Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 20, 2026

ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਔਰਤ ਦੇ ਗਲ ‘ਚੋਂ ਸੋਨੇ ਦੀ ਚੇਨੀ ਖਿੱਚਣ ਦੀ ਕੋਸ਼ਿਸ਼, ਛੁਡਾਉਣ ਆਏ ਦੁਕਾਨਦਾਰ ਦੇ ਮਾਰੀਆਂ ਸੱਟਾਂ

ਜੀਰਾ : ਅੱਜ ਸਵੇਰੇ ਚਿੱਟੇ ਦਿਨ ਕਰੀਬ ਗਿਆਰਾਂ ਵਜੇ ਮੌਜਦੀਨ ਦੇ ਨੇੜੇ ਕੁਝ ਲੁਟੇਰਿਆਂ ਵੱਲੋਂ ਇਕ ਔਰਤ ਦੇ ਗਲ ਵਿਚੋਂ ਸੋਨੇ ਦੀ ਚੇਨ ਖਿੱਚਣ ਦਾ ਵਿਰੋਧ ਕਰਨ ਲਈ ਆਏ ਇੱਕ ਦੁਕਾਨਦਾਰ ਦੇ ਸੱਟਾਂ ਮਾਰ ਕੇ ਲੁਟੇਰੇ ਫ਼ਰਾਰ ਹੋ ਗਏ। ਸਿਵਲ ਹਸਪਤਾਲ ਜੀਰਾ ਵਿਖੇ ਪੀੜਤ ਔਰਤ ਅਮਰਜੀਤ ਕੌਰ ਪਤਨੀ ਅਮਨਪ੍ਰੀਤ ਸਿੰਘ ਵਾਸੀ ਪਿੰਡ ਮੱਲੋ ਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਖਰੀਦਦਾਰੀ ਕਰਨ ਲਈ ਉਹ ਜੀਰਾ ਸ਼ਹਿਰ ਵਿੱਚ ਆਏ ਸਨ ਕਿ ਟੈਲੀਫੋਨ ਐਕਸਚੇਂਜ ਦੇ ਨੇੜੇ ਸਥਿਤ ਮੌਜਦੀਨ ਕੋਲ ਕੁਝ ਲੁਟੇਰੇ ਉਸਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਖਿੱਚਣ ਦੀ ਕੋਸ਼ਿਸ਼ ਕਰਨ ਲੱਗੇ । ਇਸੇ ਦੌਰਾਨ ਨੇੜੇ ਹੀ ਸਥਿਤ ਨਾਰੰਗ ਬੂਟ ਹਾਊਸ ਦੇ ਮਾਲਕ ਵਿੱਕੀ ਨਾਰੰਗ ਅਤੇ ਕੁਝ ਵਿਅਕਤੀਆਂ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਪਿੱਛੋ ਕੁੱਝ ਹੋਰ ਲੁਟੇਰੇ ਆ ਗਏ ਅਤੇ ਉਹ ਆਪਣੇ ਸਾਥੀਆਂ ਨੂੰ ਛੁਡਾ ਕੇ ਲੈ ਗਏ।

ਪੀੜਤ ਵਿੱਕੀ ਨਾਰੰਗ ਨੇ ਦੱਸਿਆ ਕਿ ਜਦੋਂ ਉਨ੍ਹਾ ਨੇ ਉਕਤ ਔਰਤ ਦੇ ਗਲ ਵਿੱਚੋਂ ਚੇਨੀ ਖਿੱਚ ਰਹੇ ਲੁਟੇਰਿਆਂ ਵਿੱਚੋਂ 2 ਨੂੰ ਕਾਬੂ ਕਰ ਲਿਆ ਤਾਂ ਇੰਨੇ ਸਮੇਂ ਵਿੱਚ ਪਿੱਛੋਂ ਕੁਝ ਹੋਰ ਲੁਟੇਰੇ ਗੱਡੀ ਤੇ ਆਏ ਜਿਨ੍ਹਾਂ ਨੇ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਆਪਣੇ ਸਾਥੀਆਂ ਨੂੰ ਛੁਡਾ ਕੇ ਲੈ ਗਏ। ਵਿਕੀ ਨਾਰੰਗ ਨੇ ਦੱਸਿਆ ਕਿ ਲੁਟੇਰੇ ਨੂਰਪੁਰ ਦੇ ਰਹਿਣ ਵਾਲੇ ਹਨ ਅਤੇ ਜਾਂਦੇ ਸਮੇਂ ਆਪਣਾ ਮੋਟਰ ਸਾਈਕਲ ਘਟਨਾ ਸਥਾਨ ਤੇ ਹੀ ਛੱਡ ਗਏ ਜੋ ਉਨ੍ਹਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਿਸ ਗੱਡੀ ਤੇ ਲੁਟੇਰੇ ਆਏ ਸਨ ਉਸ ਦਾ ਉਹਨਾਂ ਨੇ ਨੰਬਰ ਵੀ ਨੋਟ ਕਰ ਲਿਆ ਹੈ।

ਇਸ ਦੌਰਾਨ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਸਿਵਲ ਹਸਪਤਾਲ ਜੀਰਾ ਵਿਖੇ ਪਹੁੰਚੇ ਅਤੇ ਵਿੱਕੀ ਨਾਰੰਗ ਦਾ ਹਾਲ ਚਾਲ ਪੁੱਛਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਜੀਰਾ ਸ਼ਹਿਰ ਵਿੱਚ ਸ਼ਾਇਦ ਹੀ ਕੋਈ ਦਿਨ ਜਾਂਦਾ ਹੋਵੇ ਜਦੋਂ ਕੋਈ ਲੁੱਟ ਖੋਹ ਨਾ ਹੁੰਦੀ ਹੋਵੇ ਅਤੇ ਸ਼ਰੇਆਮ ਗੁੰਡਾਗਰਦੀ ਦਾ ਅੱਜ ਜੋ ਨੰਗਾ ਨਾਚ ਹੋਇਆ ਹੈ ਇਸ ਨੇ ਕਾਨੂੰਨ ਅਤੇ ਵਿਵਸਥਾ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਉਨਾ ਨੇ ਐੱਸਐੱਸਪੀ ਫਿਰੋਜ਼ਪੁਰ ਨੂੰ ਕੀਤੀ ਸ਼ਿਕਾਇਤ ਵਿੱਚ ਇਸ ਪਾਸੇ ਉਚੇਚਾ ਧਿਆਨ ਦੇਣ ਦੀ ਮੰਗ ਕੀਤੀ ਹੈ।

Vinkmag ad
Share Our Daily Posts

News Desk

Read Previous

ਸਾਊਦੀ ਅਰਬ ਜੇਲ੍ਹ ’ਚ ਬੰਦ ਬਲਵਿੰਦਰ ਸਿੰਘ ਆਖਿਰ ਵਤਨ ਪਰਤਿਆ, 2 ਕਰੋੜ ਰੁਪਏ ਜੁਰਮਾਨਾ ਤੇ ਜੇਲ੍ਹ ’ਚ ਸਜ਼ਾ ਭੁਗਤ ਕੇ ਆਇਆ ਪਿੰਡ ਵਾਪਸ

Read Next

ਨੂੰਹ ਦੀ ਕੁੱਟਮਾਰ ਤੋਂ ਤੰਗ ਸੱਸ ਨੇ ਕੀਤੀ ਖ਼ੁਦਕੁਸ਼ੀ, ਮਾਨਸਿਕ ਤੌਰ ’ਤੇ ਰਹਿੰਦੀ ਸੀ ਪਰੇਸ਼ਾਨ