Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

July 5, 2026

ਤਾਲਾਬੰਦ ਕੋਠੀਆਂ ‘ਚੋਂ ਚੋਰੀਆਂ ਕਰਨ ਵਾਲੇ ਮਾਮਾ-ਭਾਣਜਾ ਗਿ੍ਫ਼ਤਾਰ

ਜਲੰਧਰ :- ਸੀਆਈਏ ਸਟਾਫ ਦੀ ਪੁਲਿਸ ਨੇ ਤਾਲਾਬੰਦ ਕੋਠੀਆਂ ‘ਤੋਂ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਉਸ ਵੇਲੇ ਲੱਖਾਂ ਦੇ ਗਹਿਣਿਆਂ ਤੇ ਸਾਮਾਨ ਸਮੇਤ ਕਾਬੂ ਕਰ ਲਿਆ ਜਦੋਂ ਉਹ ਚੋਰੀ ਦੇ ਸਾਮਾਨ ਨੂੰ ਵੇਚਣ ਲਈ ਜਾ ਰਹੇ ਸਨ। ਬਾਅਦ ‘ਚ ਇਨ੍ਹਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਚੋਰੀ ਦਾ ਸਾਮਾਨ ਖਰੀਦਣ ਵਾਲੇ ਨੂੰ ਵੀ ਗਿ੍ਫ਼ਤਾਰ ਕਰ ਲਿਆ। ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸ਼ਮੀ ਸਿੰਘ ਵਾਸੀ ਬੈਂਕ ਕਾਲੋਨੀ ਜਲੰਧਰ ਤੇ ਅਨਿਲ ਕੁਮਾਰ ਵਾਸੀ ਬੈਂਕ ਕਾਲੋਨੀ ਜੋ ਰਾਤ ਵੇਲੇ ਘਰਾਂ ਤੇ ਦੁਕਾਨਾਂ ‘ਚ ਚੋਰੀਆਂ ਕਰਦੇ ਹਨ ਇਸ ਵੇਲੇ ਦੋਵੇਂ ਚੋਰੀ ਦੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਚੋਰੀ ਦਾ ਸਾਮਾਨ ਵੇਚਣ ਦੀ ਨੀਅਤ ਨਾਲ ਗਾਖਲਾ ਪੁਲ਼ੀ ਵੱਲ ਘੁੰਮ ਰਹੇ ਹਨ। ਸਬ-ਇੰਸਪੈਕਟਰ ਸੁਖਰਾਜ ਸਿੰਘ ਨੇ ਪੁਲਿਸ ਸਮੇਤ ਦੱਸੀ ਥਾਂ ‘ਤੇ ਛਾਪੇਮਾਰੀ ਕਰਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ। ਪੁਲਿਸ ਨੇ ਉਨ੍ਹਾਂ ਕੋਲੋਂ ਤਿੰਨ ਜੋੜੇ ਸੋਨੇ ਦੀਆਂ ਵਾਲ਼ੀਆਂ, ਇਕ ਸੋਨੇ ਦੀ ਚੇਨ, ਡੇਢ ਜੋੜੀ ਟੋਪਸ ਸੋਨੇ ਦੇ, 30 ਹਜ਼ਾਰ ਦੀ ਨਕਦੀ, ਚਾਂਦੀ ਦੀਆਂ ਝਾਂਜਰਾਂ, ਚਾਂਦੀ ਦੇ ਭਾਂਡੇ, ਪਿੱਤਲ ਦੇ ਭਾਂਡੇ, ਗੈਸ ਸਿਲੰਡਰ, ਇਕ ਅਟੈਚੀ ਜਿਸ ‘ਚ ਸੱਤ ਜੈਕਟਾਂ ਤੇ ਇਕ ਜੂਸਰ ਮਿਕਸਰ ਬਰਾਮਦ ਕਰ ਲਿਆ। ਦੋਵਾਂ ਨੂੰ ਕਾਬੂ ਕਰ ਕੇ ਅਦਾਲਤ ‘ਚੋਂ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕੀਤੀ ਗਈ ਤਾਂ ਇਨ੍ਹਾਂ ਨੇ ਦੱਸਿਆ ਕਿ ਉਹ ਚੋਰੀ ਦਾ ਸਾਮਾਨ ਕਬਾੜੀਏ ਜਗਦੇਵ ਸਿੰਘ ਵਾਸੀ ਪਿੰਡ ਜੱਟਾ ਭਟੀਆ ਥਾਣਾ ਮੁਕੇਰੀਆਂ ਨੂੰ ਵੇਚਦੇ ਹਨ। ਪੁਲਿਸ ਨੇ ਕਬਾੜੀਏ ਜਗਦੇਵ ਸਿੰਘ ਨੂੰ ਵੀ ਗਿ੍ਫਤਾਰ ਕਰ ਲਿਆ। ਡੀਸੀਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਸਵੇਰ ਵੇਲੇ ਕਰਦੇ ਸਨ ਰੇਕੀ

ਮੁੱਢਲੀ ਪੁੱਛਗਿੱਛ ‘ਚ ਇਹੀ ਗੱਲ ਸਾਹਮਣੇ ਆਈ ਹੈ ਕਿ ਸ਼ਮੀ ਸਿੰਘ ਕੁਝ ਸਮਾਂ ਪਹਿਲਾਂ ਹੀ ਜੇਲ੍ਹ ‘ਚੋਂ ਬਾਹਰ ਆਇਆ ਸੀ। ਇਹ ਆਪਣੇ ਟਿਕਾਣੇ ਬਦਲ ਬਦਲ ਕੇ ਕਿਰਾਏ ਦੇ ਮਕਾਨਾਂ ‘ਚ ਰਹਿ ਰਿਹਾ ਸੀ। ਸਵੇਰ ਵੇਲੇ ਉਹ ਆਪਣੇ ਭਾਣਜੇ ਅਨਿਲ ਨਾਲ ਰਲ ਕੇ ਮਾਡਲ ਹਾਊਸ, ਬੂਟਾਂ ਮੰਡੀ, ਗੀਤਾ ਕਾਲੋਨੀ ਆਦਿ ਨਾਲ ਲੱਗਦੀਆਂ ਥਾਵਾਂ ‘ਤੇ ਬੰਦ ਪਈਆਂ ਕੋਠੀਆਂ ਦੀ ਰੇਕੀ ਕਰਦੇ ਸਨ ਤੇ ਰਾਤ ਵੇਲੇ ਦਰਵਾਜੇ ਭੰਨ ਕੇ ਅੰਦਰੋਂ ਸਾਮਾਨ ਚੋਰੀ ਕਰ ਲੈਂਦੇ ਸਨ।

Vinkmag ad
Share Our Daily Posts

News Desk

Read Previous

ਸੀਵਰੇਜ ਦੇ ਬਿੱਲ ਨਾ ਭਰਨ ਵਾਲਿਆਂ ਨੂੰ ਨਿਗਮ ਦਾ ਨੋਟਿਸ

Read Next

ਹੈਰੋਇਨ ਸਮੇਤ ਸਫਾਈ ਮੁਲਾਜ਼ਮ ਕਾਬੂ