Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 29, 2026

ਜਲੰਧਰ ਦੇ ਰਾਧੇ ਕ੍ਰਿਸ਼ਨ ਮੰਦਰ ‘ਚ ਵਿਵਾਦ ਨੇ ਲਿਆ ਖੌਫਨਾਕ ਰੂਪ, ਪੁਜਾਰੀ ਨੇ ਖੁਦ ਨੂੰ ਲਾਈ ਅੱਗ

ਜਲੰਧਰ: (ਕੰਵਲਜੀਤ ਸਿੰਘ ਮੱਕੜ) – ਸ਼ਹੀਦ ਉਧਮ ਸਿੰਘ ਨਗਰ ਵਿਖੇ ਸਥਿਤ ਰਾਧੇ ਕ੍ਰਿਸ਼ਨ ਮੰਦਰ ‘ਚ ਅੱਜ ਸਵੇਰੇ ਇਕ ਹੌਲਨਾਕ ਘਟਨਾ ਵਾਪਰੀ, ਜਿੱਥੇ ਪੁਜਾਰੀ ਅਤੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਚਾਲੇ ਹੋਏ ਤਕਰਾਰ ਨੇ ਖੁਦਸੂਜ਼ੀ ਤੱਕ ਦੀ ਕਹਾਣੀ ਲਿਖ ਦਿੱਤੀ। ਮੰਦਰ ਦੇ ਪੂਜਾਰੀ ਸ਼ਿਵ ਦਯਾਲ ਨੇ ਤਕਰਾਰ ਤੋਂ ਬਾਅਦ ਨਿਰਾਸ਼ ਹੋ ਕੇ ਆਪਣੇ ਆਪ ਨੂੰ ਅੱਗ ਲਾ ਲਈ।

ਪੂਜਾਰੀ ਨੂੰ 40 ਫੀਸਦੀ ਤਕ ਸਰੀਰਿਕ ਝੁਲਸ ਹੋਣ ਦੇ ਕਾਰਨ ਤੁਰੰਤ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪ੍ਰਧਾਨ ਦੀ ਪਛਾਣ ਪਵਨ ਕੁਮਾਰ ਵਜੋਂ ਹੋਈ ਹੈ।

???? ਕਿਉਂ ਵਧਿਆ ਤਕਰਾਰ?

ਪੂਜਾਰੀ ਛਠ ਪੂਜਾ ਮੌਕੇ 10 ਦਿਨ ਦੀ ਛੁੱਟੀ ‘ਤੇ ਆਪਣੇ ਘਰ ਗਿਆ ਹੋਇਆ ਸੀ ਅਤੇ ਕਹਿੰਦੇ ਹਨ ਕਿ ਉਨ੍ਹਾਂ ਨੇ ਛੁੱਟੀ ਲਈ ਕਮੇਟੀ ਨੂੰ ਲਿਖਤੀ ਰੂਪ ਵਿੱਚ ਪੱਤਰ ਦਿੱਤਾ ਸੀ। ਪਰ ਜਦੋਂ ਉਹ ਵਾਪਸ ਆਇਆ, ਤਾਂ ਕਮੇਟੀ ਨੇ ਉਸਨੂੰ ਨੌਕਰੀ ਤੋਂ ਹਟਾ ਦਿੱਤਾ।

ਇਸ ਤੋਂ ਬਾਅਦ ਪੂਜਾਰੀ ਵੱਖ-ਵੱਖ ਮੈਂਬਰਾਂ ਦੇ ਘਰ ਜਾ ਕੇ ਨੌਕਰੀ ਲਈ ਗੁਹਾਰ ਲਾਉਂਦਾ ਰਿਹਾ। ਪਰ ਕਮੇਟੀ ਵੱਲੋਂ ਉਸ ਨੂੰ ਨੌਕਰੀ ‘ਤੇ ਰੱਖਣ ਲਈ ਨਵੇਂ ਸ਼ਰਤਾਂ ਲਾਈਆਂ ਗਈਆਂ ਕਿ ਉਹ ਕਿਸੇ ਦੇ ਘਰ ਪਾਠ-ਪੂਜਾ ਜਾਂ ਕਰਮ ਕਾਂਡ ਨਹੀਂ ਕਰੇਗਾ ਤੇ ਸਿਰਫ ਮੰਦਰ ਵਿਚ ਹੀ ਰਹੇਗਾ।

???? ਪਰਿਵਾਰ ਦੀ ਬੇਬਸੀ

ਸ਼ਿਵ ਦਯਾਲ ਦੇ ਪਰਿਵਾਰ ਨੇ ਦੱਸਿਆ ਕਿ ਉਹ ਕਿਰਾਏ ਦੇ ਘਰ ‘ਚ ਰਹਿੰਦੇ ਹਨ, ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਰਿਹਾ ਸੀ। ਪਿਛਲੇ 10 ਦਿਨਾਂ ਤੋਂ ਉਹ ਲੋਕਾਂ ਦੇ ਘਰ ਘਰ ਭਟਕ ਰਹੇ ਸਨ। ਪਰਿਵਾਰ ਨੇ ਮੰਗ ਕੀਤੀ ਕਿ ਜੇਕਰ ਕਮੇਟੀ ਚਾਹੁੰਦੀ ਹੈ ਕਿ ਉਹ ਸਿਰਫ ਮੰਦਰ ‘ਚ ਕੰਮ ਕਰੇ ਤਾਂ ਉਨ੍ਹਾਂ ਨੂੰ ਰਹਿਣ ਲਈ ਮਕਾਨ ਅਤੇ 30,000 ਰੁਪਏ ਤਨਖਾਹ ਦਿੱਤੀ ਜਾਵੇ।

???? ਘਟਨਾ ਵੇਲੇ ਕੀ ਹੋਇਆ?

ਪੂਜਾਰੀ ਨੇ ਦੋਸ਼ ਲਾਇਆ ਕਿ ਉਸ ਦੇ ਨਾਲ ਨਿਆਂ ਨਹੀਂ ਹੋਇਆ। ਉਸ ਨੇ ਅੱਗ ਲਗਾਉਂਦੇ ਸਮੇਂ ‘ਟਿੰਕੂ’ ਅਤੇ ਕਮੇਟੀ ਦਾ ਨਾਂ ਲਿਆ। ਕਹਿੰਦੇ ਹਨ, “ਘਰ ਚ ਰੋਟੀ ਖਾਣ ਲਈ ਵੀ ਅਨਾਜ ਨਹੀਂ। ਇਹਨੀਂ 10 ਦਿਨਾਂ ਤੋਂ ਮੈ ਬਹੁਤ ਪਰੇਸ਼ਾਨ ਹਾਂ।”

ਦੂਜੇ ਪਾਸੇ ਪ੍ਰਧਾਨ ਪਵਨ ਕੁਮਾਰ ਨੇ ਦਾਅਵਾ ਕੀਤਾ ਕਿ ਪੱਤਰ ਹੱਥ ‘ਚ ਨਹੀਂ ਦਿੱਤਾ ਗਿਆ ਸੀ, ਜਿਸ ਕਰਕੇ ਕਮੇਟੀ ਗੁੱਸੇ ‘ਚ ਸੀ।

???? ਪਰਿਵਾਰ ਦੀ ਮੰਗ

ਪੂਜਾਰੀ ਦੇ ਪਰਿਵਾਰ ਨੇ ਐਲਾਨ ਕੀਤਾ ਹੈ ਕਿ ਉਹ ਇਸ ਘਟਨਾ ਦੀ ਸ਼ਿਕਾਇਤ ਜਲਦੀ ਪੁਲਿਸ ਕੋਲ ਕਰਨਗੇ ਅਤੇ ਮੰਦਰ ਕਮੇਟੀ ਦੇ ਉਤੇ ਸਖ਼ਤ ਕਾਰਵਾਈ ਦੀ ਮੰਗ ਵੀ ਕਰੀ ਜਾਵੇਗੀ।

Vinkmag ad
Share Our Daily Posts

News Desk

Read Previous

ਰਾਜਨ ਅਰੋੜਾ ਅਤੇ ਏਟੀਪੀ ਸੁਖਦੇਵ ਵਸ਼ੀਸ਼ਤ ਨੂੰ ਕੋਰਟ ਵੱਲੋਂ ਵੱਡਾ ਝਟਕਾ

Read Next

ਆਰਬੀਆਈ ਵੱਲੋਂ ਤਿੰਨ ਕੋਆਪਰੇਟਿਵ ਬੈਂਕਾਂ ਦੇ ਲਾਇਸੈਂਸ ਰੱਦ — ਜਮ੍ਹਾਂਦਾਰਾਂ ਨੂੰ ₹5 ਲੱਖ ਤੱਕ ਦੀ ਰਕਮ ਵਾਪਸੀ ਦੀ ਗਰੰਟੀ