Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

July 5, 2026

5 ਸਾਲਾ ਬੱਚੇ ਨੂੰ ਸੜਕ ’ਤੇ ਲੜ ਰਹੇ ਸਾਨ੍ਹਾਂ ਨੇ ਕੁਚਲਿਆ, ਇਲਾਜ ਦੌਰਾਨ ਮੌਤ

ਲੁਧਿਆਣਾ : ਜੀਟੀ ਰੋਡ ਜਲੰਧਰ ਬਾਈਪਾਸ ਤੋਂ ਜੱਸੀਆਂ ਰੋਡ ਦਾ ਰਾਹ ’ਚ ਘਰ ਪਰਤ ਰਹੇ ਇਕ ਪੰਜ ਸਾਲਾ ਬੱਚੇ ਸੜਕ ’ਤੇ ਲੜ ਰਹੇ ਸਾਨ੍ਹਾਂ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਬੱਚੇ ਨੂੰ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ ਜਿਥੋਂ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਪਰ ਬੱਚੇ ਦੀ ਰਾਹ ਵਿਚ ਹੀ ਮੌਤ ਹੋ ਗਈ। ਮਿ੍ਰਤਕ ਬੱਚੇ ਦੀ ਪਛਾਣ 5 ਸਾਲਾ ਮਯੰਕ ਵਜੋਂ ਹੋਈ ਹੈ। ਉਸ ਦੇ ਪਿਤਾ ਸਾਹਿਲ ਨੇ ਦੱਸਿਆ ਕਿ ਉਹ ਜੱਸੀਆਂ ਰੋਡ ਦੀ ਆਸ਼ਿਆਨਾ ਕਾਲੋਨੀ ਵਿਚ ਰਹਿੰਦੇ ਹਨ। ਸਾਰਾ ਪਰਿਵਾਰ ਮੰਗਲਵਾਰ ਤੇ ਸ਼ਨਿਚਰਵਾਰ ਨੂੰ ਮਾਤਾਰਾਣੀ ਚੌਕ ਸ਼ੀਤਲਾ ਮੰਦਿਰ ਵਿਚ ਸੇਵਾ ਕਰਨ ਲਈ ਜਾਂਦਾ ਹੈ ਜਿਥੋਂ ਪਰਿਵਾਰ ਤਕਰੀਬਨ 8 ਵਜੇ ਘਰ ਮੁੜਿਆ। ਰਾਹ ਵਿਚ ਉਨ੍ਹਾਂ ਦੇ ਬੱਚੇ ਨੇ ਕੁਝ ਖਾਣ ਦੀ ਜ਼ਿੱਦ ਕੀਤੀ। ਜਿਵੇਂ ਹੀ ਬੱਚਾ ਛੋਟੀ ਭੈਣ ਪਰੀ ਨਾਲ ਕੇਲੇ ਖਾਣ ਲੱਗਾ ਤਾਂ ਪਿਛੋਂ ਸੜਕ ’ਤੇ ਲੜਦੇ ਦੋ ਸਾਨ੍ਹ ਦੌੜਦੇ ਹੋਏ ਆਏ ਤੇ ਮਯੰਕ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਗੰਭੀਰ ਹਾਲਤ ’ਚ ਉਸ ਨੂੰ ਹਸਪਤਾਲ ਲਿਜਾ ਰਹੇ ਸੀ ਕਿ ਰਾਹ ਵਿਚ ਹੀ ਬੱਚੇ ਦੀ ਮੌਤ ਹੋ ਗਈ। ਦਾਦਾ ਜੋਗਿੰਦਰ ਪਾਲ ਨੇ ਦੱਸਿਆ ਕਿ ਮਯੰਕ ਦੂਸਰੀ ਜਮਾਤ ’ਚ ਪੜ੍ਹਦਾ ਸੀ। ਬੱਚੇ ਦੇ ਮਾਪਿਆਂ ਦਾ ਰੋ-ਰੋਕ ਕੇ ਬੁਰਾ ਹਾਲ।

Vinkmag ad
Share Our Daily Posts

News Desk

Read Previous

ਚਿੱਟੇ ਦਾ ਕੋਹੜ: ਰੋੜੀ ਕੁੱਟ ਮੁਹੱਲੇ ‘ਚ ਪੈਸਾ ਸੁੱਟੋ, ‘ਸਾਮਾਨ’ ਚੁੱਕੋ, ਮੋਟਰਸਾਈਕਲ ਵਾਲੇ ਵੇਚ ਰਹੇ ਨਸ਼ਾ, ਫੜੇ ਨੌਜਵਾਨਾਂ ਨੇ ਕੀਤਾ ਖੁਲਾਸਾ

Read Next

ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕਸ ਦੀ OTS ਸਕੀਮ ‘ਤੇ 24 ਘੰਟਿਆਂ ‘ਚ ਹੀ ਲਾਈ ਰੋਕ, ਡਿਫਾਲਟਰਾਂ ਨੂੰ ਹੁਣ ਨਵੇਂ ਨੋਟੀਫਿਕੇਸ਼ਨ ਦਾ ਇੰਤਜ਼ਾਰ