Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

July 5, 2026

ਪਠਾਨਕੋਟ ਜਾ ਰਹੀ ਟ੍ਰੇਨ ਦੇ ਏਸੀ ਡੱਬੇ ਹੇਠੋਂ ਧੂੰਆਂ ਨਿਕਲਦਾ ਦੇਖ ਡਰਾਈਵਰ ਨੇ ਅਚਾਨਕ ਲਾਈ ਬ੍ਰੇਕ, ਯਾਤਰੀਆਂ ‘ਚ ਮਚੀ ਹਫੜਾ-ਦੱਫੜੀ

ਟਾਂਡਾ ਉੜਮੁੜ : ਸ਼ਨਿਚਰਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਜਲੰਧਰ-ਪਠਾਨਕੋਟ ਰੇਲਵੇ ਟਰੈਕ ‘ਤੇ ਪੈਂਦੇ ਪਿੰਡ ਕਰਾਲਾ ਨੇੜੇ ਕ੍ਰਾਂਤੀ ਐਕਸਪ੍ਰੈੱਸ ਦੇ ਏਸੀ ਡੱਬੇ ਹੇਠੋਂ ਅਚਾਨਕ ਧੂੰਆਂ ਨਿਕਲਣ ਲੱਗਾ ਤਾਂ ਡਰਾਈਵਰ ਨੇ ਇਕਦਮ ਬ੍ਰੇਕ ਲਾ ਦਿੱਤੀ। ਇਸ ਡੱਬੇ ‘ਚ ਬੈਠੇ ਤੇ ਬਾਕੀ ਯਾਤਰੀਆਂ ‘ਚ ਹਫੜਾ-ਤਫੜੀ ਮਚ ਗਈ। ਉਹ ਟ੍ਰੇਨ ‘ਚੋਂ ਉਤਰ ਕੇ ਰੇਲਵੇ ਟਰੈਕ ਵੱਲ ਭੱਜਣ ਲੱਗੇ। ਹਾਲਾਂਕਿ ਟ੍ਰੇਨ ਡਰਾਈਵਰ ਦੀ ਸੂਝਬੂਝ ਨਾਲ ਵੱਡਾ ਹਾਦਸਾ ਹੋਣੋਂ ਟਲ਼ ਗਿਆ।

ਜਾਣਕਾਰੀ ਅਨੁਸਾਰ ਉੱਤਰ ਕ੍ਰਾਂਤੀ ਐਕਸਪ੍ਰੈਸ ਟ੍ਰੇਨ ਜੋ ਆਪਣੇ ਮਿੱਥੇ ਸਮੇਂ ਤੋਂ ਕਰੀਬ ਸਾਢੇ ਪੰਜ ਘੰਟੇ ਲੇਟ ਚੱਲ ਰਹੀ ਸੀ, ਪਠਾਨਕੋਟ ਵੱਲ ਜਾ ਰਹੀ ਸੀ। ਜਦੋਂ ਇਹ ਟ੍ਰੇਨ ਕਰੀਬ ਸਾਢੇ ਅੱਠ ਵਜੇ ਟਾਂਡਾ ਰੇਲਵੇ ਸਟੇਸ਼ਨ ਤੋਂ ਲੰਘੀ ਤਾਂ ਸਟੇਸ਼ਨ ਮਾਸਟਰ ਨੇ ਵੇਖਿਆ ਕਿ ਟਰੇਨ ਦੇ ਇਕ ਏਸੀ ਕੋਚ ਦੇ ਚੱਕਿਆਂ ‘ਚੋਂ ਧੂਆਂ ਤੇ ਚੰਗਿਆੜੇ ਨਿਕਲ ਰਹੇ ਹਨ। ਉਸਨੇ ਇਸਦੀ ਸੂਚਨਾ ਰੇਲਵੇ ਵਿਭਾਗ ਜ਼ਰੀਏ ਟਰੇਨ ਡਰਾਈਵਰ ਤਕ ਪਹੁੰਚਾਈ ਜਿਸ ਤੋਂ ਬਾਅਦ ਟ੍ਰੇਨ ਡਰਾਈਵਰ ਨੇ ਟਾਂਡਾ ਤੋਂ ਕਰੀਬ ਚਾਰ ਕਿੱਲੋਮੀਟਰ ਦੂਰ ਪਿੰਡ ਕੁਰਾਲਾ ਨੇੜੇ ਟ੍ਰੇਨ ਰੋਕ ਦਿੱਤੀ। ਟ੍ਰੇਨ ਦੇ ਚੱਕਿਆ ‘ਚ ਅੱਗ ਲੱਗਣ ਦੀ ਅਫਵਾਹ ਕਾਰਨ ਯਾਤਰੀਆਂ ‘ਚ ਡਰ ਤੇ ਸਹਿਮ ਦਾ ਮਹੌਲ ਪੈਦਾ ਹੋ ਗਿਆ ਤੇ ਇੱਕਦਮ ਹਫੜਾ-ਤਫੜੀ ਮੱਚ ਗਈ। ਯਾਤਰੀ ਟ੍ਰੇਨ ‘ਚੋਂ ਉਤਰ ਕੇ ਰੇਲਵੇ ਟਰੈਕ ਵੱਲ ਭੱਜਣ ਲੱਗ ਪਏ। ਕਰੀਬ ਅੱਧਾ ਘੰਟਾ ਜੱਦੋਜਹਿਦ ਤੋਂ ਬਾਅਦ ਅੱਗ ਬੁਝਾਊ ਯੰਤਰ ਜ਼ਰੀਏ ਰੇਲਵੇ ਮੁਲਾਜ਼ਮਾਂ ਨੇ ਨਿਕਲ ਰਹੇ ਧੂੰਏ ਤੇ ਚੰਗਿਆੜਿਆਂ ‘ਤੇ ਕਾਬੂ ਪਾ ਲਿਆ। ਟ੍ਰੇਨ ਡਰਾਈਵਰ ਦੇ ਦੱਸਣ ਮੁਤਾਬਕ ਏਸੀ ਕੋਚ ਦੇ ਬ੍ਰੇਕ ਜਾਮ ਹੋ ਗਏ ਸਨ। ਟ੍ਰੇਨ ਡਰਾਈਵਰ ਤੇ ਰੇਲਵੇ ਵਿਭਾਗ ਦੀ ਹੁਸ਼ਿਆਰੀ ਕਾਰਨ ਵੱਡਾ ਰੇਲ ਹਾਦਸਾ ਹੋਣੋਂ ਟਲ ਗਿਆ ਤੇ ਟ੍ਰੇਨ ਆਪਣੇ ਸਫਰ ਵੱਲ ਰਵਾਨਾ ਹੋ ਗਈ ।

Vinkmag ad
Share Our Daily Posts

News Desk

Read Previous

ਮੁਕਤਸਰ ਸਾਹਿਬ ‘ਚ 22 ਸਾਲਾ ਨੌਜਵਾਨ ਦਾ ਤਲਵਾਰਾਂ ਨਾਲ ਕਤਲ, ਦੋ ਭੈਣਾਂ ਦਾ ਸੀ ਇਕਲੌਤਾ ਭਰਾ

Read Next

ਦੋਸਤ ਦੇ ਬਰਥਡੇ ‘ਤੇ SHO ਦੀ ਗੱਡੀ ਦੇ ਬੋਨਟ ‘ਤੇ ਬੈਠ ਕੇ ਬਣਾਈ ਰੀਲ, ਵਾਇਰਲ ਵੀਡੀਓ ਤੋਂ ਬਾਅਦ ਅਧਿਕਾਰੀ ਸਸਪੈਂਡ; ਲੜਕੀ ਬੋਲੀ…