Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਛੱਤੀਸਗੜ੍ਹ ਐਕਸਪ੍ਰੈੱਸ ਦੇ ਏਸੀ ਕੋਚ ਤੋਂ ਏਅਰਫੋਰਸ ਜਵਾਨ ਦੀ AK-47 ਚੋਰੀ, ਅੰਬਾਲਾ ‘ਚ ਹੜਕੰਪ, RPF ਨੇ ਇਕ ਨੂੰ ਕੀਤਾ ਕਾਬੂ

ਜਲੰਧਰ: ਕੰਵਲਜੀਤ ਸਿੰਘ ਮੱਕੜ (ਇੰਡੀਆ ਜਾਗ੍ਰਿਤੀ) – ਛੱਤੀਸਗੜ੍ਹ ਐਕਸਪ੍ਰੈੱਸ ਦੀ ਦੂਜੀ ਏਸੀ ਬੋਗੀ ਤੋਂ ਏਅਰਫੋਰਸ ਦੇ ਜਵਾਨ ਦੀ AK-47 ਰਾਇਫਲ ਚੋਰੀ ਹੋ ਜਾਣ ਦੀ ਘਟਨਾ ਨੇ ਰੇਲ ਯਾਤਰਾ ਦੌਰਾਨ ਸੁਰੱਖਿਆ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਇਹ ਘਟਨਾ ਅੰਬਾਲਾ ਅਤੇ ਰਾਜਪੁਰਾ ਸਟੇਸ਼ਨਾਂ ਦੇ ਵਿਚਕਾਰ ਹੋਈ। ਜਾਣਕਾਰੀ ਅਨੁਸਾਰ, ਚੋਰੀ ਦੌਰਾਨ ਤਿੰਨ ਸ਼ੱਕੀ ਵਿਅਕਤੀ ਕੋਚ ਵਿੱਚ ਘੁੱਸ ਆਏ, ਜਿਨ੍ਹਾਂ ਵਿੱਚੋਂ ਇੱਕ ਨੂੰ RPF ਨੇ ਦਬੋਚ ਲਿਆ ਹੈ, ਜਦਕਿ ਦੋ ਹੋਰ ਫਰਾਰ ਹੋਣ ਵਿੱਚ ਕਾਮਯਾਬ ਰਹੇ।

ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਏਅਰਫੋਰਸ ਦਾ ਜਵਾਨ ਟ੍ਰੇਨ ਰਾਹੀਂ ਦੂਟੀ ਲਈ ਸਫ਼ਰ ਕਰ ਰਿਹਾ ਸੀ। ਉਸ ਕੋਲ ਸਰਕਾਰੀ ਹਥਿਆਰ — ਇੱਕ AK-47 ਰਾਇਫਲ — ਮੌਜੂਦ ਸੀ ਜੋ ਨਿਯਮ ਅਨੁਸਾਰ ਕੋਚ ਵਿੱਚ ਹੀ ਰਖੀ ਗਈ ਸੀ। ਰਾਤ ਦੌਰਾਨ ਜਦ ਜਵਾਨ ਸੋ ਰਿਹਾ ਸੀ, ਉਧਰ ਹੀ ਚੋਰਾਂ ਨੇ ਰਾਇਫਲ ਚੋਰੀ ਕਰ ਲਈ।

ਸੁਰੱਖਿਆ ਏਜੰਸੀਆਂ ‘ਚ ਮਚੀ ਹਲਚਲ

ਹਥਿਆਰ ਦੀ ਚੋਰੀ ਦੀ ਖ਼ਬਰ ਮਿਲਦੇ ਹੀ ਅੰਬਾਲਾ ਕੈਂਟ ‘ਚ ਹਲਚਲ ਮਚ ਗਈ। ਇੰਡੀਅਨ ਏਅਰਫੋਰਸ, RPF ਅਤੇ GRP ਨੇ ਸਾਂਝੀ ਤੌਰ ‘ਤੇ ਜਾਂਚ ਸ਼ੁਰੂ ਕਰ ਦਿੱਤੀ। RPF ਨੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸਦੀ ਪਛਾਣ ਬਾਕੀ ਹੈ। ਪੁਲਿਸ ਕੋਲੋਂ ਪੁੱਛਗਿੱਛ ਦੌਰਾਨ ਉਸ ਨੇ ਕਈ ਅਹੰਮ ਜਾਣਕਾਰੀਆਂ ਦਿੱਤੀਆਂ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਹੋਰ ਦੋਸ਼ੀਆਂ ਦੀ ਗਿਰਫ਼ਤਾਰੀ ਹੋਵੇਗੀ।

ਟ੍ਰੇਨ ਯਾਤਰੀਆਂ ਦੀ ਸੁਰੱਖਿਆ ‘ਤੇ ਸਵਾਲ

ਇਸ ਘਟਨਾ ਨੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹਨ ਕਿ ਕੀ ਏਸੀ ਕੋਚਾਂ ‘ਚ ਯਾਤਰੀਆਂ ਦੀ ਜ਼ਿੰਦਗੀ ਸੁਰੱਖਿਅਤ ਹੈ? ਜੇਕਰ ਚੋਰ ਬਿਨਾ ਕਿਸੇ ਰੁਕਾਵਟ ਦੇ ਕੋਚ ‘ਚ ਘੁੱਸ ਕੇ ਸਰਕਾਰੀ ਹਥਿਆਰ ਚੋਰੀ ਕਰ ਸਕਦੇ ਹਨ, ਤਾਂ ਆਮ ਯਾਤਰੀ ਕਿਸ ਹੱਦ ਤੱਕ ਸੁਰੱਖਿਅਤ ਹਨ?

ਜਾਂਚ ਜਾਰੀ, ਸੁਰੱਖਿਆ ਵਧਾਉਣ ਦੇ ਆਦੇਸ਼

GRP ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੰਬਾਲਾ ਤੋਂ ਰਾਜਪੁਰਾ ਤੱਕ ਦੇ ਸਾਰੇ ਸਟੇਸ਼ਨਾਂ ‘ਤੇ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਚੋਰੀ ਹੋਈ AK-47 ਨੂੰ ਜਲਦੀ ਹੀ ਬਰਾਮਦ ਕਰ ਲਿਆ ਜਾਵੇਗਾ। ਰੇਲਵੇ ਪ੍ਰਸ਼ਾਸਨ ਨੇ ਇਸਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਟ੍ਰੇਨਾਂ ‘ਚ RPF ਦੀ ਤਾਇਨਾਤੀ ਹੋਰ ਵਧਾਈ ਜਾ ਰਹੀ ਹੈ।

Vinkmag ad
Share Our Daily Posts

News Desk

Read Previous

ਫਗਵਾੜਾ ਗੇਟ ‘ਚ ਵਪਾਰੀਆਂ ਨੇ ਬਿਜਲੀ ਵਿਭਾਗ ਵਿਰੁੱਧ ਜਤਾਇਆ ਰੋਸ, ਲਾਪਰਵਾਹੀ ਤੇ ਖਰਾਬ ਪ੍ਰਬੰਧ ‘ਤੇ ਭੜਕੇ ਕਾਰੋਬਾਰੀ

Read Next

ਆਪ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਵੱਡਾ ਖੁਲਾਸਾ, ਵਿਜ਼ੀਲੈਂਸ ਨੂੰ ਮਿਲੇ ਪੱਕੇ ਸਬੂਤ ਪੁੱਤਰ ਰਾਜਨ ਅਰੋੜਾ ਦੂਬਈ ਰਵਾਨਾ