Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 12, 2026

ਕਲਯੁਗੀ ਪਿਤਾ ਨਿਕਲਿਆ ਮਾਸੂਮ ਪੁੱਤਰ ਦਾ ਕਾਤਲ, ਪੁਲਿਸ ਨੇ ਕੀਤਾ ਖੁਲਾਸਾ; ਗਵਾਹੀ ਦੇਣ ਲਈ ਲਿਖੀ ਰਿਪੋਰਟ

ਤਰਨਤਾਰਨ : ਅਟਾਰੀ-ਕਪੂਰਥਲਾ ਰੋਡ ’ਤੇ ਸਥਿਤ ਪਿੰਡ ਰਸਿਆਣਾ ਦੇ ਵਸਨੀਕ ਅੰਗਰੇਜ਼ ਸਿੰਘ ਨਾਮਕ ਕਲਯੁਗੀ ਪਿਤਾ ਨੇ ਆਪਣੇ ਤਿੰਨ ਸਾਲਾ ਮਾਸੂਮ ਪੁੱਤਰ ਨੂੰ ਪਾਣੀ ਦੇ ਸੂਏ ’ਚ ਡੋਬ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਅੰਗਰੇਜ਼ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਮਾਸੂਮ ਦੀ ਲਾਸ਼ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਐਤਵਾਰ ਸ਼ਾਮ ਅੰਗਰੇਜ ਸਿੰਘ ਨੇ ਆਪਣੇ ਲੜਕੇ ਦੇ ਅਗਵਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ‘ਚ ਮਾਮਲਾ ਦਰਜ ਕਰਕੇ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਉਕਤ ਸੱਚਾਈ ਸਾਹਮਣੇ ਆ ਗਈ |

ਐਤਵਾਰ ਸ਼ਾਮ ਨੂੰ ਪਿੰਡ ਵਿਸ ਹਲਕਾ ਖਡੂਰ ਸਾਹਿਬ ਦੇ ਵਸਨੀਕ 44 ਸਾਲਾ ਅੰਗਰੇਜ਼ ਸਿੰਘ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਬਿਆਨ ਦਰਜ ਕਰਵਾਏ, ਜਿਸ ਤਹਿਤ ਪੁਲਿਸ ਨੇ ਮਾਸੂਮ ਗੁਰਸੇਵਕ ਸਿੰਘ ਦੇ ਅਗਵਾ ਹੋਣ ਸਬੰਧੀ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ ਐੱਫਆਈਆਰ ਦਰਜ ਕੀਤੀ ਸੀ।

ਥਾਣਾ ਗੋਇੰਦਵਾਲ ਸਾਹਿਬ ਵਿਖੇ ਦਰਜ ਐਫਆਈਆਰ ਦੀ ਜਾਂਚ ਡੀਐਸਪੀ ਇਨਵੈਸਟੀਗੇਸ਼ਨ ਅਰੁਣ ਸ਼ਰਮਾ ਨੂੰ ਸੌਂਪੀ ਗਈ ਹੈ। ਸੋਮਵਾਰ ਦੁਪਹਿਰ ਜਦੋਂ ਅੰਗਰੇਜ਼ ਸਿੰਘ ਨੂੰ ਜਾਂਚ ਲਈ ਮੌਕੇ ‘ਤੇ ਬੁਲਾਇਆ ਗਿਆ ਤਾਂ ਉਸ ਦੀ ਜ਼ੁਬਾਨ ਕੰਬਣ ਲੱਗੀ।

ਦੱਸ ਦੇਈਏ ਕਿ ਗੁਰਸੇਵਕ ਸਿੰਘ ਨੇ ਐਫਆਈਆਰ ਦਰਜ ਕਰਵਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਉਹ ਐਤਵਾਰ ਸ਼ਾਮ ਨੂੰ ਸੀਟੀ 100 ਮੋਟਰਸਾਈਕਲ ਪੀਬੀ 08 5829 ‘ਤੇ ਸਵਾਰ ਹੋ ਕੇ ਆਪਣੀ ਭੈਣ ਨੂੰ ਮਿਲਣ ਪਿੰਡ ਬਿਲੀਆਂ ਵਾਲਾ ਜਾ ਰਿਹਾ ਸੀ। ਪਿੱਛਾ ਕਰ ਰਹੀ ਕਾਰ ਫਤਿਹਾਬਾਦ ਰੋਡ ‘ਤੇ ਪੁਲਿਸ ਚੌਕੀ ਡੇਹਰਾ ਸਾਹਿਬ ਨੇੜੇ ਆ ਗਈ। ਜਿਸ ਦੌਰਾਨ ਕਾਰ ਵਿੱਚੋਂ ਦੋ ਸਿੱਖ ਅਤੇ ਇੱਕ ਮੋਨਾ ਵਿਅਕਤੀ ਬਾਹਰ ਆ ਗਏ।

ਮੁਲਜ਼ਮਾਂ ਨੇ ਅੰਗਰੇਜ਼ ਸਿੰਘ ਦੀ ਕੁੱਟਮਾਰ ਕਰਕੇ ਉਸ ਦੀ ਜੇਬ ’ਚੋਂ 300 ਰੁਪਏ ਕੱਢ ਲਏ। ਫਿਰ ਉਕਤ ਵਿਅਕਤੀ ਦੇ ਕਹਿਣ ‘ਤੇ ਉਸ ਦੇ ਲੜਕੇ ਗੁਰਸੇਵਕ ਸਿੰਘ ਨੂੰ ਅੰਗਰੇਜ਼ ਸਿੰਘ ਤੋਂ ਖੋਹ ਕੇ ਫਰਾਰ ਹੋ ਗਿਆ। ਜਾਂਚ ਦੌਰਾਨ ਬਿਆਨ ਬਦਲਦੇ ਹੋਏ ਕਿਹਾ ਗਿਆ ਕਿ ਮਾਸੂਮ ਨੂੰ ਪਿੰਡ ਢੋਟੀਆਂ ਦੇ ਰਸਤੇ ‘ਚ ਅਗਵਾ ਕਰ ਲਿਆ ਗਿਆ।

ਪੁਲਿਸ ਨੂੰ ਗੁੰਮਰਾਹ ਕਰ ਕੇ ਲਿਖਾਈ ਝੂਠੀ ਐੱਫਆਈਆਰ

ਇਸ ਦੌਰਾਨ ਪੁਲੀਸ ਵੱਲੋਂ ਗੁਰਸੇਵਕ ਸਿੰਘ ਦੇ ਮੋਬਾਈਲ ਕਾਲ ਦੀ ਲੋਕੇਸ਼ਨ ਟਰੇਸ ਕੀਤੀ ਗਈ। ਜਿਸ ਦੌਰਾਨ ਐਸਐਸਪੀ ਗੁਰਮੀਤ ਸਿੰਘ ਚੌਹਾਨ ਮੌਕੇ ’ਤੇ ਪੁੱਜੇ ਅਤੇ ਅੰਗਰੇਜ਼ ਸਿੰਘ ਤੋਂ ਪੁੱਛਗਿੱਛ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਨੇ ਆਪਣੇ 3 ਸਾਲਾ ਮਾਸੂਮ ਪੁੱਤਰ ਨੂੰ ਪਾਣੀ ਦੇ ਸੂਏ ਵਿੱਚ ਡੁਬੋ ਕੇ ਮਾਰ ਦਿੱਤਾ ਅਤੇ ਪੁਲਿਸ ਨੂੰ ਗੁੰਮਰਾਹ ਕਰਕੇ ਝੂਠੀ ਐਫਆਈਆਰ ਦਰਜ ਕਰਵਾਈ।

ਮਾਸੂਮ ਦੀ ਲਾਸ਼ ਲੱਭਣ ਲਈ ਕਾਰਵਾਈ ਸ਼ੁਰੂ

ਅੰਗਰੇਜ ਸਿੰਘ ਨੂੰ ਮੌਕੇ ‘ਤੇ ਹੀ ਹਿਰਾਸਤ ‘ਚ ਲੈ ਕੇ ਮਾਸੂਮ ਦੀ ਲਾਸ਼ ਦੀ ਭਾਲ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸਐਸਪੀ ਗੁਰਮੀਤ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਣਕਾਰੀ ਮੰਗਲਵਾਰ ਨੂੰ ਮੀਡੀਆ ਸਾਹਮਣੇ ਰੱਖੀ ਜਾਵੇਗੀ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਮਾਸੂਮ ਦੇ ਕਤਲ ਦਾ ਕਾਰਨ ਕੀ ਹੈ।

Vinkmag ad
Share Our Daily Posts

News Desk

Read Previous

ਦੇਸ਼ ਅਜ਼ਾਦ ਕਰਾਉਣ ਵਾਲਿਆਂ ਨਾਲ ਅੱਜ ਵੀ ਮਤਰੇਈ ਮਾਂ ਵਾਲਾ ਸਲੂਕ ਕਿਉਂ ਦੇਸ਼ ਦੀ ਆਜ਼ਾਦੀ ਲੈ ਕੇ ਦੇਣ ਵਾਲੇ ਸਿੱਖ ਕੌਮ ਨਾਲ਼ ਗੁਲਾਮਾਂ ਵਾਲਾਂ ਵਿਹਾਰ ਕਦੋਂ ਬੰਦ ਹੋਵੇਂਗਾ ਸੋਚਣ ਵਾਲੀ ਗੱਲ

Read Next

ਬਟਾਲਾ ‘ਚ ਅਣਪਛਾਤੇ ਹਮਲਾਵਰਾਂ ਵੱਲੋਂ ਕਾਂਗਰਸੀ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ