Breaking News :

ਵਿਆਹ ਦੇ 4 ਦਿਨ ਬਾਅਦ ਲਾੜੀ ਦੀ ਮੌਤ, ਬਾਥਰੂਮ ‘ਚ ਮਿਲੀ ਲਾਸ਼

ਸ੍ਰੀ ਹੇਮਕੁੰਟ ਸਾਹਿਬ ਮਾਰਗ ਤੋਂ ਬਰਫ ਹਟਾਉਣ ਦਾ ਕੰਮ ਸ਼ੁਰੂ, ਇਸ ਦਿਨ ਸ਼ੁਰੂ ਹੋਵੇਗੀ ਯਾਤਰਾ

ਪੰਜਾਬ ‘ਚ ਵੱਡਾ ਐਨਕਾਊਂਟਰ, ਦੋਹਾਂ ਪਾਸਿਓਂ ਚੱਲੀਆਂ ਠਾਹ-ਠਾਹ ਗੋਲੀਆਂ, ਲੋਕਾਂ ‘ਚ ਦਹਿਸ਼ਤ

ਜਲੰਧਰ ਦੇ ਮਸ਼ਹੂਰ ਬਿੱਟੂ ਪ੍ਰਦੇਸੀ ਦੀ ਚਾਟ ‘ਚੋਂ ਨਿਕਲੀ ਕਿਰਲੀ, ਗ੍ਰਾਹਕ ਨੇ ਦੁਕਾਨ ‘ਤੇ ਆ ਕੇ ਕੀਤਾ ਹੰਗਾਮਾ

ਇਕ ਹੋਰ ਨੂੰਹ ਨੇ ਵਿਦੇਸ਼ ਜਾ ਕੇ ਬਦਲਿਆ ਰੰਗ ! 30 ਲੱਖ ਲਾ ਕੇ ਕੈਨੇਡਾ ਭੇਜਣ ਵਾਲੇ ਪਤੀ ਅੱਗੇ ਰੱਖ’ਤੀ ਤਲਾਕ ਦੀ ਮੰਗ

ਜਲੰਧਰ ‘ਚ ਵੱਡੀ ਵਾਰਦਾਤ, ਨੌਜਵਾਨ ਦਾ ਸਿਰ ਵੱਢ ਬੇਰਹਿਮੀ ਨਾਲ ਕੀਤਾ ਕਤਲ, ਗੰਦੇ ਨਾਲੇ ‘ਚ ਸੁੱਟੀ ਲਾਸ਼

ਪੰਜਾਬ ‘ਚ ਭਾਜਪਾ ਨੂੰ ਲੱਗਿਆ ਵੱਡਾ ਝਟਕਾ! SC ਮੋਰਚਾ ਦੇ ਮੀਤ ਪ੍ਰਧਾਨ ਰੋਬਿਨ ਸਾਂਪਲਾ ‘ਆਪ’ ‘ਚ ਸ਼ਾਮਲ

Reels ਬਣਾਉਣ ਦੇ ਚੱਕਰ ’ਚ ਕਾਰ ਨਾਲ ਕੀਤਾ ਅਜਿਹਾ ਕਾਰਨਾਮਾ, 9 ਕਰੋੜ ਤੋਂ ਵੱਧ ਲੋਕਾਂ ਨੇ ਦੇਖ ਲਈ ਵੀਡੀਓ

ਮਾਪਿਆਂ ਨੂੰ ਚਿੱਠੀ ਲਿਖ ਘਰੋਂ ਗਾਇਬ ਹੋਈ ਚੌਥੀ ”ਚ ਪੜ੍ਹਦੀ ਬੱਚੀ, ਲਿਖਿਆ- ””ਜਿੱਥੇ ਵੀ ਰਹਾਂਗੀ, ਖੁਸ਼ ਰਹਾਂਗੀ…

ਸਕੂਟਰ-ਮੋਟਰਸਾਈਕਲ ਦੀ ਆਹਮੋ-ਸਾਹਮਣੇ ਭਿਆਨਕ ਟੱਕਰ, 2 ਦੀ ਮੌਤ, 2 ਜ਼ਖ਼ਮੀ

May 1, 2024

ਚੋਰਾਂ ਨੇ ਭਗਵਾਨ ਦੇ ਘਰ ਨੂੰ ਵੀ ਨਾ ਬਖ਼ਸ਼ਿਆ, ਚੋਰੀ ਤਾਂ ਕੀਤੀ ਹੀ, ਉੱਤੋਂ CCTV ਦਾ DVR ਵੀ ਉਡਾ ਲੈ ਗਏ

ਜਲੰਧਰ – ਦੇਰ ਰਾਤ ਥਾਣਾ ਨੰਬਰ 3 ਅਧੀਨ ਆਉਂਦੇ ਅੱਡਾ ਹੁਸ਼ਿਆਰਪੁਰ ਫਾਟਕ ਕੋਲ ਸ਼ਾਤਿਰ ਚੋਰ ਪ੍ਰਾਚੀਨ ਸ਼ਿਵ ਮੰਦਰ ਦੀ ਗੋਲਕ ਦਾ ਤਾਲਾ ਤੋੜ ਕੇ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਪੁਲਸ ਨੂੰ ਕੋਈ ਸੁਰਾਗ ਨਾ ਮਿਲੇ, ਇਸ ਲਈ ਚੋਰ ਮੰਦਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਵੀ ਨਾਲ ਲੈ ਗਏ। ਮੰਦਰ ਦੇ ਪੁਜਾਰੀ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਜਾਂਚ ਉਪਰੰਤ ਦੇਰ ਰਾਤ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਮੰਦਰ ਦੇ ਪੁਜਾਰੀ ਅਵਨੀਸ਼ ਕੁਮਾਰ ਨੇ ਦੱਸਿਆ ਕਿ ਉਹ ਰਾਤ ਨੂੰ ਮੰਦਰ ਬੰਦ ਕਰ ਕੇ ਸੌਂ ਗਏ ਸਨ। ਸਵੇਰੇ ਜਦੋਂ ਉਹ ਉੱਠ ਕੇ ਮੰਦਰ ਦੇ ਦਰਵਾਜ਼ੇ ਖੋਲ੍ਹਣ ਗਿਆ ਤਾਂ ਮੰਦਰ ਖੁੱਲ੍ਹਾ ਹੋਇਆ ਸੀ। ਮੰਦਰ ਦੇ ਅੰਦਰ ਗੋਲਕ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਚੋਰ ਨਕਦੀ ਲੈ ਕੇ ਫ਼ਰਾਰ ਹੋ ਚੁੱਕੇ ਸਨ।

ਉਨ੍ਹਾਂ ਨੇ ਦਫਤਰ ਵਿਚ ਜਾ ਕੇ ਮੰਦਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਕੈਮਰਿਆਂ ਵਿਚ ਡੀ.ਵੀ.ਆਰ. ਵੀ ਨਹੀਂ ਸੀ। ਪੁਜਾਰੀ ਨੇ ਦੱਸਿਆ ਕਿ ਚੋਰ ਗਰਿੱਲ ਤੋੜ ਕੇ ਮੰਦਰ ਵਿਚ ਵੜੇ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਉਨ੍ਹਾਂ ਨੇ ਥਾਣਾ ਨੰਬਰ 3 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਨੰਬਰ 3 ਦੇ ਇੰਚਾਰਜ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।

Vinkmag ad
Share Our Daily Posts

News Desk

Read Previous

ਮਿਸਿਜ ਇੰਡੀਆ ਦੂਜੇ ਨੰਬਰ ਤੇ ਰਹਿਣ ਵਾਲੀ ਰਾਜਵੰਤ ਕੌਰ ਵਾਹਨ ਨੇ ਮੱਕੜ ਪਰਿਵਾਰ ਦਾ‌‌ ਨਾਮ‌ ਕੀਤਾ ਉਚਾ ਮੱਕੜ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ

Read Next

ਟ੍ਰੈਫਿਕ ਪੁਲਿਸ ਇੰਚਾਰਜ ਜੋਨ 3 ਇੰਸਪੈਕਟਰ ਸੁਖਜਿੰਦਰ ਸਿੰਘ ਪਬਲਿਕ ਮੀਟਿੰਗ ਕਰਦੇ ਹੋਏ ਬਈਆ ਸਬਜ਼ੀ ਮੰਡੀ ਟ੍ਰੈਫਿਕ ਨਿਯਮਾਂ ਨੂੰ ਲੈਕੇ