Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 25, 2026

ਜਲੰਧਰ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਏਨਕਾਊਂਟਰ: ਗੈਂਗਸਟਰ ਦਿਲਪ੍ਰੀਤ ਬਾਬਾ ਦਾ ਸਾਥੀ ਗੋਲੀ ਲੱਗਣ ਕਾਰਨ ਜ਼ਖਮੀ, 19 ਮਾਮਲਿਆਂ ‘ਚ ਵਾਂਛਿਤ ਸੀ; ਚੋਰੀ ਦੀ ਕਾਰ ‘ਚ ਸੀ ਸਵਾਰ

ਜਲੰਧਰ (ਕੰਵਲਜੀਤ ਸਿੰਘ ਮੱਕੜ) – ਜਲੰਧਰ ਵਿੱਚ ਕਾਲੀ ਰਾਤ ਦੇ ਥਾਣਾ ਖੇਤਰ ‘ਚ ਅੱਜ ਸਵੇਰੇ ਹੋਏ ਏਨਕਾਊਂਟਰ ਨੇ ਇਕ ਵੱਡੇ ਅਪਰਾਧੀ ਨੂੰ ਪੁਲਿਸ ਦੀ ਗਿੜਫ਼ਤ ਵਿਚ ਲਿਆ ਦਿੱਤਾ। ਮੁਕਾਬਲੇ ਦੌਰਾਨ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਕਰੀਬੀ ਸਾਥੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਜ਼ਖਮੀ ਵਿਅਕਤੀ ਉੱਤੇ 19 ਗੰਭੀਰ ਕੇਸ ਦਰਜ ਹਨ।

ਚੋਰੀ ਦੀ ਕਾਰ ‘ਚ ਸੀ ਗੈਂਗਸਟਰ ਦਾ ਗੁਰਗਾ

ਇਹ ਵਾਕਿਆ ਤਦ ਘਟਿਆ ਜਦੋਂ ਪੁਲਿਸ ਨੇ ਹਰੀਆਣਾ ਨੰਬਰ ਦੀ ਇੱਕ ਸ਼ੱਕੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਾਰ ਸਵਾਰ ਨੇ ਰੁਕਣ ਦੀ ਬਜਾਏ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਪੁਲਿਸ ਨੇ ਪਿੱਛਾ ੀਤਾ ਅਤੇ ਕਾਲੀ ਰਾਤ ਦੇ ਇਲਾਕੇ ‘ਚ ਨਾਕਾ ਲਾਇਆ। ਕਾਰ ਰੁਕਣ ‘ਤੇ ਵਿਅਕਤੀ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ, ਜਿਸ ਦੇ ਜਵਾਬ ‘ਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਗੋਲੀਆਂ ਦੀ ਲਪੇਟ ‘ਚ ਆ ਕੇ ਉਹ ਜ਼ਖਮੀ ਹੋ ਗਿਆ।

ਦਿਲਪ੍ਰੀਤ ਬਾਬਾ ਦਾ ਨਜ਼ਦੀਕੀ ਸਾਥੀ, ਹਥਿਆਰਾਂ ਸਮੇਤ ਹੋਈ ਗ੍ਰਿਫਤਾਰੀ

ਪੁਲਿਸ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੀ ਪਛਾਣ ਦਿਲਪ੍ਰੀਤ ਬਾਬਾ ਦੇ ਗੈਂਗ ਨਾਲ ਜੁੜੇ ਗੁਰਗੇ ਵਜੋਂ ਹੋਈ ਹੈ। ਉਸ ਤੋਂ ਇੱਕ ਪਿਸਤੌਲ, ਕਈ ਰੌਂਦ ਤੇ ਇੱਕ ਚੋਰੀ ਦੀ ਕਾਰ ਬਰਾਮਦ ਕੀਤੀ ਗਈ ਹੈ। ਮਕਦਮੇ ਦੇ ਰਿਕਾਰਡ ਮੁਤਾਬਕ, ਉਸ ‘ਤੇ ਕਤਲ ਦੀ ਕੋਸ਼ਿਸ਼, ਜਬਰ-ਜ਼ਬਰਦਸਤੀ, ਲੁੱਟਖੋਹ, ਹਥਿਆਰਾਂ ਦੀ ਤਸਕਰੀ ਅਤੇ ਗੈਂਗਸਟਰ ਐਕਟ ਹੇਠ ਦਰਜ ਮਾਮਲੇ ਹਨ।

ਪੁਲਿਸ ਵੱਲੋਂ ਵੱਡੀ ਸਫਲਤਾ ਹੈ ਤੇ ਮੌਕੇ ਉੱਤੇ ਐਸਐਸਪੀ ਦਿਹਾਤੀ ਹਰਪ੍ਰੀਤ ਸਿੰਘ ਵਿਰਕ ਪਹੁੰਚੇ ਜਾਇਆ ਲਿਆ ਤੇ ਪੁਲਿਸ ਪਾਰਟੀ ਦੀ ਸ਼ਲਾਘ ਕੀਤੀਹੋ ਬਾਕੀ ਹੋਰ ਸਾਥੀਆਂ ਦੀ ਤਲਾਸ਼ ਜਾਰੀ

ਜਲੰਧਰ ਪੁਲਿਸ ਕਮਿਸ਼ਨਰ ਦੇ ਅਨੁਸਾਰ ਇਹ ਵੱਡੀ ਸਫਲਤਾ ਹੈ ਜੋ ਗੈਂਗਸਟਰਾਂ ਦੇ ਹੌਸਲੇ ਪੱਸ ਕਰੇਗੀ। ਪੁਲਿਸ ਹੁਣ ਇਸ ਗੈਂਗ ਦੇ ਹੋਰ ਸਦੱਸਿਆਂ ਦੀ ਪਛਾਣ ਅਤੇ ਗਿੜਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਇਲਾਕੇ ‘ਚ ਗੈਂਗਸਟਰਾਂ ਦੀ ਗਤੀਵਿਧੀਆਂ ਨੂੰ ਨਕੇਲ ਪਾਉਣ ਲਈ ਓਹ ਰਾਤ ਦਿਨ ਕੰਮ ਕਰ ਰਹੀ ਹੈ।

ਸੁਰੱਖਿਆ ਵਧਾਈ ਗਈ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ

ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਨਜ਼ਦੀਕੀ ਥਾਣੇ ਨੂੰ ਦਿਓ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।

Vinkmag ad
Share Our Daily Posts

News Desk

Read Previous

ਮੋਹਾਲੀ ‘ਚ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਠਭੇੜ, ਜਾਲੰਧਰ ਗੋਲੀਕਾਂਡ ਦੇ ਦੋਸ਼ੀ ਕਾਬੂ

Read Next

ਹੇਮਕੁੰਟ ਸਾਹਿਬ ਯਾਤਰਾ 22 ਮਈ ਤੋਂ ਪਹਿਲੇ ਜਥੇ ਦੀ ਰਵਾਨਗੀ ਨਾਲ ਹੋਵੇਗੀ ਸ਼ੁਰੂ ਭਾਰਤੀ ਫੌਜ ਵੱਲੋਂ ਰਸਤੇ ਦੀ ਤਿਆਰੀ ਤੇ ਸਖ਼ਤ ਸੁਰੱਖਿਆ ਪ੍ਰਬੰਧ, ਰਾਜਪਾਲ ਤੇ ਮੁੱਖ ਮੰਤਰੀ ਹੋਣਗੇ ਸ਼ਾਮਿਲ