Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 14, 2026

ਪਿੰਡ ਰਾਏਪੁਰ ਪੀਰਬਖਸ਼ ਦੇ ਦੋ ਨੌਜਵਾਨਾਂ ਦੀ ਨਸ਼ੇ ਨਾਲ ਹੋਈ ਮੌਤ, ਹਮੀਰਾ ਨੇੜਿਓ ਮਿਲੀਆਂ ਲਾਸ਼ਾਂ, ਪੋਸਟਮਾਰਟਮ ਅੱਜ

ਨਡਾਲਾ : ਬਲਾਕ ਨਡਾਲਾ ਦੇ ਪਿੰਡ ਰਾਏਪੁਰ ਪੀਰਬਖਸ਼ ਦੇ ਦੋ ਨੌਜਵਾਨਾਂ ਦੀ ਨਸ਼ੀਲੇ ਪਦਾਰਥ ਨਾਲ ਮੌਤ ਹੋ ਗਈ ਹੈ। ਜਿੰਨ੍ਹਾਂ ਦੀਆਂ ਲਾਸ਼ਾਂ ਹਮੀਰਾ ਦੇ ਫਲਾਈ ਓਵਰ ਪੁਲ ਦੇ ਮਿਲਣ ਨਾਲ ਇਲਾਕੇ ‘ਚ ਸਨਸਨੀ ਫ਼ੇਲ੍ਹ ਗਈ ਹੈ। ਇਸ ਸਬੰਧੀ ਮੌਕੇ ਪਹੁੰਚੇ ਡੀ.ਐਸ.ਪੀ. ਭੁਲੱਥ ਸੁਖਨਿੰਦਰ ਸਿੰਘ ਤੇ ਥਾਣਾ ਮੁੱਖੀ ਸੁਭਾਨਪੁਰ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਡੋਗਰਾਂਵਾਲ ਤੇ ਹਮੀਰਾ ਦੇ ਵਿਚਕਾਰ ਵਿਰਾਸਤੀ ਹਵੇਲੀ ਦੇ ਨਜ਼ਦੀਕ ਪੁਲ਼ ਹੇਠਾਂ ਪੈਲ਼ੀਆਂ ਵੱਲ ਜਾਂਦੇ ਕੱਚੇ ਰਸਤੇ ‘ਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਹਨ। ਜਦੋਂ ਪੁਲਿਸ ਪਾਰਟੀ ਨੇ ਮੌਕੇ ਮੋਨਾ ਸੀ ਤੇ ਇਕ ਸਰਦਾਰ, ਜਿਸ ਦੇ ਵਾਲ ਖੁੱਲ੍ਹੇ ਹੋਏ ਸਨ ਤੇ ਦੋਵੇਂ ਲਾਸ਼ਾਂ ਥੋੜ੍ਹੀ-ਥੋੜ੍ਹੀ ਦੂਰੀ ‘ਤੇ ਪਈਆਂ ਸਨ। ਲਾਸ਼ਾਂ ਦੀ ਸ਼ਨਾਖ਼ਤ ਮੋਟਰਸਾਈਕਲ ਤੇ ਇਕ ਛੋਟਾ ਫ਼ੋਨ ਜੋ ਮ੍ਰਿਤਕਾਂ ਦੇ ਨਜ਼ਦੀਕ ਪਿਆ ਸੀ ਤੋਂ ਹੋਈ ਹੈ। ਮ੍ਰਿਤਕ ਬਿਕਰਮ ਸਿੰਘ ਪੁੱਤਰ ਗੁਰਮੀਤ ਸਿੰਘ ਦੇ ਭਰਾ ਰਜਿੰਦਰ ਸਿੰਘ ਵਾਸੀ ਰਾਏਪੁਰ ਪੀਰ ਬਖਸ਼ਵਾਲਾ ਥਾਣਾ ਭੁਲੱਥ ਨੇ ਦੱਸਿਆ ਕਿ ਦੂਸਰਾ ਨੌਜਵਾਨ ਸਤਪਾਲ ਸਿੰਘ ਪੁੱਤਰ ਰਣਧੀਰ ਸਿੰਘ ਵੀ ਸਾਡਾ ਗੁਆਂਢੀ ਹੈ

ਇਹ ਦੋਵੇਂ ਸਵੇਰੇ 11 ਵਜੇ ਵਜੇ ਘਰੋਂ ਨਿਕਲੇ ਸਨ, ਜਿਨ੍ਹਾਂ ਦੀ ਬਹੁਤ ਭਾਲ ‘ ਕੀਤੀ ਪ੍ਰੰਤੂ ਨਹੀਂ ਮਿਲੇ ਤੇ ਇਨ੍ਹਾਂ ਦੇ ਮੋਬਾਈਲ ਫ਼ੋਨ ਵੀ ਬੰਦ ਸਨ। ਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਹਮੀਰਾ ਵਿਖੇ ਉਸ ਨੇ ਪਹਿਲਾ ਵੀ ਕਈ ਵਾਰ ਦੇਖਿਆ ਕਿ ਪੁਲਿਸ ਦੀ ਗੱਡੀ ਪੁੱਲ ਹੇਠਾ ਖੜੀ ਹੁੰਦੀ ਹੈ ਅਤੇ ਸਾਹਮਣੇ ਗਲੀ ਵਿੱਚ ਦੋ ਘਰ ਨਸ਼ੀਲੇ ਪਦਾਰਥ ਸ਼ਰੇਆਮ ਵੇਚਦੇ ਹਨ ਪੁਲਿਸ ਪਿੰਡ ਦਾ ਗੇੜਾ ਕੱਢਦੀ ਹੈ ਤਾ ਚਲੀ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਨਸ਼ਾ ਵੇਚਣ ਨਵੇਂ ਬੰਦੇ ਨੂੰ ਨਸ਼ੀਲਾ ਪਦਾਰਥ ਨਹੀਂ ਵੇਚਦੇ ਹਨ । ਇਸ ਸਬੰਧੀ ਪੁਲਿਸ ਨੇ ਲਾਸ਼ਾਂ ਕਬਜ਼ੇ ਚ ਲੈ ਕੇ ਕਪੂਰਥਲਾ ਮੋਰਚਰੀ ਚ ਰਖਵਾਈਆ ਹਨ ਅਤੇ ਅੱਜ ਪੋਸਟਮਾਰਟ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿਤੀਆ ਜਾਣਗੀਆਂ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਨੋਜਵਾਨ ਪਿੰਡ ਹਮੀਰਾ ਨੇੜੇ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ।

Vinkmag ad
Share Our Daily Posts

News Desk

Read Previous

ਰੰਜਿਸ਼ ਤਹਿਤ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ

Read Next

ਮਾਮੂਲੀ ਝਗੜੇ ਮਗਰੋਂ ਫਰੀਦਕੋਟ ‘ਚ ਕੁੱਟ-ਕੁੱਟ ਕੇ ਮਾਰ’ਤਾ ਨੌਜਵਾਨ, ਛੇ ਖ਼ਿਲਾਫ਼ ਕਤਲ ਦੇ ਦੋਸ਼ ’ਚ ਪਰਚਾ, ਦੋ ਗ੍ਰਿਫ਼ਤਾਰ