Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 15, 2026

ਰਾਜਸਥਾਨ ਦਾ ਸਾਹਮਣਾ ਅੱਜ ਲਖਨਊ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

ਜੈਪੁਰ- ਪ੍ਰਦਰਸ਼ਨ ’ਚ ਲੈਅ ਲਈ ਜੂੰਝ ਰਹੀ ਰਾਜਸਥਾਨ ਰਾਇਲਜ਼ ਲਖਨਊ ਸੁਪਰ ਜਾਇੰਟਸ ਖਿਲਾਫ ਸ਼ਨੀਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ’ਚ ਲਗਾਤਾਰ 3 ਹਾਰ ਦੇ ਸਿਲਸਲੇ ਨੂੰ ਤੋੜਨ ਦੇ ਇਰਾਦੇ ਨਾਲ ਉਤਰੇਗੀ। 7 ਮੈਚਾਂ ’ਚ ਸਿਰਫ 2 ਜਿੱਤਾਂ ਤੋਂ ਬਾਅਦ ਰਾਇਲਜ਼  ਪੁਆਇੰਟ ਟੇਬਲ ’ਤੇ 8ਵੇਂ ਸਥਾਨ ’ਤੇ ਹੈ। ਪਿਛਲੇ ਮੈਚ ’ਚ ਉਸ ਨੂੰ ਦਿੱਲੀ ਕੈਪਿਟਲਸ ਨੇ ਸੁਪਰ ਓਵਰ ’ਚ ਹਰਾਇਆ ਸੀ। ਰਾਇਲਜ਼ ਨੂੰ ਇਸ ਹਾਰ ਨੂੰ ਭੁਲਾ ਕੇ ਹੁਣ ਰਿਸ਼ਭ ਪੰਤ ਦੀ ਕਪਤਾਨੀ ਵਾਲੀ ਲਖਨਊ ਦੀ ਟੀਮ ’ਤੇ ਜਿੱਤ ਨਾਲ ਅੰਕ ਸੂਚੀ ’ਚ ਆਪਣੀ ਸਥਿਤੀ ਬਿਹਤਰ ਕਰਨੀ ਹੋਵੇਗੀ। ਗੇਂਦਬਾਜ਼ੀ ਅਤੇ ਬੱਲੇਬਾਜ਼ੀ ’ਚ ਲਗਾਤਾਰਤਾ ਦੀ ਕਮੀ ਨਾਲ ਜੂੰਝ ਰਹੀ ਰਾਇਲਜ਼ ਦੀ ਟੀਮ ਲੈਅ ਨਹੀਂ ਫੜ ਪਾ ਰਹੀ ਹੈ।

ਕਪਤਾਨ ਸੰਜੂ ਸੈਮਸਨ ਪਿਛਲੇ ਮੈਚ ’ਚ ਬਾਂਹ ’ਚ ਖਿਚਾਅ ਕਾਰਨ ਰਿਟਾਇਰਡ ਹਰਟ ਹੋ ਗਿਆ, ਹਾਲਾਂਕਿ ਬਾਅਦ ’ਚ ਉਸ ਨੇ ਕਿਹਾ ਕਿ ਉਹ ਠੀਕ ਮਹਿਸੂਸ ਕਰ ਰਿਹਾ ਹੈ। ਰਾਇਲਜ਼ ਦੀ ਬੱਲੇਬਾਜ਼ੀ ਅਜੇ ਤੱਕ ਨਾਕਾਮ ਰਹੀ ਹੈ ਅਤੇ ਮੱਧਕ੍ਰਮ ਦਬਾਅ ’ਚ ਚੱਲ ਨਹੀਂ ਸਕਿਆ ਹੈ। ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਹਾਲਾਂਕਿ ਰਾਇਲ ਚੈਲੰਜ਼ਰਸ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਖਿਲਾਫ ਅਰਧ-ਸੈਂਕੜਾ ਲਾ ਕੇ ਫਾਰਮ ’ਚ ਪਰਤਣ ਦੇ ਸੰਕੇਤ ਦਿੱਤੇ ਹਨ ਪਰ ਦੇਖਣਾ ਹੋਵੇਗਾ ਕਿ ਕੀ ਉਹ ਇਸ ਲੈਅ ਨੂੰ ਕਾਇਮ ਰੱਖ ਪਾਉਂਦਾ ਹੈ।

ਪਹਿਲੇ ਮੈਚ ’ਚ ਸਨਰਾਈਜ਼ਰਸ ਹੈਦਰਾਬਾਦ ਖਿਲਾਫ 66 ਦੌੜਾਂ ਬਣਾਉਣ ਦੇ ਬਾਅਦ ਤੋਂ ਸੈਮਸਨ ਦਾ ਬੱਲਾ ਵੀ ਚੁੱਪ ਹੈ। ਉਸ ਦੇ ਅਤੇ ਜਾਇਸਵਾਲ ਦੇ ਫਾਰਮ ’ਤੇ ਬਹੁਤ ਕੁਝ ਨਿਰਭਰ ਕਰੇਗਾ। ਰਾਇਲਜ਼ ਦੇ ਬੱਲੇਬਾਜ਼ਾਂ ਦਾ ਸਾਹਮਣਾ ਸ਼ਾਰਦੁਲ ਠਾਕੁਰ, ਆਵੇਸ਼ ਖਾਨ, ਦਿਗਵੇਸ਼ ਰਾਠੀ ਅਤੇ ਰਵੀ ਬਿਸ਼ਨੋਈ ਵਰਗੇ ਗੇਂਦਬਾਜ਼ਾਂ ਨਾਲ ਹੋਵੇਗਾ। ਰਿਆਨ ਪਰਾਗ ਅਤੇ ਧਰੁਵ ਜੁਰੇਲ ਵੀ ਖਾਸ ਯੋਗਦਾਨ ਨਹੀਂ ਦੇ ਪਾਏ ਹਨ। ਨਿਤਿਸ਼ ਰਾਣਾ ਨੇ ਪਿਛਲੇ ਮੈਚ ’ਚ 51 ਦੌੜਾਂ ਬਣਾਈਆਂ ਅਤੇ ਟੀਮ ਨੂੰ ਉਸ ਦੀ ਇਸ ਲੈਅ ਨੂੰ ਬਰਕਾਰ ਰੱਖਣ ਦੀ ਉਮੀਦ ਹੋਵੇਗੀ। ਗੇਂਦਬਾਜ਼ੀ ’ਚ ਜੋਫਰਾ ਆਰਚਰ ਫਾਰਮ ’ਚ ਪਰਤ ਰਿਹਾ ਹੈ ਪਰ ਸੰਦੀਪ ਸ਼ਰਮਾ ਨੂੰ ਛੱਡ ਕੇ ਬਾਕੀ ਗੇਂਦਬਾਜ਼ ਮਹਿੰਗੇ ਸਾਬਿਤ ਹੋਏ ਹਨ।

ਦੂਸਰੇ ਪਾਸੇ ਪਿਛਲੇ ਮੈਚ ’ਚ ਚੇਨਈ ਸੁਪਰ ਕਿੰਗਜ਼ ਕੋਲੋਂ ਹਾਰਨ ਦੇ ਬਾਵਜੂਦ ਲਖਨਊ ਬਿਹਤਰ ਸਥਿਤੀ ’ਚ ਹੈ। 7 ’ਚੋਂ 4 ਮੈਚ ਜਿੱਤ ਕੇ ਟੀਮ 5ਵੇਂ ਸਥਾਨ ’ਤੇ ਹੈ। ਲਖਨਊ ਦੇ ਬੱਲੇਬਾਜ਼ਾਂ ਖਾਸ ਕਰ ਨਿਕੋਲਸ ਪੂਰਨ (7 ਮੈਚਾਂ ’ਚ 357 ਦੌੜਾਂ) ਅਤੇ ਮਿਚੇਲ ਮਾਰਸ਼ (6 ਮੈਚਾਂ ’ਚ 295 ਦੌੜਾਂ) ਨੇ ਧਮਾਲ ਮਚਾਈ ਹੋਈ ਹੈ। ਬੱਲੇਬਾਜ਼ਾਂ ਦੀ ਸੂਚੀ ’ਚ ਪੂਰਨ ਪਹਿਲੇ ਅਤੇ ਮਾਰਸ਼ ਤੀਸਰੇ ਸਥਾਨ ’ਤੇ ਹੈ। ਦੱਖਣੀ ਅਫਰੀਕਾ ਦੇ ਏਡਨ ਮਾਰਕ੍ਰਮ ਨੇ ਵੀ ਦੌੜਾਂ ਬਣਾਈਆਂ ਹਨ। ਹਾਲਾਂਕਿ ਉਸ ਦਾ ਹਮਵਤਨ ਡੇਵਿਡ ਮਿਲਰ ਅਜੇ ਤੱਕ ਕੁਝ ਖਾਸ ਨਹੀਂ ਕਰ ਸਕਿਆ ਹੈ। ਚੇਨਈ ਖਿਲਾਫ ਕਪਤਾਨ ਪੰਤ ਨੇ ਵੀ 49 ਗੇਂਦਾਂ ’ਚ 63 ਦੌੜਾਂ ਬਣਾ ਕੇ ਹੱਥ ਖੋਲ੍ਹੇ, ਹਾਲਾਂਕਿ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ।

Vinkmag ad
Share Our Daily Posts

News Desk

Read Previous

ਪੰਜਾਬ ‘ਚ ਵੱਡੀ ਵਾਰਦਾਤ! ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

Read Next

ਬਦਰੀਨਾਥ ਧਾਮ ਦੇ ਖੁੱਲ੍ਹੇ ਕਿਵਾੜ; ਪੁਜਾਰੀਆਂ ਨੇ ਕੀਤੀ ਸ਼੍ਰੀਹਰੀ ਦੀ ਪੂਜਾ, 40 ਕੁਇੰਟਲ ਫੁੱਲਾਂ ਨਾਲ ਸਜਾਇਆ ਮੰਦਰ