Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

July 5, 2026

ਸੀਵਰੇਜ ਦੇ ਬਿੱਲ ਨਾ ਭਰਨ ਵਾਲਿਆਂ ਨੂੰ ਨਿਗਮ ਦਾ ਨੋਟਿਸ

ਜਲੰਧਰ : ਨਗਰ ਨਿਗਮ ਨੇ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ-ਪੁਡਾ ਦੀ ਵਿਕਸਤ ਕਾਲੋਨੀ ਛੋਟੀ ਬਾਰਾਂਦਰੀ ਪਾਰਟ 1 ਤੇ ਪਾਰਟ 2 ‘ਚ ਸੀਵਰੇਜ ਦੇ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਹਨ। ਪਹਿਲੇ ਦਿਨ ਕਰੀਬ 40 ਲੋਕਾਂ ਨੂੰ ਨੋਟਿਸ ਦਿੱਤੇ ਗਏ ਹਨ। ਨਿਗਮ ਨੇ ਕਾਲੋਨੀ ਦੇ ਕੁਨੈਕਸ਼ਨ ਨੂੰ ਨਿਗਮ ਦੇ ਸੀਵਰੇਜ ਨਾਲ ਬਿਨਾਂ ਮਨਜ਼ੂਰੀ ਤੋਂ ਜੋੜਨ ਤੇ ਬਿੱਲ ਨਾ ਭਰਨ ਖਿਲਾਫ ਨੋਟਿਸ ਜਾਰੀ ਕੀਤਾ ਹੈ ਤੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਬਿੱਲ ਜਮ੍ਹਾ ਨਾ ਕਰਵਾਇਆ ਗਿਆ ਤਾਂ ਸੀਵਰੇਜ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ।

ਪੁੱਡਾ ਦੀ ਇਹ ਕਾਲੋਨੀ ਨਗਰ ਨਿਗਮ ਨੂੰ ਟ੍ਾਂਸਫਰ ਕਰ ਦਿੱਤਾ ਗਿਆ ਹੈ ਪਰ ਸੀਵਰੇਜ ਦੇ ਕੁਨੈਕਸ਼ਨ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਅਜੇ ਸ਼ੁਰੂ ਨਹੀਂ ਹੋਈ। ਇੱਥੇ ਲੋਕਾਂ ਨੇ ਪਾਣੀ ਦੇ ਕੁਨੈਕਸ਼ਨ ਲੈ ਰੱਖੇ ਹਨ ਤੇ ਬਿੱਲ ਵੀ ਭਰ ਰਹੇ ਹਨ ਪਰ ਸੀਵਰੇਜ ਦੇ ਕੁਨੈਕਸ਼ਨ ਨਹੀਂ ਲਏ ਗਏ। ਇਸ ਕਾਰਨ ਨਗਰ ਨਿਗਮ ਨੂੰ ਕਾਲੋਨੀ ਦੇ ਵਸਨੀਕਾਂ ਤੇ ਕਾਰੋਬਾਰੀਆਂ ਤੋਂ ਸੀਵਰੇਜ ਦੇ ਬਿੱਲ ਨਹੀਂ ਮਿਲ ਰਿਹਾ। ਪਹਿਲਾਂ ਇਸ ਕਾਲੋਨੀ ਦੀ ਸਾਂਭ-ਸੰਭਾਲ ਪੁੱਡਾ ਵੱਲੋਂ ਕੀਤੀ ਜਾਂਦੀ ਸੀ ਪਰ ਹੁਣ ਇਸ ਦੀ ਜ਼ਿੰਮੇਵਾਰੀ ਨਗਰ ਨਿਗਮ ‘ਤੇ ਆ ਗਈ ਹੈ। ਜਦੋਂ ਪੁੱਡਾ ਆਪਣੀਆਂ ਕਾਲੋਨੀਆਂ ਨੂੰ ਨਿਗਮ ਨੂੰ ਟ੍ਾਂਸਫਰ ਕਰਦਾ ਹੈ, ਤਾਂ ਇਹ ਇਸ ਦੇ ਰੱਖ-ਰਖਾਅ ਲਈ ਇਕ ਤੈਅ ਰਕਮ ਅਦਾ ਕਰਦਾ ਹੈ। ਆਪਣੇ ਅਧਿਕਾਰ ਖੇਤਰ ‘ਚ ਆਉਣ ਤੋਂ ਬਾਅਦ ਨਗਰ ਨਿਗਮ ਨੇ ਇਨਾਂ੍ਹ ਕਾਲੋਨੀਆਂ ਦੇ ਵਸਨੀਕਾਂ ਤੇ ਕਾਰੋਬਾਰੀਆਂ ਨੂੰ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇੱਥੇ 500 ਤੋਂ ਵੱਧ ਰਿਹਾਇਸ਼ੀ ਤੇ ਵਪਾਰਕ ਇਮਾਰਤਾਂ ਹਨ। ਇਨ੍ਹਾਂ ਸਾਰਿਆਂ ਕੋਲ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਤਾਂ ਹਨ ਪਰ ਨਿਗਮ ਵੱਲੋਂ ਸਿਰਫ਼ ਪਾਣੀ ਦੇ ਬਿੱਲ ਹੀ ਭੇਜੇ ਜਾ ਰਹੇ ਹਨ। ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਦਾ ਚਾਰਜ ਹੁਣ ਸਕੱਤਰ ਵਿਕਰਾਂਤ ਵਰਮਾ, ਸੁਪਰਡੈਂਟ ਹਰਪ੍ਰਰੀਤ ਸਿੰਘ ਵਾਲੀਆ ਤੇ ਸੁਪਰਡੈਂਟ ਅਸ਼ਵਨੀ ਗਿੱਲ ਕੋਲ ਹੈ। ਪਿਛਲੇ ਦੋ ਸਾਲਾਂ ‘ਚ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਵਸੂਲੀ ਅੱਧੇ ਤੋਂ ਵੀ ਘੱਟ ਰਹੀ ਹੈ, ਜਿਸ ਕਾਰਨ ਨਗਰ ਨਿਗਮ ਦੇ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਵਸੂਲੀ ‘ਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ। ਨਗਰ ਨਿਗਮ ਪੂਰੇ ਸ਼ਹਿਰ ‘ਚ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਨਿਗਮ ਦੀਆਂ ਟੀਮਾਂ ਨੇ ਨੋਟਿਸ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਨਿਗਮ ਛੋਟੀ ਬਾਰਾਂਦਰੀ ਇਲਾਕੇ ਤੋਂ ਲੱਖਾਂ ਰੁਪਏ ਦੀ ਵਸੂਲੀ ਕਰ ਸਕਦਾ ਹੈ। ਨਿਗਮ ਨੂੰ ਨੋਟਿਸ ਭੇਜ ਕੇ ਕਰੀਬ 4 ਲੱਖ ਰੁਪਏ ਦੀ ਰਿਕਵਰੀ ਵੀ ਕੀਤੀ ਗਈ ਹੈ। ਹਾਲਾਂਕਿ ਨਿਗਮ ਨੇ ਅਜੇ ਤੱਕ ਇਹ ਤੈਅ ਨਹੀਂ ਕੀਤਾ ਹੈ ਕਿ ਛੋਟੀ ਬਾਰਾਂਦਰੀ ਦੇ ਲੋਕਾਂ ਤੋਂ ਕਿੰਨੇ ਸਮੇਂ ਦਾ ਸੀਵਰੇਜ ਬਿੱਲ ਵਸੂਲਿਆ ਜਾਵੇਗਾ।

Vinkmag ad
Share Our Daily Posts

News Desk

Read Previous

ਸੰਸਦ ਰਿੰਕੂ ਨੇ ਕੇਂਦਰੀ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ

Read Next

ਤਾਲਾਬੰਦ ਕੋਠੀਆਂ ‘ਚੋਂ ਚੋਰੀਆਂ ਕਰਨ ਵਾਲੇ ਮਾਮਾ-ਭਾਣਜਾ ਗਿ੍ਫ਼ਤਾਰ