Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 25, 2026

ਜਲੰਧਰ ‘ਚ ਹੋਵੇਗੀ 100ਵੀਂ ਪੰਜਾਬ ਸਟੇਟ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ, 21 ਤੇ 22 ਜੂਨ ਨੂੰ ਹੋਵੇਗਾ ਆਯੋਜਨ

ਜਲੰਧਰ: ਕੰਵਲਜੀਤ ਸਿੰਘ ਮੱਕੜ (ਇੰਡੀਆ ਜਾਗ੍ਰਿਤੀ) – ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੇ ਝੰਡੇ ਹੇਠ ਜਲੰਧਰ ਅਥਲੈਟਿਕ ਐਸੋਸੀਏਸ਼ਨ ਦੇ ਸਾਂਝੇ ਉਪਰਾਲੇ ਅਧੀਨ, 100ਵੀਂ ਪੰਜਾਬ ਰਾਜ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ 2025 ਦਾ ਆਯੋਜਨ 21 ਤੇ 22 ਜੂਨ 2025 ਨੂੰ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਜਲੰਧਰ ਵਿਖੇ ਕੀਤਾ ਜਾ ਰਿਹਾ ਹੈ।

ਇਸ ਮੁਕਾਬਲੇ ਵਿੱਚ 18 ਸਾਲ ਤੋਂ ਵੱਧ ਉਮਰ ਦੇ ਲੜਕੇ ਅਤੇ ਲੜਕੀਆਂ ਹਿੱਸਾ ਲੈ ਸਕਣਗੇ। ਚੈਂਪੀਅਨਸ਼ਿਪ ਪੁਰਸ਼ ਅਤੇ ਮਹਿਲਾ ਦੋਹਾਂ ਵਰਗਾਂ ਵਿੱਚ ਹੋਏਗੀ।

ਚੈਂਪੀਅਨਸ਼ਿਪ ਦੀ ਐਂਟਰੀ ਸਿਰਫ਼ ਆਨਲਾਈਨ ਹੋਏਗੀ ਜੋ ਕਿ 4 ਜੂਨ ਤੋਂ 18 ਜੂਨ 2025 ਤੱਕ ਪੰਜਾਬ ਐਥਲੈਟਿਕਸ ਦੀ ਆਧਿਕਾਰਿਕ ਵੈਬਸਾਈਟ (punjab.daasport.com) ਰਾਹੀਂ ਕੀਤੀ ਜਾ ਸਕੇਗੀ। ਐਂਟਰੀ ਫੀਸ ₹500 + ਟੈਕਸ (ਕੁੱਲ ₹550) ਪ੍ਰਤੀ ਇਵੈਂਟ ਰੱਖੀ ਗਈ ਹੈ। ਐਂਟਰੀ ਫੀਸ ਨਾਨ-ਰਿਫੰਡੇਬਲ ਹੋਵੇਗੀ। ਅਥਲੀਟਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਫੀਸ ਉਸ ਵੇਲੇ ਹੀ ਭਰਨ ਜਦੋਂ ਉਹ ਆਪਣੀ ਭਾਗੀਦਾਰੀ ਲਈ ਪੂਰੀ ਤਰ੍ਹਾਂ ਯਕੀਨੀ ਹੋਣ।

ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਅਥਲੀਟਾਂ, ਅਧਿਕਾਰੀਆਂ ਆਪਣੇ ਖ਼ਤਰੇ ‘ਤੇ ਹਿੱਸਾ ਲੈਣਗੇ। ਪੰਜਾਬ ਐਥਲੈਟਿਕਸ ਜਾਂ ਆਯੋਜਕ ਇਕਾਈ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ, ਬੀਮਾਰੀ ਜਾਂ ਦੁਰਘਟਨਾ ਲਈ ਜ਼ਿੰਮੇਵਾਰ ਨਹੀਂ ਹੋਏਗੀ।

ਖਾਸ ਨੋਟ: ਕੇਵਲ ਉਹੀ ਅਥਲੀਟ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹਨ ਜੋ ਕਿ ਪੰਜਾਬ ਰਾਜ ਦੇ ਨਿਵਾਸੀ ਹਨ ਜਾਂ ਪੰਜਾਬ ਦੇ ਕਿਸੇ ਵੀ ਸਕੂਲ/ਕਾਲਜ ਵਿੱਚ ਪੜ੍ਹਦੇ ਹਨ। ਜੇਕਰ ਜ਼ਰੂਰਤ ਪਈ ਤਾਂ ਸਬੂਤ ਮੰਗਿਆ ਜਾ ਸਕਦਾ ਹੈ।

ਜਨਮ ਮਿਤੀ ਦੀ ਮੂਲ ਪ੍ਰਮਾਣਿਕਤਾ ਵਿੱਚੋਂ ਕੋਈ ਇੱਕ ਲਿਆਉਣੀ ਲਾਜ਼ਮੀ ਹੋਏਗੀ:

1. ਜਨਮ ਤੇ ਮੌਤ ਰਜਿਸਟ੍ਰਾਰ ਵਲੋਂ ਜਾਰੀ ਕੀਤਾ ਗਿਆ ਸਰਟੀਫਿਕੇਟ

2. ਮਿਊਂਸਿਪਲ ਕਮੇਟੀ/ਨਿਗਮ ਵਲੋਂ ਜਾਰੀ

3. ਸੀਐਮਓ ਦਫ਼ਤਰ ਵਲੋਂ ਜਾਰੀ

4. ਦਸਵੀਂ ਦੀ ਮੂਲ ਮਾਰਕਸ਼ੀਟ (ਪੰਜਾਬ ਬੋਰਡ ਜਾਂ ਸੀਬੀਐਸਈ), ਓਪਨ ਸਕੂਲ ਸਰਟੀਫਿਕੇਟ ਮਨਜ਼ੂਰ ਨਹੀਂ ਕੀਤਾ ਜਾਵੇਗਾ।

ਇਸ ਚੈਂਪੀਅਨਸ਼ਿਪ ਰਾਹੀਂ ਚੁਣੇ ਗਏ ਅਥਲੀਟ, 63ਵੀਂ ਨੈਸ਼ਨਲ ਇੰਟਰ ਸਟੇਟ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ 2025 ਵਿੱਚ ਭਾਗ ਲੈਣਗੇ।

ਸੰਪਰਕ ਕਰੋ:
✉️ secypaa@gmail.com
ਪ੍ਰੇਮ ਸਿੰਘ ਸਕੱਤਰ ਪੰਜਾਬ ਅਥਲੈਟਿਕ ਐਸੋਸੀਏਸ਼ਨ: 9815073046
ਕੰਵਲਜੀਤ ਸਿੰਘ ਮੱਕੜ ਆਫਿਸ ਸਕੱਤਰ ਪੰਜਾਬ ਅਥਲੈਟਿਕ ਐਸੋਸੀਏਸ਼ਨ: 9023552555 ਸਰਬਜੀਤ ਸਿੰਘ ਸਕੱਤਰ ਜਲੰਧਰ ਹੱਥ ਅਲੈਟਿਕਸ ਐਸੋਸੀਏਸ਼ਨ : 98030-88248

Vinkmag ad
Share Our Daily Posts

News Desk

Read Previous

ਭਾਰਗੋ ਕੈਂਪ ਦੇ ਸਕੂਲ ਆਫ ਐਮੀਨੈਂਸ ਦੇ 13 ਵਿਦਿਆਰਥੀਆਂ ਨੇ 12ਵੀਂ ਵਿੱਚ 90% ਤੋਂ ਵੱਧ ਅੰਕ ਲੈ ਕੇ ਰਚਿਆ ਇਤਿਹਾਸ

Read Next

ਖਰੜ ’ਚ ਦੋ ਬਿਲਡਰਾਂ ਨੂੰ RERA ਵੱਲੋਂ ਨੋਟਿਸ, ਰਜਿਸਟਰੇਸ਼ਨ ਤੋਂ ਬਿਨਾਂ ਪਲਾਟ ਵੇਚਣ ਦੇ ਲਾਏ ਗਏ ਦੋਸ਼