Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 29, 2026

ਮਾਪਿਆਂ ਨੂੰ ਚਿੱਠੀ ਲਿਖ ਘਰੋਂ ਗਾਇਬ ਹੋਈ ਚੌਥੀ ”ਚ ਪੜ੍ਹਦੀ ਬੱਚੀ, ਲਿਖਿਆ- ””ਜਿੱਥੇ ਵੀ ਰਹਾਂਗੀ, ਖੁਸ਼ ਰਹਾਂਗੀ…

ਜਲੰਧਰ – ਜਲੰਧਰ ਦੇ ਵੱਡਾ ਸਈਪੁਰ ਇਲਾਕੇ ’ਚੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੌਥੀ ‘ਚ ਪੜ੍ਹਦੀ ਇਕ ਬੱਚੀ ਅਚਾਨਕ ਗਾਇਬ ਹੋ ਗਈ ਹੈ। ਕੰਮ ‘ਤੇ ਗਏ ਬੱਚੀ ਦੇ ਮਾਪੇ ਜਦ ਦੁਪਹਿਰ ਦਾ ਖਾਣਾ ਖਾਣ ਲਈ ਘਰ ਆਏ ਤਾਂ 2 ਬੱਚੀਆਂ ਘਰ ਵਿਚ ਇਕ ਚਿੱਠੀ ਦੇਣ ਆਈਆਂ,ਜੋ ਕਿ ਘਰੋਂ ਗਾਇਬ ਹੋਈ ਬੱਚੀ ਨੇ ਲਿਖੀ ਸੀ।

ਬੱਚੀ ਦੇ ਪਿਤਾ ਨੇ ਥਾਣਾ ਨੰਬਰ 8 ਦੀ ਪੁਲਸ ਨੂੰ ਦਿੱਤੀ ਸ਼ਕਿਾਇਤ ਵਿਚ ਦੱਸਿਆ ਕਿ ਸਵੇਰੇ ਲੱਗਭਗ 8.30 ਵਜੇ ਉਹ ਘਰੋਂ ਨੌਕਰੀ ਲਈ ਚਲਾ ਗਿਆ ਸੀ। ਕੁਝ ਸਮੇਂ ਬਾਅਦ ਪਤਨੀ ਵੀ ਚਲੀ ਗਈ। ਪਰਿਵਾਰ ਵਿਚ ਕੁੱਲ 5 ਬੱਚੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਛੋਟੀ ਬੱਚੀ ਚੌਥੀ ਜਮਾਤ ਵਿਚ ਪੜ੍ਹਦੀ ਹੈ। ਪਿਤਾ ਨੇ ਦੱਸਿਆ ਕਿ ਦੁਪਹਿਰੇ 2 ਵਜੇ ਉਹ ਖਾਣਾ ਖਾਣ ਘਰ ਆਇਆ ਤਾਂ ਦੇਖਿਆ ਕਿ ਉਨ੍ਹਾਂ ਦੀ ਸਭ ਤੋਂ ਛੋਟੀ ਬੱਚੀ ਘਰ ‘ਚ ਨਹੀਂ ਸੀ।

ਬੱਚੀ ਨੂੰ ਹਾਲੇ ਉਹ ਲੱਭ ਹੀ ਰਹੇ ਸਨ ਕਿ ਘਰ ਵਿਚ 2 ਛੋਟੀਆਂ ਬੱਚੀਆਂ ਆਈਆਂ, ਜਿਨ੍ਹਾਂ ਦੇ ਹੱਥ ‘ਚ ਇਕ ਡੱਬਾ ਸੀ। ਜਿਉਂ ਹੀ ਉਨ੍ਹਾਂ ਡੱਬਾ ਖੋਲ੍ਹਿਆ ਤਾਂ ਉਸ ਵਿਚ ਇਕ ਚਿੱਠੀ ਮਿਲੀ, ਜੋ ਕਿ ਉਨ੍ਹਾਂ ਦੀ ਬੱਚੀ ਨੇ ਲਿਖੀ ਸੀ। ਬੱਚੀ ਨੇ ਲਿਖਿਆ ਕਿ ਉਹ ਆਪਣੀ ਮਰਜ਼ੀ ਨਾਲ ਜਾ ਰਹੀ ਹੈ, ਪਰਿਵਾਰ ਵਾਲੇ ਉਸ ਦੀ ਟੈਨਸ਼ਨ ਨਾ ਲੈਣ। ਉਹ ਜਿਥੇ ਵੀ ਰਹੇਗੀ, ਖੁਸ਼ ਰਹੇਗੀ।

ਬੱਚੀ ਨੇ ਇਹ ਵੀ ਲਿਖਿਆ- ” ਮੈਂ ਤੁਹਾਡੀ ਦੋਵਾਂ (ਮਾਤਾ-ਪਿਤਾ) ਦੀ ਨਿੱਤ ਦੀ ਲੜਾਈ ਤੋਂ ਤੰਗ ਆ ਕੇ ਘਰੋਂ ਜਾ ਰਹੀ ਹਾਂ।” ਹਾਲਾਂਕਿ ਬੱਚੀ ਦੇ ਪਿਤਾ ਨੇ ਪੁਲਸ ਅੱਗੇ ਪੇਸ਼ ਹੋ ਕੇ ਸ਼ੱਕ ਪ੍ਰਗਟਾਇਆ ਕਿ ਉਨ੍ਹਾਂ ਦੀ ਬੱਚੀ ਨੂੰ ਕੋਈ ਅਣਪਛਾਤਾ ਵਿਅਕਤੀ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਬੱਚੀ ਆਪਣੇ ਨਾਲ ਇਕ ਮੋਬਾਈਲ ਵੀ ਲੈ ਕੇ ਗਈ ਹੈ, ਜਿਸ ਦਾ ਨੰਬਰ ਪੁਲਸ ਨੂੰ ਦੇ ਦਿੱਤਾ ਗਿਆ ਹੈ। ਫਿਲਹਾਲ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਵਰਗਲਾ ਕੇ ਆਪਣੇ ਨਾਲ ਲਿਜਾਣ ਦਾ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Vinkmag ad
Share Our Daily Posts

News Desk

Read Previous

ਸਕੂਟਰ-ਮੋਟਰਸਾਈਕਲ ਦੀ ਆਹਮੋ-ਸਾਹਮਣੇ ਭਿਆਨਕ ਟੱਕਰ, 2 ਦੀ ਮੌਤ, 2 ਜ਼ਖ਼ਮੀ

Read Next

Reels ਬਣਾਉਣ ਦੇ ਚੱਕਰ ’ਚ ਕਾਰ ਨਾਲ ਕੀਤਾ ਅਜਿਹਾ ਕਾਰਨਾਮਾ, 9 ਕਰੋੜ ਤੋਂ ਵੱਧ ਲੋਕਾਂ ਨੇ ਦੇਖ ਲਈ ਵੀਡੀਓ