ਕਰਤਾਰਪੁਰ – ਬੋਰਵੈੱਲ ’ਚ ਫਸੇ ਸੁਰੇਸ਼ ਨੂੰ ਬੋਰਵੈਲ ‘ਚ ਫਸੇ ਨੂੰ 23 ਘੰਟੇ ਦਾ ਸਮਾਂ ਬੀਤ ਚੁੱਕਾ ਹੈ । ਇਸ ਆਪ੍ਰੇਸ਼ਨ ਦੀ ਨਿਗਰਾਨੀ ਖੁਦ ਏ. ਡੀ. ਸੀ. ਜਸਬੀਰ ਸਿੰਘ ਤੇ ਐਸ. ਡੀ. ਐਮ. ਬਲਰਾਜ ਸਿੰਘ ਕਰ ਰਹੇ ਹਨ । ਪਰ ਅਜੇ ਸੁਰੇਸ਼ ਤੱਕ ਪੁੱਜਣ ਲਈ ਕਈ ਘੰਟੇ ਕੰਮ ਚੱਲੇਗਾ । ਸੁਰੇਸ਼ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਕੰਪਨੀ ਵਲੋਂ ਵੱਡੀ ਲਾਪਰਵਾਹੀ ਵਰਤੀ ਗਈ ।