Breaking News :

ਜਲੰਧਰ ਦੇ ਮਸ਼ਹੂਰ ਬਿੱਟੂ ਪ੍ਰਦੇਸੀ ਦੀ ਚਾਟ ‘ਚੋਂ ਨਿਕਲੀ ਕਿਰਲੀ, ਗ੍ਰਾਹਕ ਨੇ ਦੁਕਾਨ ‘ਤੇ ਆ ਕੇ ਕੀਤਾ ਹੰਗਾਮਾ

ਇਕ ਹੋਰ ਨੂੰਹ ਨੇ ਵਿਦੇਸ਼ ਜਾ ਕੇ ਬਦਲਿਆ ਰੰਗ ! 30 ਲੱਖ ਲਾ ਕੇ ਕੈਨੇਡਾ ਭੇਜਣ ਵਾਲੇ ਪਤੀ ਅੱਗੇ ਰੱਖ’ਤੀ ਤਲਾਕ ਦੀ ਮੰਗ

ਜਲੰਧਰ ‘ਚ ਵੱਡੀ ਵਾਰਦਾਤ, ਨੌਜਵਾਨ ਦਾ ਸਿਰ ਵੱਢ ਬੇਰਹਿਮੀ ਨਾਲ ਕੀਤਾ ਕਤਲ, ਗੰਦੇ ਨਾਲੇ ‘ਚ ਸੁੱਟੀ ਲਾਸ਼

ਪੰਜਾਬ ‘ਚ ਭਾਜਪਾ ਨੂੰ ਲੱਗਿਆ ਵੱਡਾ ਝਟਕਾ! SC ਮੋਰਚਾ ਦੇ ਮੀਤ ਪ੍ਰਧਾਨ ਰੋਬਿਨ ਸਾਂਪਲਾ ‘ਆਪ’ ‘ਚ ਸ਼ਾਮਲ

Reels ਬਣਾਉਣ ਦੇ ਚੱਕਰ ’ਚ ਕਾਰ ਨਾਲ ਕੀਤਾ ਅਜਿਹਾ ਕਾਰਨਾਮਾ, 9 ਕਰੋੜ ਤੋਂ ਵੱਧ ਲੋਕਾਂ ਨੇ ਦੇਖ ਲਈ ਵੀਡੀਓ

ਮਾਪਿਆਂ ਨੂੰ ਚਿੱਠੀ ਲਿਖ ਘਰੋਂ ਗਾਇਬ ਹੋਈ ਚੌਥੀ ”ਚ ਪੜ੍ਹਦੀ ਬੱਚੀ, ਲਿਖਿਆ- ””ਜਿੱਥੇ ਵੀ ਰਹਾਂਗੀ, ਖੁਸ਼ ਰਹਾਂਗੀ…

ਸਕੂਟਰ-ਮੋਟਰਸਾਈਕਲ ਦੀ ਆਹਮੋ-ਸਾਹਮਣੇ ਭਿਆਨਕ ਟੱਕਰ, 2 ਦੀ ਮੌਤ, 2 ਜ਼ਖ਼ਮੀ

ਜਲੰਧਰ ਦੇ ਸਪਾ ਸੈਂਟਰਾਂ ’ਚ ਪੁਲਸ ਦੀ ਰੇਡ, ਕਈ ਲੜਕੀਆਂ ਤੇ ਗਲਤ ਕੰਮ ਕਰਨ ਆਏ ਨੌਜਵਾਨ ਕਾਬੂ

ਪੰਜਾਬ ਪੁਲਸ ਦੀ ਵੱਡੀ ਕਾਰਵਾਈ! ਨਾਮੀ ਗੈਂਗਸਟਰ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ

ਫ਼ਿਲੌਰ ‘ਚ ਉੱਡੀਆਂ ਚੋਣ ਜ਼ਾਬਤੇ ਦੀਆਂ ਧੱਜੀਆਂ! ਦੋ ਧਿਰਾਂ ਦੀ ਲੜਾਈ ‘ਚ ਨਾਜਾਇਜ਼ ਹਥਿਆਰ ਨਾਲ ਚੱਲੀਆਂ ਗੋਲ਼ੀਆਂ

April 28, 2024

ਨਿੱਕੇ ਸਿੱਧੂ ਦੇ ਜਨਮ ਨੂੰ ਲੈ ਕੇ ਸਰਕਾਰ ਦੇ ਸਵਾਲਾਂ ਦਾ ਬਲਕੌਰ ਸਿੰਘ ਨੇ ਦਿੱਤਾ ਜਵਾਬ, ਦੱਸੀ ਸਾਰੀ ਗੱਲ

ਮਾਨਸਾ – ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਘਰ ਪੁੱਤਰ ਦਾ ਜਨਮ ਹੋਣ ਨਾਲ ਪਰਿਵਾਰ ਦੇ ਨਾਲ-ਨਾਲ ਉਸ ਦੇ ਚਾਹੁਣ ਵਾਲਿਆਂ ਵਿਚ ਖੁਸ਼ੀ ਦਾ ਆਲਮ ਹੈ। ਉੱਥੇ ਹੀ ਕੇਂਦਰ ਸਰਕਾਰ ਨੇ ਇਕ ਨੋਟਿਸ ਜਾਰੀ ਕਰ ਕੇ ਇਸ ਬੱਚੇ ਦੇ ਜਨਮ ਨੂੰ ਲੈ ਕੇ ਰਿਪੋਰਟ ਮੰਗੀ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਦੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ ਤੇ ਇਹ ਵੀ ਕਿਹਾ ਹੈ ਕਿ ਹੋਰ ਵੀ ਕੋਈ ਜਾਣਕਾਰੀ ਮੰਗੀ ਜਾਵੇਗੀ ਤਾਂ ਉਹ ਵੀ ਮੁਹੱਈਆ ਕਰਵਾ ਦੇਣਗੇ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੱਲਬਾਤ ਕਰਦੇ ਕਿਹਾ ਕਿ ਉਨ੍ਹਾਂ ਦੇ ਘਰ ਬੱਚਾ ਪੈਦਾ ਹੋਣ ਨੂੰ ਲੈ ਕੇ ਸਰਕਾਰ ਨੇ ਆਈ. ਵੀ. ਐੱਫ. ਤਕਨੀਕ ਸਬੰਧੀ ਜੋ ਰਿਪੋਰਟ ਮੰਗੀ ਹੈ, ਉਹ ਰਿਪੋਰਟ ਉਨ੍ਹਾਂ ਸਰਕਾਰ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਸਰਕਾਰ ਨੇ ਨੋਟਿਸ ਜਾਰੀ ਕਰ ਕੇ ਉਨ੍ਹਾਂ ਦੀ ਪਤਨੀ ਚਰਨ ਕੌਰ ਦੇ ਆਈ. ਵੀ. ਐੱਫ. ਟਰੀਟਮੈਂਟ ਸਬੰਧੀ ਜਾਣਕਾਰੀ ਮੰਗੀ ਸੀ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਆਈ. ਵੀ. ਐੱਫ. ਤਕਨੀਕ ਵਿਦੇਸ਼ ਤੋਂ ਲਈ ਹੈ ਅਤੇ ਉਸ ਦੀ ਡਲਿਵਰੀ ਇੱਥੇ ਪੰਜਾਬ ਵਿਚ ਹੋਈ ਹੈ, ਜਿਸ ਦੇ ਸਾਰੇ ਦਸਤਾਵੇਜ਼ ਉਨ੍ਹਾਂ ਕੋਲ ਹੈ। ਹੋਰ ਜਾਣਕਾਰੀ ਮੰਗਣ ’ਤੇ ਵੀ ਉਹ ਜਾਣਕਾਰੀ ਮੁਹੱਈਆ ਕਰਵਾ ਦੇਣਗੇ।

ਦਰਅਸਲ, ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਵਿਚ IVF ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ। ਕੇਂਦਰ ਸਰਕਾਰ ਨੇ ਇਕ ਨੋਟਿਸ ਜਾਰੀ ਕਰ ਕੇ ਕਿਹਾ ਸੀ ਕਿ Assisted Reproductive Technology (regulation) act 2021 ਦੇ ਸੈਕਸ਼ਨ 21 (ਜੀ) (ਆਈ) ਅਨੁਸਾਰ, ART ਸਰਵਿਸ ਲੈਣ ਲਈ ਉਮਰ ਦੀ ਸੀਮਾਂ 21 ਤੋਂ 50 ਸਾਲ ਤੱਕ ਹੈ। ਇਸ ਚਿੱਠੀ ਰਾਹੀਂ ਉਨ੍ਹਾਂ ਕਿਹਾ ਸੀ ਕਿ ਸੰਬਧਿਤ ਵਿਭਾਗ ਇਸ ਮਾਮਲੇ ਦੀ ਜਾਂਚ ਕਰਕੇ ਅਤੇ ਇਸ ਮਾਮਲੇ ‘ਚ ਕੀ ਐਕਸ਼ਨ ਲਿਆ ਹੈ ਉਸ ਦੀ ਰਿਪੋਰਟ ਕੇਂਦਰ ਸਰਕਾਰ ਦੇ ਪਰਿਵਾਰ ਭਲਾਈ ਵਿਭਾਗ ਨੂੰ ਭੇਜੇ।

Vinkmag ad
Share Our Daily Posts

News Desk

Read Previous

ਕੇਜਰੀਵਾਲ ਨੂੰ 6 ਦਿਨ ਦਾ ED ਰਿਮਾਂਡ, 28 ਮਾਰਚ ਨੂੰ ਦੁਪਹਿਰ 2 ਵਜੇ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

Read Next

ਗੱਠਜੋੜ ਲਈ ‘ਭਾਜਪਾ’ ਤਰਲੋ ਮੱਛੀ, ‘ਅਕਾਲੀ’ ਹੁਣ ਮੰਨਦੇ ‘ਘਾਟੇ ਦਾ ਸੌਦਾ’!