Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 14, 2026

ਰੰਜਿਸ਼ ਤਹਿਤ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ

ਜਲੰਧਰ : ਆਦਮਪੁਰ ਦੇ ਪਿੰਡ ਪਡਿਆਣਾ ‘ਚ ਐਤਵਾਰ ਸ਼ਾਮ ਬਰਗਰ ਖਾਣ ਗਏ ਨੌਜਵਾਨ ‘ਤੇ ਬਦਮਾਸ਼ਾਂ ਨੇ ਰੰਜਿਸ਼ ਕਾਰਨ ਗੋਲ਼ੀਆਂ ਚਲਾ ਦਿੱਤੀਆਂ। ਗੋਲ਼ੀਆਂ ਚੱਲਣ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ। ਚਾਰ ਗੋਲ਼ੀਆਂ ਲੱਗਣ ਨਾਲ ਦਾਮੁੰਡਾ ਵਾਸੀ ਮਹਾਵੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਆਦਮਪੁਰ ਪੁਲਿਸ ਨੇ ਜਲੰਧਰ ਦੇ ਸਿਵਲ ਹਸਪਤਾਲ ਪਹੁੰਚਾਇਆ। ਨਸ਼ੇ ਦੇ ਮਾਮਲੇ ‘ਚ ਮਹਾਵੀਰ ਜੇਲ੍ਹ ‘ਚ ਬੰਦ ਸੀ, ਜੋ ਦਸ ਦਿਨ ਪਹਿਲਾਂ ਹੀ ਬਾਹਰ ਆਇਆ ਸੀ।

ਅੰਮਿ੍ਤਾ ਨੇ ਦੱਸਿਆ ਕਿ ਉਸ ਦਾ ਭਰਾ ਬਰਗਰ ਖਾਣ ਲਈ ਆਪਣੇ ਪਿੰਡ ਦਾਮੁੰਡਾ ਪਡਿਆਣਾ ਗਿਆ ਹੋਇਆ ਸੀ। ਉਸ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜਦੋਂ ਉਸ ਦਾ ਭਰਾ ਬਰਗਰ ਦੀ ਰੇਹੜੀ ਕੋਲ ਖੜ੍ਹਾ ਸੀ ਤਾਂ ਰੰਜਿਸ਼ ਕਾਰਨ ਕੁਲਵੰਤ ਤੇ ਜੋਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਭਰਾ ‘ਤੇ ਹਮਲਾ ਕਰ ਦਿੱਤਾ ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ 6-7 ਗੋਲ਼ੀਆਂ ਚੱਲੀਆਂ। ਚਾਰ ਗੋਲ਼ੀਆਂ ਪੀੜਤ ਨੂੰ ਲੱਗੀਆਂ। ਇਨ੍ਹਾਂ ‘ਚ ਇਕ ਗੋਲ਼ੀ ਬਾਂਹ ‘ਚ, ਦੂਜੀ ਪੈਰ ‘ਚ ਤੇ ਦੋ ਗੋਲ਼ੀਆਂ ਉਸ ਦੇ ਿਢੱਡ ‘ਚ ਲੱਗੀਆਂ। ਡੀਐੱਸਪੀ ਸੁਖਨਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ ‘ਚ ਟੀਮਾਂ ਦਾ ਗਠਨ ਕੀਤਾ ਹੈ। ਗੋਲ਼ੀਆਂ ਚੱਲਣ ਮਗਰੋਂ ਥਾਣਾ ਪੁਲਿਸ ਸਮੇਤ ਪੀਸੀਆਰ ਟੀਮਾਂ ਘਟਨਾ ਸਥਲ ਦੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲਣ ‘ਚ ਜੁਟ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਜਲਦੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ।

ਜੇਲ੍ਹ ‘ਚ ਵੀ ਮੁਲਜ਼ਮਾਂ ਨੇ ਦਿੱਤੀ ਸੀ ਧਮਕੀ

ਸਿਵਲ ਹਸਪਤਾਲ ਪੁੱਜੇ ਜ਼ਖ਼ਮੀ ਮਹਾਵੀਰ ਨੇ ਦੱਸਿਾ ਕਿ ਉਹ ਦਸ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ। ਜੇਲ੍ਹ ‘ਚ ਉਸ ਨਾਲ ਫਗਵਾੜਾ ਵਾਸੀ ਜੋਤ ਤੇ ਕੁਲਵੰਤ ਬੰਦ ਸੀ, ਜਿਨ੍ਹਾਂ ਨਾਲ ਉਸ ਦੀ ਰੰਜਿਸ਼ ਚੱਲ ਰਹੀ ਸੀ। ਉਸ ਨੂੰ ਜੇਲ੍ਹ ‘ਚ ਵੀ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਉਸ ‘ਤੇ ਗੋਲ਼ੀਆਂ ਚੱਲੀਆਂ, ਉਸ ਤਮੇਂ ਜੋਤ ਤੇ ਕੁਲਵੰਤ ਵੀ ਮੌਜੂਦ ਸਨ।

Vinkmag ad
Share Our Daily Posts

News Desk

Read Previous

ਬੱਚਿਆਂ ਦੀ ਅਸ਼ਲੀਲ ਸਮਗਰੀ ਫੇਸਬੁੱਕ ‘ਤੇ ਅਪਲੋਡ ਕਰਨ ਵਾਲੇ ਖਿਲਾਫ਼ ਮੁਕੱਦਮਾ ਦਰਜ, ਸਾਈਬਰ ਸੈੱਲ ਦੀ ਪੜਤਾਲ ਤੋਂ ਬਾਅਦ ਹੋਈ ਕਾਰਵਾਈ

Read Next

ਪਿੰਡ ਰਾਏਪੁਰ ਪੀਰਬਖਸ਼ ਦੇ ਦੋ ਨੌਜਵਾਨਾਂ ਦੀ ਨਸ਼ੇ ਨਾਲ ਹੋਈ ਮੌਤ, ਹਮੀਰਾ ਨੇੜਿਓ ਮਿਲੀਆਂ ਲਾਸ਼ਾਂ, ਪੋਸਟਮਾਰਟਮ ਅੱਜ