- ਫਿਰੋਜ਼ਪੁਰ : ਫਿਰੋਜ਼ਪੁਰ ਵਿਚ ਹੋਈ ਵੱਡੀ ਗੈਂਗਵਾਰ ਵਿਚ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ‘ਤੇ ਇਕ ਕਾਰ ‘ਚ ਸਵਾਰ ਤਿੰਨ ਵਿਅਕਤੀਆਂ ‘ਤੇ ਪਿੱਛਿਓਂ ਆ ਰਹੀ ਇਕ ਹੋਰ ਕਾਰ ‘ਚ ਸਵਾਰ ਕੁਝ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿਚ ਕਾਰ ‘ਚ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਨੌਜਵਾਨ ਆਪਣੇ ਦੋਸਤ ਦੀ ਅਦਾਲਤ ਵਿਚ ਪੇਸ਼ ‘ਤੇ ਮਿਲ ਕੇ ਵਾਪਸ ਆ ਰਹੇ ਸਨ।
ਪੰਜਾਬ ਵਿਚ ਵੱਡੀ ਗੈਂਗਵਾਰ, ਅਦਾਲਤ ‘ਚ ਪੇਸ਼ੀ ‘ਤੇ ਦੋਸਤ ਨੂੰ ਮਿਲ ਕੇ ਆ ਰਹੇ ਨੌਜਵਾਨ ਦਾ ਸ਼ਰੇਆਮ ਕਤਲ