Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 24, 2026

ਨਸ਼ੇ ’ਚ ਧੁੱਤ ਟਰੱਕ ਚਾਲਕ ਨੇ ਚਾਹ-ਕੋਲਡ ਡਰਿੰਕ ਦੀ ਦੁਕਾਨ ’ਚ ਮਾਰੀ ਟੱਕਰ,ਪਤੀ-ਪਤਨੀ ਨੇ ਭੱਜ ਕੇ ਬਚਾਈ ਜਾਨ, ਕਰੀਬ 2 ਲੱਖ ਰੁਪਏ ਦਾ ਸਾਮਾਨ ਮਲਬੇ ਹੇਠ ਦੱਬਿਆ; ਟਰੱਕ ਚਾਲਕ ਫਰਾਰ

ਜਲੰਧਰ : ਕੰਵਲਜੀਤ ਸਿੰਘ ਮੱਕੜ –  ਸੰਜੇ ਗਾਂਧੀ ਨਗਰ ਰੋਡ ’ਤੇ ਦੇਰ ਰਾਤ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਕਥਿਤ ਤੌਰ ’ਤੇ ਨਸ਼ੇ ਵਿੱਚ ਧੁੱਤ ਇੱਕ ਬੇਕਾਬੂ ਟਰੱਕ ਚਾਲਕ ਨੇ ਸੜਕ ਕਿਨਾਰੇ ਸਥਿਤ ਚਾਹ ਅਤੇ ਕੋਲਡ ਡਰਿੰਕ ਦੀ ਦੁਕਾਨ ਵਿੱਚ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੁਕਾਨ ਦੀ ਕੰਧ, ਟੀਨ ਦੀ ਛੱਤ ਅਤੇ ਅੰਦਰ ਪਿਆ ਸਾਰਾ ਸਾਮਾਨ ਮਲਬੇ ਹੇਠ ਦੱਬ ਗਿਆ। ਹਾਦਸੇ ਦੌਰਾਨ ਦੁਕਾਨ ਵਿੱਚ ਮੌਜੂਦ ਪਤੀ-ਪਤਨੀ ਨੇ ਸਮੇਂ ਸਿਰ ਪਿੱਛੇ ਹਟ ਕੇ ਆਪਣੀ ਜਾਨ ਬਚਾ ਲਈ।
ਪੀੜਤ ਦੰਪਤੀ ਸਰਬਜੀਤ ਅਤੇ ਸੰਗੀਤਾ ਨੇ ਦੱਸਿਆ ਕਿ ਉਹ ਰਾਤ ਦਾ ਖਾਣਾ ਖਾਣ ਤੋਂ ਬਾਅਦ ਦੁਕਾਨ ਦੇ ਬਾਹਰ ਚਾਰਪਾਈ ਵਿਛਾ ਕੇ ਸੌਣ ਦੀ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਤੇਜ਼ ਰਫ਼ਤਾਰ ਨਾਲ ਆ ਰਿਹਾ ਇੱਕ ਟਰੱਕ ਅਚਾਨਕ ਬੇਕਾਬੂ ਹੋ ਕੇ ਉਨ੍ਹਾਂ ਦੀ ਦੁਕਾਨ ਵੱਲ ਵਧਣ ਲੱਗਾ। ਖਤਰਾ ਭਾਂਪਦਿਆਂ ਦੋਵੇਂ ਤੁਰੰਤ ਪਿੱਛੇ ਪੌੜੀਆਂ ਵੱਲ ਭੱਜੇ। ਉਨ੍ਹਾਂ ਦੇ ਹਟਦੇ ਹੀ ਟਰੱਕ ਨੇ ਦੁਕਾਨ ਦੀ ਇਮਾਰਤ ਵਿੱਚ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਕਾਰਨ ਦੁਕਾਨ ਦੀ ਕੰਧ ਦਾ ਉੱਪਰਲਾ ਹਿੱਸਾ ਅਤੇ ਟੀਨ ਦੀ ਛੱਤ ਹੇਠਾਂ ਆ ਡਿੱਗੀ। ਇਸ ਤੋਂ ਇਲਾਵਾ ਲੋਹੇ ਦਾ ਕਾਊਂਟਰ, ਬੈੱਡ, ਚਾਰਪਾਈ ਅਤੇ ਦੁਕਾਨ ਵਿੱਚ ਪਿਆ ਚਾਹ-ਕੋਲਡ ਡਰਿੰਕ ਸਮੇਤ ਹੋਰ ਸਾਰਾ ਸਾਮਾਨ ਮਲਬੇ ਹੇਠ ਦੱਬ ਕੇ ਨੁਕਸਾਨੀ ਗਿਆ।
ਪੀੜਤ ਸਰਬਜੀਤ ਨੇ ਦੋਸ਼ ਲਾਇਆ ਕਿ ਟਰੱਕ ਚਾਲਕ ਭਾਰੀ ਨਸ਼ੇ ਦੀ ਹਾਲਤ ਵਿੱਚ ਸੀ, ਜਿਸ ਕਾਰਨ ਉਹ ਵਾਹਨ ’ਤੇ ਕਾਬੂ ਨਹੀਂ ਰੱਖ ਸਕਿਆ। ਹਾਦਸੇ ਤੋਂ ਬਾਅਦ ਚਾਲਕ ਮੌਕੇ ’ਤੇ ਰੁਕਣ ਦੀ ਬਜਾਏ ਟਰੱਕ ਸਮੇਤ ਤੇਜ਼ੀ ਨਾਲ ਫਰਾਰ ਹੋ ਗਿਆ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਕਿਰਾਏ ਦੀ ਦੁਕਾਨ ਵਿੱਚ ਚਾਹ ਅਤੇ ਸ਼ੀਤਲ ਪੇਅ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਹਾਦਸੇ ਕਾਰਨ ਉਨ੍ਹਾਂ ਦਾ ਕਰੀਬ ਡੇਢ ਤੋਂ ਦੋ ਲੱਖ ਰੁਪਏ ਦਾ ਸਾਮਾਨ ਅਤੇ ਦੁਕਾਨ ਦਾ ਹੋਰ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।
ਘਟਨਾ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਸਵੇਰੇ ਪੁਲਿਸ ਹੈਲਪ ਲਾਈਨ ਨੰਬਰ 112 ’ਤੇ ਸ਼ਿਕਾਇਤ ਦਰਜ ਕਰਵਾਈ ਗਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਟਰੱਕ ਦਾ ਨੰਬਰ ਨੋਟ ਕਰ ਲਿਆ ਹੈ ਅਤੇ ਫਰਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

Vinkmag ad
Share Our Daily Posts

News Desk

Read Previous

ਪਰਵਿੰਦਰ ਝੋਟਾ ਕਤਲ ਮਾਮਲੇ ‘ਚ ਅਮਰੀਕੀ MP ਨੇ ਭਾਰਤੀ ਰਾਜਦੂਤ ਨੂੰ ਲਿਖਿਆ ਪੱਤਰ ! ਡੂੰਘਾਈ ਨਾਲ ਜਾਂਚ ਦੀ ਕੀਤੀ ਮੰਗ

Read Next

ਤੇਹਿੰਗ ਰੋਡ ’ਤੇ ਬ੍ਰਾਹਮਣ ਭਲਾਈ ਬੋਰਡ ਦੇ ਵਾਈਸ ਚੇਅਰਮੈਨ ’ਤੇ ਫਾਇਰਿੰਗ ਬਾਈਕ ਸਵਾਰ ਦੋ ਨੌਜਵਾਨਾਂ ਨੇ ਕਾਰ ਦਾ ਪਿੱਛਾ ਕਰਕੇ ਚਲਾਈਆਂ ਗੋਲੀਆਂ, ਮੌਕੇ ਤੋਂ 3 ਖੋਲ ਬਰਾਮਦ; ਗਨਮੈਨਾਂ ਨੇ ਵੀ ਕੀਤੀ ਹਵਾਈ ਫਾਇਰਿੰਗ