Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਅਬੋਹਰ ’ਚ ਵੱਡੀ ਘਟਨਾ ! ਮਾਂ ਨਾਲ ਮੰਦਰ ਮੱਥਾ ਟੇਕਣ ਆਈ ਕੁੜੀ ਦਾ ਚਾਕੂ ਨਾਲ ਗਲ਼ਾ ਵੱਢਿਆ, ਮੁਲਜ਼ਮ 2 ਘੰਟਿਆਂ ‘ਚ ਗ੍ਰਿਫ਼ਤਾਰ

ਅਬੋਹਰ : ਪੁਰਾਣੀ ਫਾਜ਼ਿਲਕਾ ਰੋਡ ’ਤੇ ਮੰਦਰ ’ਚ ਮਾਂ ਨਾਲ ਮੱਥਾ ਟੇਕਣ ਆਈ ਲੜਕੀ ਨੂੰ ਇਕ ਨੌਜਵਾਨ ਨੇ ਗਲ਼ੇ ’ਤੇ ਚਾਕੂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਲੜਕੀ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਗੰਗਾਨਗਰ ਰੈਫਰ ਕਰ ਦਿੱਤਾ।

ਜਾਣਕਾਰੀ ਅਨੁਸਾਰ ਈਦਗਾਹ ਬਸਤੀ ਦੀ ਰਹਿਣ ਵਾਲੀ 22 ਸਾਲਾ ਲੜਕੀ ਸੋਮਵਾਰ ਸਵੇਰੇ ਕਰੀਬ 10.15 ਵਜੇ ਆਪਣੀ ਮਾਂ ਨਾਲ ਮੰਦਰ ਮੱਥਾ ਟੇਕਣ ਆਈ ਸੀ। ਇਸੇ ਦੌਰਾਨ ਮੰਦਰ ’ਚ ਲੁਕੇ ਇਕ ਨੌਜਵਾਨ ਨੇ ਲੜਕੀ ਨੂੰ ਘੇਰ ਕੇ ਉਸ ਦੇ ਗਲ਼ੇ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਦ ਲੜਕੀ ਦੀ ਮਾਂ ਨੇ ਰੌਲਾ ਪਾਇਆ ਤਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ। ਲੜਕੀ ਦੀ ਮਾਂ ਨੇ ਲੋਕਾਂ ਦੀ ਮਦਦ ਨਾਲ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਸ੍ਰੀਗੰਗਾਨਰ ਰੈਫਰ ਕਰ ਦਿੱਤਾ। ਡੀਐੱਸਪੀ ਅਰੁਣ ਮੁੰਡਨ ਅਤੇ ਸਿਟੀ ਥਾਣਾ ਮੁਖੀ ਮੌਕੇ ’ਤੇ ਪੁੱਜ ਗਏ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਜ਼ਖ਼ਮੀ ਹੋਈ ਲੜਕੀ ਗਊਸ਼ਾਲਾ ਰੋਡ ’ਤੇ ਇਕ ਸ਼ੋਅਰੂਮ ’ਚ ਕੰਮ ਕਰਦੀ ਹੈ। ਇਕ ਲੜਕਾ ਉਸ ਨੂੰ ਦੋ ਦਿਨਾਂ ਤੋਂ ਤੰਗ ਕਰ ਰਿਹਾ ਸੀ ਜਿਸ ਬਾਰੇ ਸ਼ੋਅਰੂਮ ਮਾਲਕ ਨੇ ਉਸ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਸੀ।

ਓਧਰ ਪੁਲਿਸ ਨੇ ਘਟਨਾ ਤੋਂ ਦੋ ਘੰਟੇ ਬਾਅਦ ਲੜਕੀ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸਪੀ (ਡੀ) ਮਨਜੀਤ ਸਿੰਘ ਨੇ ਦੱਸਿਆ ਕਿ ਈਦਗਾਹ ਬਸਤੀ ਗਲੀ ਨੰਬਰ 1 ਦੀ ਰਹਿਨ ਵਾਲੀ ਹਿਨਾ ਨੂੰ ਨੌਜਵਾਨ ਸਾਜਨ ਨੇ ਚਾਕੂ ਮਾਰ ਕੇ ਹਮਲਾ ਕੀਤਾ ਸੀ। ਲੜਕੀ ਦੀ ਮਾਂ ਰੇਖਾ ਰਾਣੀ ਦੇ ਬਿਆਨਾਂ ’ਤੇ ਪੁਲਿਸ ਨੇ ਮੁਲਜ਼ਮ ਨੂੰ ਦੋ ਘੰਟਿਆਂ ਵਿਚ ਕਾਬੂ ਕਰ ਕੇ ਉਸ ਕੋਲੋਂ ਵਾਰਦਾਤ ਵਿਚ ਵਰਤਿਆ ਹਥਿਆਰ ਬਰਾਮਦ ਕਰ ਲਿਆ ਜਿਸ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

Vinkmag ad
Share Our Daily Posts

News Desk

Read Previous

ਕਪੂਰਥਲਾ ‘ਚ PNB ਦਾ ਏਟੀਐਮ ਲੁੱਟਣ ਦੀ ਕੋਸ਼ਿਸ਼, ਕੈਬਿਨ ‘ਚ ਲੱਗੇ ਕੈਮਰੇ ‘ਤੇ ਸਪਰੇਅ ਛਿੜਕ ਕੇ ਮਸ਼ੀਨ ਨੂੰ ਕੱਟਿਆ

Read Next

ਪੁੱਤ ਹੋਣ ਦੀ ਖੁਸ਼ੀ ‘ਚ ਅਖਾੜਾ ਨਹਿਰ ‘ਤੇ ਸੁੱਖ ਲਾਉਣ ਗਿਆ ਪਿਤਾ ‘ਲਾਪਤਾ’, ਨਹਿਰ ਕੰਢੇ ਪਈਆਂ ਚੱਪਲਾਂ ਦੇਖ ਕੇ ਪਰਿਵਾਰ ਪਰੇਸ਼ਾਨ