Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 16, 2026

ਜਲੰਧਰ ‘ਚ ਇਸ ਵਾਰ ਬਰਟਨ ਪਾਰਕ ‘ਚ ਨਹੀਂ ਲੱਗੇਗਾ ਪਟਾਖਾ ਬਾਜ਼ਾਰ, ਨਵੀਂ ਥਾਂ ਦੀ ਖੋਜ ਸ਼ੁਰੂ

ਜਲੰਧਰ : ਕੰਵਲਜੀਤ ਸਿੰਘ ਮੱਕੜ – ਜਲੰਧਰ ਦੇ ਬਰਟਨ ਪਾਰਕ ‘ਚ ਹਰ ਸਾਲ ਦੀਵਾਲੀ ਦੇ ਮੌਕੇ ਤੇ ਲੱਗਣ ਵਾਲਾ ਰਵਾਇਤੀ ਪਟਾਖਾ ਬਾਜ਼ਾਰ ਇਸ ਵਾਰ ਨਹੀਂ ਲੱਗੇਗਾ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਬਰਟਨ ਪਾਰਕ ‘ਚ ਇਸ ਸਮੇਂ ਸਪੋਰਟਸ ਹਬ ਦੇ ਨਿਰਮਾਣ ਦਾ ਕੰਮ ਜਾਰੀ ਹੈ। ਇਸ ਨੂੰ ਧਿਆਨ ‘ਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਪਟਾਖਾ ਬਾਜ਼ਾਰ ਲਈ ਨਵੀਂ ਥਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਹੁਕਮ ਜਾਰੀ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸੰਬੰਧ ‘ਚ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਉਹ ਸ਼ਹਿਰੀ ਇਲਾਕੇ ‘ਚ ਉਪਲਬਧ ਵੱਡੇ ਮੈਦਾਨਾਂ ਜਾਂ ਖਾਲੀ ਥਾਵਾਂ ਦੀ ਵਿਸਥਾਰਪੂਰਕ ਸੂਚੀ ਤਿਆਰ ਕਰਕੇ 10 ਦਿਨਾਂ ਦੇ ਅੰਦਰ ਡੀ.ਸੀ. ਦਫ਼ਤਰ ਨੂੰ ਭੇਜਣ। ਇਸ ਸੂਚੀ ‘ਚ ਹਰੇਕ ਥਾਂ ਦੀ ਅੰਦਾਜ਼ਨ ਮਾਪ, ਆਵਾਜਾਈ ਦੀ ਸੁਵਿਧਾ, ਨੇੜਲੇ ਇਲਾਕੇ ਦੀ ਅਬਾਦੀ, ਅਤੇ ਅੱਗ ਲੱਗਣ ਦੀ ਸਥਿਤੀ ‘ਚ ਮੌਜੂਦ ਸੁਰੱਖਿਆ ਪ੍ਰਬੰਧਾਂ (ਫਾਇਰ ਫਾਈਟਿੰਗ) ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ।

ਨਵੀਂ ਥਾਂ ਹੋਵੇਗੀ ਪਟਾਖਾ ਵਪਾਰੀਆਂ ਲਈ ਸੁਰੱਖਿਅਤ ਅਤੇ ਸੁਗਮ

ਡਾ. ਅਗਰਵਾਲ ਨੇ ਕਿਹਾ ਕਿ ਨਵੀਂ ਥਾਂ ਦੀ ਪਹਿਚਾਣ ਇਨ੍ਹਾਂ ਸਾਰੇ ਮਾਪਦੰਡਾਂ ਦੇ ਆਧਾਰ ‘ਤੇ ਕੀਤੀ ਜਾਵੇਗੀ ਤਾਂ ਜੋ ਪਟਾਖਾ ਵਪਾਰੀ ਤੇ ਖਰੀਦਦਾਰ ਦੋਵਾਂ ਨੂੰ ਸੁਵਿਧਾ ਮਿਲੇ ਅਤੇ ਕਿਸੇ ਕਿਸਮ ਦੀ ਦੁਰਘਟਨਾ ਤੋਂ ਬਚਾਵ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਨਵੀਂ ਥਾਂ ਐਸੇ ਇਲਾਕੇ ਵਿੱਚ ਹੋਵੇ, ਜਿੱਥੇ ਆਸ-ਪਾਸ ਦੀ ਅਬਾਦੀ ਘੱਟ ਹੋਵੇ ਅਤੇ ਆਵਾਜਾਈ ਲਈ ਅਸਾਨ ਪਹੁੰਚ ਹੋਵੇ।

ਅਤੀਤ ‘ਚ ਬਰਟਨ ਪਾਰਕ ਸੀ ਕੇਂਦਰੀ ਸਥਾਨ

ਜਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਜਲੰਧਰ ਦੇ ਬਰਟਨ ਪਾਰਕ ਨੂੰ ਪਟਾਖਾ ਬਾਜ਼ਾਰ ਲਈ ਇੱਕ ਕੇਂਦਰੀ ਅਤੇ ਸੁਗਮ ਸਥਾਨ ਮੰਨਿਆ ਜਾਂਦਾ ਸੀ। ਪਰ ਇਸ ਵਾਰ ਨਿਰਮਾਣ ਕਾਰਜਾਂ ਕਾਰਨ ਇਹ ਸਥਾਨ ਉਪਲਬਧ ਨਹੀਂ ਹੋਵੇਗਾ।

ਪਟਾਖਾ ਵਪਾਰੀ ਕਰ ਰਹੇ ਨੇ ਨਵੇਂ ਫੈਸਲੇ ਦੀ ਉਡੀਕ

ਦੂਜੇ ਪਾਸੇ ਪਟਾਖਾ ਵਪਾਰੀਆਂ ਨੇ ਉਮੀਦ ਜਤਾਈ ਹੈ ਕਿ ਜਲਦੀ ਹੀ ਨਵੀਂ ਥਾਂ ਦਾ ਐਲਾਨ ਕਰ ਦਿੱਤਾ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਆਪਣੀਆਂ ਤਿਆਰੀਆਂ ਕਰਨ ਲਈ ਯਥੇਸ਼ਟ ਸਮਾਂ ਮਿਲ ਸਕੇ

Vinkmag ad
Share Our Daily Posts

News Desk

Read Previous

ਚੋਰੀ ਦੀਆਂ ਵਾਰਦਾਤਾਂ ਵਧੀਆਂ: ਬਰਟਨ ਪਾਰਕ ਸਟੇਡਿਅਮ ‘ਚ ਆਮ ਆਦਮੀ ਕਲੀਨਿਕ ‘ਚ ਚੋਰੀ

Read Next

ਜਲੰਧਰ: ਫਿਰੌਤੀ ਮੰਗਣ ਅਤੇ ਗੋਲੀਬਾਰੀ ਮਾਮਲੇ ’ਚ 8 ਅਪਰਾਧੀ ਕਾਬੂ, ਇੱਕ ਮੁਕਾਬਲੇ ਦੌਰਾਨ ਜਖ਼ਮੀ