Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

July 5, 2026

ਦੋਸਤ ਦੇ ਬਰਥਡੇ ‘ਤੇ SHO ਦੀ ਗੱਡੀ ਦੇ ਬੋਨਟ ‘ਤੇ ਬੈਠ ਕੇ ਬਣਾਈ ਰੀਲ, ਵਾਇਰਲ ਵੀਡੀਓ ਤੋਂ ਬਾਅਦ ਅਧਿਕਾਰੀ ਸਸਪੈਂਡ; ਲੜਕੀ ਬੋਲੀ…

ਜਲੰਧਰ : ਜਲੰਧਰ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਇੰਸਟਾਗ੍ਰਾਮ ਇਨਫਲੂਐਂਸਰ ਪਾਇਲ ਨੇ ਐੱਸਐੱਚਓ ਦੀ ਕਾਰ ਦੇ ਬੋਨਟ ‘ਤੇ ਬੈਠ ਕੇ ਵੀਡੀਓ ਬਣਾਈ। ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਜਿਸ ਤੋਂ ਬਾਅਦ ਸਟੇਸ਼ਨ ਇੰਚਾਰਜ ਨੂੰ ਮੁਅੱਤਲ ਕਰ ਕੇ ਲਾਈਨ ਹਾਜ਼ਰ ਕੀਤਾ ਗਿਆ। ਇਸ ਦੇ ਨਾਲ ਹੀ ਹੁਣ ਵਾਇਰਲ ਲੜਕੀ ਨੇ ਇਸ ਮਾਮਲੇ ‘ਚ ਆਪਣਾ ਸਪੱਸ਼ਟੀਕਰਨ ਦਿੱਤਾ ਹੈ।

ਇੰਸਟਾਗ੍ਰਾਮ ਇਨਫਲੂਐਂਸਰ ਨੇ ਕਿਹਾ ਕਿ ਮੇਰੇ ਦੋਸਤ ਦਾ ਜਨਮਦਿਨ ਸੀ ਤੇ ਅਸੀਂ ਸਾਰੇ ਉੱਥੇ ਜਨਮਦਿਨ ਮਨਾਉਣ ਲਈ ਇਕੱਠੇ ਹੋਏ ਸੀ। ਇਸ ਦੌਰਾਨ ਐਸਐਚਓ ਸਾਹਿਬ ਵੀ ਉੱਥੇ ਮੌਜੂਦ ਸਨ ਤੇ ਮੈਂ ਉੱਥੇ ਇਕ ਵੀਡੀਓ ਬਣਾਈ ਸੀ ਤਾਂ ਜੋ ਮੈਂ ਇਸਨੂੰ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਕਰ ਸਕਾਂ।

ਇਨਫਲੂਐਂਸਰ ਪਾਇਲ ਨੇ ਮੰਗੀ ਮਾਫ਼ੀ

ਵਾਇਰਲ ਹੋਈ ਕੁੜੀ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਮੈਂ ਸਾਧਾਰਨ ਵੀਡੀਓ ਬਣਾਈ ਸੀ। ਮੈਨੂੰ ਨਹੀਂ ਪਤਾ ਸੀ ਕਿ ਇਹ ਇੰਨਾ ਵੱਡਾ ਮਾਮਲਾ ਬਣ ਜਾਵੇਗਾ। ਲੜਕੀ ਨੇ ਅੱਗੇ ਕਿਹਾ ਕਿ ਮੀਡੀਆ ਵਾਲਿਆਂ ਨੇ ਇਸ ਨੂੰ ਇੰਨਾ ਵਾਇਰਲ ਕਰ ਦਿੱਤਾ, ਜਦਕਿ ਇਹ ਇੰਨੀ ਵੱਡੀ ਗੱਲ ਨਹੀਂ ਸੀ।

ਮੈਂ ਤਾਂ ਆਪਣਾ ਸਮਝ ਕੇ ਵੀਡੀਓ ਬਣਾਈ ਸੀ, ਪਰ ਇਹ ਗਲਤ ਹੈ ਕਿ ਲੋਕ ਇਸ ਆਮ ਵੀਡੀਓ ਨੂੰ ਗਲਤ ਦਿਸ਼ਾ ‘ਚ ਲਿਜਾ ਰਹੇ ਹਨ ਤੇ ਤਰਾਂ-ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ। ਇਨਫਲੂਐਂਸਰ ਪਾਇਲ ਨੇ ਕਿਹਾ ਕਿ ਮੈਂ ਜੋ ਗਲਤੀ ਕੀਤੀ ਹੈ, ਉਸ ਲਈ ਮਾਫ਼ੀ ਮੰਗਦੀ ਹਾਂ।

ਕੀ ਹੈ ਜਲੰਧਰ ਦੀ ਵਾਇਰਲ ਵੀਡੀਓ ਦੀ ਪੂਰੀ ਕਹਾਣੀ?

28 ਸਤੰਬਰ ਦੀ ਰਾਤ ਜਲੰਧਰ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਵੀਡੀਓ ‘ਚ ਦੇਖਿਆ ਗਿਆ ਕਿ ਇੰਸਟਾਗ੍ਰਾਮ ਇਨਫਲੂਐਂਸਰ ਪਾਇਲ ਨੇ ਜਲੰਧਰ ਡਿਵੀਜ਼ਨ ਨੰਬਰ 4 ਦੇ ਐੱਸਐੱਚਓ ਅਸ਼ੋਕ ਕੁਮਾਰ ਸ਼ਰਮਾ ਦੀ ਕਾਰ ਦੇ ਬੋਨਟ ‘ਤੇ ਬੈਠ ਕੇ ਰੀਲ ਬਣਾਈ।

ਲੜਕੀ ਨੇ ‘ਸ਼ੇਰ ਦੀ ਸ਼ੇਰਨੀ ਹੂੰ ਕਿਸ ਸੇ ਡਰ ਕੇ ਨਹੀਂ ਰਹਿਨਾ’ ਗੀਤ ‘ਤੇ ਡਾਂਸ ਕੀਤਾ। ਇੰਨਾ ਹੀ ਨਹੀਂ ਵੀਡੀਓ ‘ਚ ਲੜਕੀ ਖੁਦ ਨੂੰ ਸ਼ੇਰਨੀ ਦੱਸ ਰਹੀ ਹੈ ਤੇ ‘ਮੈਂ ਹਾਂ ਸ਼ੇਰ ਦੀ ਸ਼ੇਰਨੀ’ ਵੀ ਬੋਲ ਰਹੀ ਹੈ। ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ ਤੇ ਪੰਜਾਬ ਪੁਲਿਸ ਦੀ ਆਲੋਚਨਾ ਸ਼ੁਰੂ ਹੋ ਗਈ। ਲੜਕੀ ਖਿਲਾਫ ਕੋਈ ਕਾਰਵਾਈ ਨਾ ਕਰਨ ‘ਤੇ ਲੋਕਾਂ ਨੇ ਉਸ ਦੀ ਆਲੋਚਨਾ ਕੀਤੀ।

Vinkmag ad
Share Our Daily Posts

News Desk

Read Previous

ਪਠਾਨਕੋਟ ਜਾ ਰਹੀ ਟ੍ਰੇਨ ਦੇ ਏਸੀ ਡੱਬੇ ਹੇਠੋਂ ਧੂੰਆਂ ਨਿਕਲਦਾ ਦੇਖ ਡਰਾਈਵਰ ਨੇ ਅਚਾਨਕ ਲਾਈ ਬ੍ਰੇਕ, ਯਾਤਰੀਆਂ ‘ਚ ਮਚੀ ਹਫੜਾ-ਦੱਫੜੀ

Read Next

ਮਨਪ੍ਰੀਤ ਸਿੰਘ ਬਾਦਲ ਦੇ ਗ੍ਰਿਫ਼ਤਾਰ ਕੀਤੇ ਤਿੰਨੇ ਕਰੀਬੀ ਭੇਜੇ ਜੇਲ