Breaking News :

ਟ੍ਰੈਫਿਕ ਪੁਲਿਸ ਇੰਚਾਰਜ ਜੋਨ 3 ਇੰਸਪੈਕਟਰ ਸੁਖਜਿੰਦਰ ਸਿੰਘ ਪਬਲਿਕ ਮੀਟਿੰਗ ਕਰਦੇ ਹੋਏ ਬਈਆ ਸਬਜ਼ੀ ਮੰਡੀ ਟ੍ਰੈਫਿਕ ਨਿਯਮਾਂ ਨੂੰ ਲੈਕੇ

ਚੋਰਾਂ ਨੇ ਭਗਵਾਨ ਦੇ ਘਰ ਨੂੰ ਵੀ ਨਾ ਬਖ਼ਸ਼ਿਆ, ਚੋਰੀ ਤਾਂ ਕੀਤੀ ਹੀ, ਉੱਤੋਂ CCTV ਦਾ DVR ਵੀ ਉਡਾ ਲੈ ਗਏ

ਮਿਸਿਜ ਇੰਡੀਆ ਦੂਜੇ ਨੰਬਰ ਤੇ ਰਹਿਣ ਵਾਲੀ ਰਾਜਵੰਤ ਕੌਰ ਵਾਹਨ ਨੇ ਮੱਕੜ ਪਰਿਵਾਰ ਦਾ‌‌ ਨਾਮ‌ ਕੀਤਾ ਉਚਾ ਮੱਕੜ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ

ਪੰਜਾਬ ਵਿਚ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

ਕੈਨੇਡਾ ”ਚ ਹੋਈ ਵੱਡੀ ਵਾਰਦਾਤ, ਦਿਨ-ਦਿਹਾੜੇ ਮਸ਼ਹੂਰ ਪੰਜਾਬੀ ਬਿਲਡਰ ਨੂੰ ਬਦਮਾਸ਼ਾਂ ਨੇ ਮਾਰੀਆਂ ਗੋਲ਼ੀਆਂ

ਕੈਨੇਡਾ ਦਾ ਸਿਟੀਜ਼ਨ ਦੱਸ ਕੁੜੀ ਨਾਲ ਬਣਾਉਂਦਾ ਰਿਹਾ ਸਰੀਰਕ ਸਬੰਧ, ਠੱਗੇ 32 ਲੱਖ, ਸੱਚ ਸੁਣ ਖੁੱਲ੍ਹ ਜਾਣਗੀਆਂ ਅੱਖਾਂ

ਮਾਨਸਾ ‘ਚ ਹੋਇਆ ਪੁਲਸ ਮੁਕਾਬਲਾ, ਤਾੜ-ਤਾੜ ਚੱਲੀਆਂ ਗੋਲ਼ੀਆਂ

ਕੈਨੇਡਾ ਦੀ ਪਾਰਲੀਮੈਂਟ ”ਚ ਭਾਰਤ ਵਿਰੋਧੀ ਮਤਾ ਪੇਸ਼, ਦੋਵਾਂ ਦੇਸ਼ਾਂ ਦੇ ਸਬੰਧ ਹੋ ਸਕਦੇ ਨੇ ਹੋਰ ਖ਼ਰਾਬ

ਸਕੂਲ ਦੇ ਬਾਹਰ ਖੜ੍ਹੇ ਬੱਚਿਆਂ ਨੂੰ ਟਰੱਕ ਨੇ ਦਰੜਿਆ, 6 ਦੀ ਮੌਤ

ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਨੇੜੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਖਰੀਦਦਾਰ ਬਾਜ਼ਾਰ ਤੋਂ ਹੋਏ ਦੂਰ

April 14, 2024

ਗੱਠਜੋੜ ਲਈ ‘ਭਾਜਪਾ’ ਤਰਲੋ ਮੱਛੀ, ‘ਅਕਾਲੀ’ ਹੁਣ ਮੰਨਦੇ ‘ਘਾਟੇ ਦਾ ਸੌਦਾ’!

ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀਆਂ ਖ਼ਬਰਾਂ ਆਏ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ। ਕਦੇ ਭਾਜਪਾ ਕੁਝ ਕਹਿ ਦਿੰਦੀ ਹੈ ਤੇ ਅਕਾਲੀ ਕੁਝ ਕਹਿ ਦਿੰਦੇ ਹਨ ਪਰ ਦੋਵਾਂ ਧਿਰਾਂ ਵਲੋਂ ਅਜੇ ਤੱਕ ਖੁੱਲ੍ਹ ਕੇ ਇਹ ਬਿਆਨ ਸਾਹਮਣੇ ਨਹੀਂ ਆਇਆ ਕਿ ਕਦੋਂ ਤੇ ਕਿਹੜੀਆਂ ਸ਼ਰਤਾਂ ’ਤੇ ਅਕਾਲੀ-ਭਾਜਪਾ ਗੱਠਜੋੜ ਹੋਵੇਗਾ।

ਇਸ ਦਾ ਕਾਰਨ ਸ਼੍ਰੋਮਣੀ ਅਕਾਲੀ ਦਲ ਲਈ ਕਿਸਾਨਾਂ ਦਾ ਸੰਘਰਸ਼, ਬੰਦੀ ਸਿੰਘਾਂ ਦੀ ਰਿਹਾਈ ਦਾ ਪੇਚਾ ਤੇ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੇ ਹੋਰ ਕਈ ਭਖਦੇ ਮਸਲੇ ਜਿਓਂ ਦੇ ਤਿਓਂ ਰਹਿਣ ’ਤੇ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਅਜੇ ਚੁੱਪ ਹੀ ਵੱਟੀ ਬੈਠੇ ਹਨ, ਜਦਕਿ ਭਾਜਪਾ ਗੱਠਜੋੜ ਲਈ ਤਰਲੋ ਮੱਛੀ ਹੋ ਰਹੀ ਹੈ ਤੇ ਇਸ ਦੇ ਵੱਡੇ ਆਗੂ ਕੈਪ. ਅਮਰਿੰਦਰ ਸਿੰਘ, ਸੁਨੀਲ ਜਾਖੜ ਤਾਂ ਕਈ ਵਾਰ ਗੱਠਜੋੜ ਹੌਲੀ ਹੋਣ ਦੀ ਵਕਾਲਤ ਵੀ ਕਰ ਚੁੱਕੇ ਹਨ।

ਭਾਜਪਾ ਵਲੋਂ ਗੱਠਜੋੜ ਦੀ ਇਸ ਜਲਦਬਾਜ਼ੀ ਨੂੰ ਲੈ ਕੇ ਅਕਾਲੀ ਨੇਤਾਵਾਂ ਨੂੰ ਇਸ ਗੱਲ ਦਾ ਇਲਮ ਹੋ ਗਿਆ ਹੈ ਕਿ ਗੱਠਜੋੜ ਹੋਣ ਨਾਲ ਭਾਜਪਾ ਨੂੰ ਤਾਂ ਫ਼ਾਇਦਾ ਹੋਵੇਗਾ ਪਰ ਅਕਾਲੀਆਂ ਲਈ ਇਹ ਘਾਟੇ ਦਾ ਸੌਦਾ ਹੋਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ’ਚ ਨਾ ਤਾਂ ਕਾਂਗਰਸ ਨੂੰ ਤੇ ਨਾ ‘ਆਪ’ ਨੂੰ ਵੋਟ ਪਾ ਸਕਦਾ ਹੈ ਪਰ ਉਸ ਦੀ ਮਜਬੂਰੀ ਹੋਵੇਗੀ ਭਾਜਪਾ ਨੂੰ ਵੋਟ ਪਾਉਣਾ, ਜਦਕਿ ਸ਼ਹਿਰੀ ਹਲਕਿਆਂ ’ਚ ਭਾਜਪਾ ਅਕਾਲੀਆਂ ਨੂੰ ਕਿੰਨਾ ਕੁ ਵੋਟ ਪਾਉਂਦੀ ਹੈ, ਇਸ ਦਾ ਅੰਦਾਜ਼ਾ ਅਕਾਲੀ ਦਲ ਆਪਣੇ ਤੌਰ ’ਤੇ ਲਗਾ ਚੁੱਕਾ ਹੈ, ਜਿਸ ਦੇ ਚਲਦਿਆਂ ਉਹ ਇਸ ਹੋਣ ਵਾਲੇ ਗੱਠਜੋੜ ਨੂੰ ਘਾਟੇ ਦਾ ਸੌਦਾ ਹੀ ਮੰਨ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਗੱਠਜੋੜ ਕਰਨ ਦੇ ਮੂਡ ’ਚ ਨਹੀਂ ਹਨ ਪਰ ਅੱਧੀ ਦਰਜਨ ਸਾਬਕਾ ਮੰਤਰੀ ਗੱਠਜੋੜ ਲਈ ਭਾਰੀ ਦਬਾਅ ਪਾਉਂਦੇ ਦੱਸੇ ਜਾ ਰਹੇ ਹਨ।

Vinkmag ad
Share Our Daily Posts

News Desk

Read Previous

ਨਿੱਕੇ ਸਿੱਧੂ ਦੇ ਜਨਮ ਨੂੰ ਲੈ ਕੇ ਸਰਕਾਰ ਦੇ ਸਵਾਲਾਂ ਦਾ ਬਲਕੌਰ ਸਿੰਘ ਨੇ ਦਿੱਤਾ ਜਵਾਬ, ਦੱਸੀ ਸਾਰੀ ਗੱਲ

Read Next

ਮੁੱਖ ਮੰਤਰੀ ਦੇ ਜ਼ਿਲ੍ਹੇ ’ਚ ਨਜਾਇਜ਼ ਸ਼ਰਾਬ ਦਾ ਧੰਦਾ ਬੇਖੌਫ਼ ਜਾਰੀ, ਗ਼ਰੀਬਾਂ ਦੀ ਜ਼ਿੰਦਗੀ ਨਾਲ ਖੇਡਣਾ ਬਹੁਤ ਮੰਦਭਾਗਾ : ਢੀਂਡਸਾ