Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਫਗਵਾੜਾ ਗੇਟ ‘ਚ ਵਪਾਰੀਆਂ ਨੇ ਬਿਜਲੀ ਵਿਭਾਗ ਵਿਰੁੱਧ ਜਤਾਇਆ ਰੋਸ, ਲਾਪਰਵਾਹੀ ਤੇ ਖਰਾਬ ਪ੍ਰਬੰਧ ‘ਤੇ ਭੜਕੇ ਕਾਰੋਬਾਰੀ

ਜਲੰਧਰ : ਕੰਵਲਜੀਤ ਸਿੰਘ ਮੱਕੜ (ਇੰਡੀਆ ਜਾਗ੍ਰਿਤੀ ) ਫਗਵਾੜਾ ਗੇਟ, ਇਲੈਕਟ੍ਰਿਕਲ ਹੋਲਸੇਲ ਅਤੇ ਰੀਟੇਲ ਵਪਾਰੀ ਬਿਜਲੀ ਵਿਭਾਗ ਦੀ ਲਾਪਰਵਾਹੀ ਅਤੇ ਖਰਾਬ ਪ੍ਰਬੰਧਨ ਕਾਰਨ ਕਾਫੀ ਨਾਰਾਜ਼ ਹਨ। ਫਗਵਾੜਾ ਗੇਟ ਇਲੈਕਟ੍ਰਿਕਲ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਸਹਿਗਲ ਦੀ ਅਗਵਾਈ ਹੇਠ ਦਰਜਨਾਂ ਦੁਕਾਨਦਾਰਾਂ ਨੇ ਵਿਭਾਗ ਵਿਰੁੱਧ ਰੋਸ ਪ੍ਰਗਟਾਇਆ।

ਅਮਿਤ ਸਹਿਗਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮਾਰਕੀਟ ‘ਚ ਦਿਨ ਭਰ ਬਿਜਲੀ ਆਉਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ। ਦਿਨ ਵਿੱਚ ਸਿਰਫ ਤਿੰਨ-ਚਾਰ ਘੰਟੇ ਹੀ ਬਿਜਲੀ ਮਿਲਦੀ ਹੈ, ਜਦਕਿ ਬਾਕੀ ਸਮੇਂ ‘ਚ ਲਾਈਨ ਫਾਲਟ ਹੋਣ ਕਰਕੇ ਇਲਾਕਾ ਹਨੇਰੇ ‘ਚ ਡੁੱਬਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਲੱਗਾ ਪੁਰਾਣਾ ਟ੍ਰਾਂਸਫਾਰਮਰ ਅਤੇ ਜਰਜਰ ਤਾਰਾਂ ਮੁੱਖ ਤੌਰ ‘ਤੇ ਫਾਲਟ ਦਾ ਕਾਰਨ ਹਨ। ਕਦੇ ਤਾਰ ਸੜ ਜਾਂਦੇ ਹਨ ਤਾਂ ਕਦੇ ਟ੍ਰਾਂਸਫਾਰਮਰ ਫੇਲ ਹੋ ਜਾਂਦਾ ਹੈ, ਜਿਸ ਨਾਲ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।

ਐਸੋਸੀਏਸ਼ਨ ਦੇ ਚੇਅਰਮੈਨ ਮਨੋਜ ਕਪਿਲਾ ਨੇ ਕਿਹਾ ਕਿ ਲਗਾਤਾਰ ਬਿਜਲੀ ਕੱਟ ਦੇ ਚਲਦਿਆਂ ਇਨਵਰਟਰ ਵੀ ਕੰਮ ਕਰਨਾ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿਚ ਜਦ ਗਾਹਕ ਪੱਖੇ ਜਾਂ ਕੁਲਰ ਜਾਂਚਵਾਉਣ ਆਉਂਦੇ ਹਨ ਤਾਂ ਬਿਜਲੀ ਨਾ ਹੋਣ ਕਰਕੇ ਦੁਕਾਨਦਾਰ ਉਨ੍ਹਾਂ ਨੂੰ ਵਾਪਸ ਭੇਜਣੀ ਪੈਂਦੀ ਹੈ। ਇਸ ਨਾਲ ਸਿੱਧਾ ਵਪਾਰਕ ਨੁਕਸਾਨ ਹੋ ਰਿਹਾ ਹੈ। ਮਨੋਜ ਕਪਿਲਾ ਨੇ ਇਹ ਵੀ ਯਾਦ ਦਿਲਾਇਆ ਕਿ ਇਕ ਮਹੀਨਾ ਪਹਿਲਾਂ ਇਥੇ ਇਕ ਬਿਜਲੀ ਦੇ ਖੰਭੇ ‘ਚ ਆਗ ਲੱਗ ਗਈ ਸੀ, ਜੋ ਕਿ ਵਿਭਾਗ ਦੀ ਲਚਕਣ ਭਰੀ ਕਾਰਗੁਜ਼ਾਰੀ ਦਾ ਨਤੀਜਾ ਸੀ।

ਐਸੋਸੀਏਸ਼ਨ ਦੇ ਕਨਵੀਨਰ ਸੁਰੇਸ਼ ਗੁਪਤਾ ਨੇ ਦੱਸਿਆ ਕਿ ਹਰ ਰੋਜ਼ ਘੰਟਿਆਂ ਤੱਕ ਬਿਜਲੀ ਨਾ ਹੋਣ ਕਾਰਨ ਦੁਕਾਨਦਾਰਾਂ ਨੂੰ ਸ਼ਾਮ 7 ਵਜੇ ਹੀ ਦੁਕਾਨਾਂ ਬੰਦ ਕਰਣੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਜਦ ਵੀ ਵਿਭਾਗ ਦੇ ਕਰਮਚਾਰੀ ਆ ਕੇ ਫਾਲਟ ਠੀਕ ਕਰਦੇ ਹਨ, ਕੁਝ ਸਮੇਂ ਬਾਅਦ ਫੇਰ ਓਹੀ ਸਮੱਸਿਆ ਵਾਪਰ ਜਾਂਦੀ ਹੈ। ਇਸ ਨੇ ਦੁਕਾਨਦਾਰਾਂ ਨੂੰ ਆਰਥਿਕ ਅਤੇ ਮਾਨਸਿਕ ਦੋਹਾਂ ਤਰ੍ਹਾਂ ਤੰਗ ਕਰ ਦਿੱਤਾ ਹੈ।

ਇਸ ਰੋਸ ਪ੍ਰਦਰਸ਼ਨ ‘ਚ ਕਈ ਵਪਾਰੀ ਹਿੱਸਾ ਲੈ ਰਹੇ ਸਨ, ਜਿਵੇਂ ਕਿ ਕੁੱਕੂ ਮਿੱਢਾ, ਅਰੁਣ ਮੈਹਤਾ, ਰੋਬਿਨ ਗੁਪਤਾ, ਗੌਰਵ ਬੱਸੀ, ਗਗਨ ਛਾਬੜਾ, ਸੱਨੀ ਗੁਪਤਾ, ਸਚਿਨ ਗੁਪਤਾ, ਸੰજય ਵਰਮਾ, ਕਪਿਲ ਗੁਪਤਾ, ਸੰਜੇਅ ਅਰੋੜਾ, ਦੀਪਕ ਚੋਪੜਾ, ਈਸ਼ੂ ਕਾਲੜਾ, ਦੀਪਕ ਬੱਸੀ, ਗੁਰੂ ਪ੍ਰਤਾਪ ਸਿੰਘ ਸੈਣੀ, ਭਰਤ ਬਹਲ, ਰਤਨਦੀਪ ਸਿੰਘ ਖਾਲਸਾ ਅਤੇ ਪਾਲ ਨਾਗਪਾਲ ਆਦਿ।

ਐਸੋਸੀਏਸ਼ਨ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਬਿਜਲੀ ਵਿਭਾਗ ਨੇ ਤੁਰੰਤ ਹੱਲ ਨਾ ਕੀਤਾ ਤਾਂ ਵਪਾਰੀ ਵਰਗ ਮਜਬੂਰ ਹੋ ਕੇ ਉਗਰ ਆੰਦੋਲਨ ਕਰੇਗਾ। ਹੁਣ ਦੇਖਣਾ ਇਹ ਹੈ ਕਿ ਬਿਜਲੀ ਵਿਭਾਗ ਇਸ ਸੰਘਣੀ ਸਮੱਸਿਆ ਦਾ ਹੱਲ ਕਦੋਂ ਅਤੇ ਕਿਵੇਂ ਕਰਦਾ ਹੈ।

ਵਪਾਰੀਆਂ ਦੀਆਂ ਮੁੱਖ ਮੰਗਾਂ

1. ਮਾਰਕੀਟ ਵਿੱਚ ਲੱਗੀਆਂ ਪੁਰਾਣੀਆਂ ਬਿਜਲੀ ਦੀਆਂ ਤਾਰਾਂ ਨੂੰ ਤੁਰੰਤ ਬਦਲਿਆ ਜਾਵੇ।

2. ਇਲਾਕੇ ਦੇ ਲੋਡ ਦੇ ਅਨੁਸਾਰ ਨਵਾਂ ਟ੍ਰਾਂਸਫਾਰਮਰ ਲਗਾਇਆ ਜਾਵੇ।

3. ਫਾਲਟ ਦੀ ਪੱਕੀ ਅਤੇ ਤੁਰੰਤ ਮੁਰੰਮਤ ਕੀਤੀ ਜਾਵੇ।

Vinkmag ad
Share Our Daily Posts

News Desk

Read Previous

ਨਿਗਮ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਜੁਡੀਸ਼ੀਅਲ ਕਸਟਡੀ ‘ਚ ਭੇਜਿਆ ਗਿਆ, ਮਖੀਜਾ ਦੀ ਕਰੀਬੀ ਨੱਤਰੀ ਅਰੁਣ ਨੱਤਰੀ ਵੀ ਕੋਰਟ ‘ਚ ਪੇਸ਼

Read Next

ਛੱਤੀਸਗੜ੍ਹ ਐਕਸਪ੍ਰੈੱਸ ਦੇ ਏਸੀ ਕੋਚ ਤੋਂ ਏਅਰਫੋਰਸ ਜਵਾਨ ਦੀ AK-47 ਚੋਰੀ, ਅੰਬਾਲਾ ‘ਚ ਹੜਕੰਪ, RPF ਨੇ ਇਕ ਨੂੰ ਕੀਤਾ ਕਾਬੂ