Breaking News :

ਜਲੰਧਰ ਦੇ ਕਾਲਾ ਸੰਘਿਆ ਰੋਡ ‘ਤੇ ਫੈਲ ਗਈ ਸਨਸਨੀ, ਪੁਲਿਸ ਇੰਚਾਰਜਾਂ ‘ਚ ਇਲਾਕੇ ਨੂੰ ਲੈ ਕੇ ਟਕਰਾਅ

ਵਿਜੀਲੈਂਸ ਵਲੋਂ ਨਗਰ ਨਿਗਮ ਜਲੰਧਰ ਦੇ ਏਟੀਪੀ ਸੁਖਦੇਵ ਵਸ਼ਿਸ਼ਟ ਨੂੰ ਰਿਸ਼ਵਤ ਮਾਮਲੇ ‘ਚ ਦੋ ਦਿਨਾਂ ਦੇ ਰਿਮਾਂਡ ‘ਤੇ ਲਿਆ ਗਿਆ

ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਪ੍ਰੈਸ ਨੋਟ ਅਨੁਸਾਰ, ਸ਼ਹਿਰ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਕਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ

10ਵੀਂ ਦਾ ਨਤੀਜਾ: ਐਮਜੀਐਨ ਪਬਲਿਕ ਸਕੂਲ ਦੀ ਅਦਾ ਪੁਰੀ ਨੇ 99.8% ਅੰਕਾਂ ਨਾਲ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ

ਅੱਜ ਜਾਰੀ ਹੋਵੇਗਾ ਪੰਜਾਬ ਬੋਰਡ 12ਵੀਂ ਦਾ ਨਤੀਜਾ, ਇੰਝ ਕਰੋ ਆਨਲਾਈਨ ਚੈੱਕ

ਪੀਐਮ ਮੋਦੀ ਪੰਜਾਬ ਪਹੁੰਚੇ ਅਤੇ ਪਾਕਿਸਤਾਨ ਨੂੰ ਸਿੱਧੀ ਚੇਤਾਵਨੀ ਦਿੱਤੀ, ਜੇਕਰ ਉਹ ਦੁਬਾਰਾ ਅਜਿਹਾ ਕਰਨ ਦੀ ਹਿੰਮਤ ਕਰਦਾ ਹੈ ਤਾਂ…

ਮਜੀਠਾ ‘ਚ ਹਾਹਾਕਾਰ, ਸ਼ਰਾਬ ਕਾਰਣ 15 ਮੌਤਾਂ, ਮੁੱਖ ਮੰਤਰੀ ਨੇ ਕਿਹਾ ਕਿ ਇਹ ਮੌਤਾਂ ਨਹੀਂ ਕਤਲ

ਜਲੰਧਰ ‘ਚ ਧਮਾਕਿਆਂ ਦੀ ਆਵਾਜ਼ ਸੁਣੀ ਗਈ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਜੀ ਵਲੋਂ ਨਵੇਂ ਹੁਕਮ ਜਾਰੀ

ਜਲੰਧਰ ‘ਚ ਖੁੱਲ੍ਹੇ ‘ਚ ਸੌਂ ਰਹੇ ਵਿਅਕਤੀ ‘ਤੇ ਡਿੱਗਿਆ ਡਰੋਨ ਬੰਬ, ਕੱਈ ਥਾਵਾਂ ‘ਤੇ ਬੰਬ ਧਮਾਕਿਆਂ ਕਾਰਨ ਲੋਕ ਦਹਿਸ਼ਤ ‘ਚ, ਪੂਰੇ ਸ਼ਹਿਰ ‘ਚ ਬਲੈਕਆਊਟ

ਜਲੰਧਰ ਸ਼ਹਿਰ ”ਚ ਸਵੇਰੇ-ਸਵੇਰੇ ਵੱਡਾ ਧਮਾਕੇ! ਵੱਜ ਰਹੇ ਖ਼ਤਰੇ ਦੇ ਘੁੱਗੂ, ਲੋਕਾਂ ਨੂੰ ਘਰਾਂ ”ਚ ਰਹਿਣ ਦੀ ਸਲਾਹ

May 18, 2025

ਪਾਕਿਸਤਾਨ ਤੇ PoK ”ਚ ਇਨ੍ਹਾਂ ਥਾਵਾਂ ”ਤੇ ਹੋਈ Air Strike, ਪੜ੍ਹੋ ਪੂਰੀ List

ਨਵੀਂ ਦਿੱਲੀ : “ਆਪ੍ਰੇਸ਼ਨ ਸਿੰਦੂਰ” ਦੇ ਤਹਿਤ, ਭਾਰਤੀ ਹਵਾਈ ਫ਼ੌਜ ਨੇ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਪਾਬੰਦੀਸ਼ੁਦਾ ਅੱਤਵਾਦੀ ਸਮੂਹਾਂ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ 9 ਅੱਤਵਾਦੀ ਟਿਕਾਣੇ ਸ਼ਾਮਲ ਸਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਹਵਾਈ ਫ਼ੌਜ ਦੁਆਰਾ ਮਿੱਥੀ ਹੋਈ ਕਾਰਵਾਈ ਵਿਚ ਨਿਸ਼ਾਨਾ ਬਣਾਏ ਗਏ ਸਥਾਨਾਂ ਵਿਚ ਬਹਾਵਲਪੁਰ ਵਿਚ ਮਰਕਜ਼ ਸੁਭਾਨ ਅੱਲ੍ਹਾ, ਤੇਹਰਾ ਕਲਾਂ ਵਿਚ ਸਰਜਲ, ਕੋਟਲੀ ਵਿਚ ਮਰਕਜ਼ ਅੱਬਾਸ ਅਤੇ ਮੁਜ਼ੱਫਰਾਬਾਦ ਵਿਚ ਸਯਦਨਾ ਬਿਲਾਲ ਕੈਂਪ ਸ਼ਾਮਲ ਹਨ। ਇਹ ਸਾਰੇ ਟਿਕਾਣੇ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਹਨ। ਇਸ ਆਪਰੇਸ਼ਨ ਵਿਚ ਲਸ਼ਕਰ-ਏ-ਤੋਇਬਾ ਦੇ ਜਿਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਵਿਚ ਮੁਰੀਦਕੇ ਵਿਚ ਮਰਕਜ਼ ਤਾਇਬਾ, ਬਰਨਾਲਾ ਵਿਚ ਮਰਕਜ਼ ਅਹਲੇ-ਹਦੀਸ ਅਤੇ ਮੁਜ਼ੱਫਰਾਬਾਦ ਵਿਚ ਸ਼ਵਈ ਨਾਲਾ ਕੈਂਪ ਸ਼ਾਮਲ ਹਨ। ਕੋਟਲੀ ਵਿਚ ਮੱਕਾ ਰਾਹੀਲ ਸ਼ਾਹਿਦ ਅਤੇ ਸਿਆਲਕੋਟ ਵਿਚ ਮਹਿਮੂਨਾ ਜ਼ੋਇਆ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਟਿਕਾਣਿਆਂ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਕੈਂਪ ਅਤੇ ਸਿਖਲਾਈ ਕੇਂਦਰ ਸਥਿਤ ਹਨ।

Summary on the list of 9 targets taken by the Indian Armed Forces under #OperationSindoor in Pakistan, PoK

1. Markaz Subhan Allah Bahawalpur
2. Markaz Taiba, Muridke
3. Sarjal / Tehra Kalan
4. Mehmoona Joya Facility, Sialkot,
5. Markaz Ahle Hadith Barnala, Bhimber,
6. Markaz…

ਭਾਰਤ ਵੱਲੋਂ ਚੁਣੇ ਗਏ 9 ਟਿਕਾਣਿਆਂ ਵਿਚੋਂ ਚਾਰ ਪਾਕਿਸਤਾਨ ਵਿਚ ਹਨ ਅਤੇ ਬਾਕੀ ਪੰਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਹਨ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਅਤੇ ਦੇਸ਼ ਦੀ ਖੁਫੀਆ ਏਜੰਸੀ ਆਈ.ਐੱਸ.ਆਈ., ਆਪਣੇ “ਸਪੈਸ਼ਲ ਸਰਵਿਸਿਜ਼ ਗਰੁੱਪ (ਐੱਸ.ਐੱਸ.ਜੀ.)” ਰਾਹੀਂ, ਇਨ੍ਹਾਂ ਕੈਂਪਾਂ ਦੀ ਵਰਤੋਂ ਅੱਤਵਾਦੀਆਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਲੌਜਿਸਟਿਕਸ (ਆਵਾਜਾਈ ਅਤੇ ਸਪਲਾਈ ਦੇ ਕੰਮ) ਲਈ ਕਰ ਰਹੇ ਸਨ। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀਆਂ ਦੁਆਰਾ 26 ਲੋਕਾਂ ਦੇ ਕਤਲੇਆਮ ਤੋਂ ਦੋ ਹਫ਼ਤੇ ਬਾਅਦ “ਆਪ੍ਰੇਸ਼ਨ ਸਿੰਦੂਰ” ਦੇ ਤਹਿਤ ਭਾਰਤੀ ਹਵਾਈ ਫੌਜ ਦੀ ਕਾਰਵਾਈ ਕੀਤੀ ਗਈ ਸੀ।

ਰੱਖਿਆ ਮੰਤਰਾਲੇ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਸਵੇਰੇ 1.44 ਵਜੇ ਇਕ ਬਿਆਨ ਵਿਚ ਕਿਹਾ, “ਭਾਰਤੀ ਹਥਿਆਰਬੰਦ ਬਲਾਂ ਨੇ ਕੁਝ ਸਮਾਂ ਪਹਿਲਾਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਵਿਚ ਉਨ੍ਹਾਂ ਥਾਵਾਂ ‘ਤੇ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਇਕ ਆਪ੍ਰੇਸ਼ਨ ਸ਼ੁਰੂ ਕੀਤਾ ਸੀ ਜਿੱਥੇ ਭਾਰਤ ਵਿਰੁੱਧ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ ਅਤੇ ਜਿੱਥੋਂ ਇਨ੍ਹਾਂ ਹਮਲਿਆਂ ਲਈ ਨਿਰਦੇਸ਼ ਦਿੱਤੇ ਗਏ ਸਨ।” ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਹਥਿਆਰਬੰਦ ਬਲਾਂ ਦੀ ਇਹ ਕਾਰਵਾਈ ਗਿਣੀ-ਮਿਥੀ ਸੀ ਅਤੇ ਇਸ ਵਿਚ ਕਿਸੇ ਵੀ ਪਾਕਿਸਤਾਨੀ ਫ਼ੌਜੀ ਸੰਸਥਾ ਜਾਂ ਆਮ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।

Vinkmag ad
Share Our Daily Posts

News Desk

Read Previous

ਪੰਜਾਬ ”ਚ ਤੜਕਸਾਰ ਹੋ ਗਈ ਠਾਹ-ਠਾਹ, ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਗੋਲੀਆਂ

Read Next

ਅੰਮ੍ਰਿਤਸਰ ਏਅਰਪੋਰਟ ਬੰਦ! ਰੱਦ ਹੋ ਗਈਆਂ ਉਡਾਣਾਂ