Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਜਲੰਧਰ: ਫਿਰੌਤੀ ਮੰਗਣ ਅਤੇ ਗੋਲੀਬਾਰੀ ਮਾਮਲੇ ’ਚ 8 ਅਪਰਾਧੀ ਕਾਬੂ, ਇੱਕ ਮੁਕਾਬਲੇ ਦੌਰਾਨ ਜਖ਼ਮੀ

ਜਲੰਧਰ : ਜਲੰਧਰ ਦੇਹਾਤ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਫਿਰੌਤੀ ਮੰਗਣ ਅਤੇ ਗੋਲੀਬਾਰੀ ਦੇ ਮਾਮਲੇ ’ਚ ਵਿਦੇਸ਼ੀ ਗੈਂਗ ਨਾਲ ਸਬੰਧਤ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੋਕੇ ਤੋਂ 8 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਅਪਰਾਧੀ ਪੁਲਿਸ ਨਾਲ ਮੁਕਾਬਲੇ ਦੌਰਾਨ ਜਖ਼ਮੀ ਹੋ ਗਿਆ।

ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਨੇ ਲੋਹੀਆ ਥਾਣਾ ਖੇਤਰ ਵਿੱਚ ਆਉਣ ਵਾਲੇ HP ਪੈਟਰੋਲ ਪੰਪ ਦੇ ਮਾਲਕ ਨੂੰ ਵਿਦੇਸ਼ ਤੋਂ ਫੋਨ ਕਰਕੇ ਫਿਰੌਤੀ ਮੰਗਣ ਅਤੇ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਮੁੱਖ ਆਰੋਪੀ ਗੁਰਚਰਨ ਸਿੰਘ ਉਰਫ ਲਾਲੀ ਵਾਸੀ ਥਾਣਾ ਲੋਹੀਆ ਖਿਲਾਫ ਮਾਮਲਾ ਦਰਜ ਕੀਤਾ ਸੀ।

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗਿਰੋਹ ਦੇ ਆਰੋਪੀ ਅਮਰੀਕਾ ਅਤੇ ਇੰਗਲੈਂਡ ਵਿੱਚ ਰਹਿੰਦੇ ਕੁਝ ਮਸ਼ਹੂਰ ਗੈਂਗਸਟਰਾਂ ਦੇ ਨਾਂ ਲੈ ਕੇ ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ ਸਨ। ਇਹ ਵਿਅਕਤੀ ਵੱਖ-ਵੱਖ ਵਪਾਰੀਆਂ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਲੱਖਾਂ ਰੁਪਏ ਦੀ ਫਿਰੌਤੀ ਮੰਗਦੇ ਸਨ।

ਗ੍ਰਿਫਤਾਰ ਆਰੋਪੀਆਂ ਦੀ ਪਹਚਾਨ:

1. ਅਨਮੋਲਪ੍ਰੀਤ ਸਿੰਘ ਉਰਫ ਮੇਲਾ ਪੁੱਤਰ ਨਿਸਾਨ ਸਿੰਘ, ਵਾਸੀ ਚੱਕ ਯੂਸਰਪੁਰ, ਜਿਲਾ ਜਲੰਧਰ

2. ਨਵਦੀਪ ਸਿੰਘ ਉਰਫ ਸੋਨਾ ਪੁੱਤਰ ਤਰਸੇਮ ਸਿੰਘ ਉਰਫ ਬਿੱਟੂ, ਵਾਸੀ ਹੰਸਾਵਾਲਾ, ਜਿਲਾ ਤਰਨਤਾਰਨ

3. ਸੁਰਿੰਦਰਪਾਲ ਸਿੰਘ ਉਰਫ ਸਿੱਧਾ ਪੁੱਤਰ ਅਮਰਜੀਤ ਸਿੰਘ, ਵਾਸੀ ਪੂਨੀਆ, ਥਾਣਾ ਸ਼ਾਹਕੋਟ

4. ਅਮਿਤ ਸਿੰਘ ਉਰਫ ਅਮਨ ਪੁੱਤਰ ਨਿਰਮਲ ਸਿੰਘ, ਵਾਸੀ ਕਾਂਗਣਾ, ਥਾਣਾ ਸ਼ਾਹਕੋਟ

5. ਮਨਪ੍ਰੀਤ ਸਿੰਘ ਉਰਫ ਨਾਨਾ ਪੁੱਤਰ ਗੁਰਮੀਤ ਸਿੰਘ, ਵਾਸੀ ਪੂਨੀਆ

6. ਜਸਪ੍ਰੀਤ ਸਿੰਘ ਉਰਫ ਜਸਨ ਪੁੱਤਰ ਜਗਤਾਰ ਸਿੰਘ, ਵਾਸੀ ਫਤਿਹਪੁਰ ਭਗਵਾਂ

7. ਗੁਰਚਰਨ ਸਿੰਘ ਉਰਫ ਲਾਲੀ, ਵਾਸੀ ਲੋਹੀਆ

8. ਇੱਕ ਹੋਰ ਨਾਬਾਲਿਗ ਜੋ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ

 

ਮਹੱਤਵਪੂਰਨ ਬਰਾਮਦਗੀ:

ਪੁਲਿਸ ਨੇ ਆਰੋਪੀਆਂ ਕੋਲੋਂ ਇੱਕ ਦੇਸੀ ਪਿਸਤੌਲ, ਰੌਂਦ, ਬਿਨਾਂ ਨੰਬਰ ਵਾਲੀ ਪਲਸਰ ਮੋਟਰਸਾਈਕਲ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ।

ਐਸ.ਐਸ.ਪੀ. ਵਿਰਕ ਨੇ ਇਹ ਵੀ ਦੱਸਿਆ ਕਿ ਆਰੋਪੀ ਵਿਦੇਸ਼ੀ ਨੰਬਰਾਂ ਤੋਂ ਬਿਜ਼ਨੈੱਸਮੈਨਜ਼ ਨੂੰ ਫੋਨ ਕਰਕੇ ਡਰਾਉਂਦੇ, ਜਿਨ੍ਹਾਂ ਦੇ ਲਿੰਕ ਜਰਮਨ ਅਤੇ ਅਮਰੀਕਾ ਵਿੱਚ ਰਹਿੰਦੇ ਗੈਂਗਸਟਰਾਂ ਨਾਲ ਸਨ। ਫਿਰੌਤੀ ਮੰਗਣ ਵੇਲੇ ਇਹ ਲੋਕ ਗੋਲੀ ਚਲਾਉਂਦੇ ਸਨ ਤਾਂ ਜੋ ਲੋੜੀਂਦੇ ਲੋਕ ਡਰ ਕੇ ਪੈਸਾ ਦੇਣ।

ਪੁਲਿਸ ਵਲੋਂ ਮੁਕਾਬਲੇ ਦੌਰਾਨ ਇੱਕ ਅਪਰਾਧੀ ਜਖ਼ਮੀ ਹੋਇਆ ਹੈ ਅਤੇ ਸਾਰੇ ਗ੍ਰਿਫਤਾਰ ਹੋ ਚੁੱਕੇ ਹਨ।

ਜਿਲ੍ਹਾ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਅੰਤਰਰਾਸ਼ਟਰੀ ਲਿੰਕ ਵਾਲੇ ਗੈਂਗ ਦਾ ਭੰਡਾਫੋੜ ਹੋਇਆ ਹੈ ਜੋ ਸਥਾਨਕ ਵਪਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਸਨ।

Vinkmag ad
Share Our Daily Posts

News Desk

Read Previous

ਜਲੰਧਰ ‘ਚ ਇਸ ਵਾਰ ਬਰਟਨ ਪਾਰਕ ‘ਚ ਨਹੀਂ ਲੱਗੇਗਾ ਪਟਾਖਾ ਬਾਜ਼ਾਰ, ਨਵੀਂ ਥਾਂ ਦੀ ਖੋਜ ਸ਼ੁਰੂ

Read Next

ਕਾਂਗਰਸ ’ਚ ਵੱਡੀ ਉਥਲ-ਪੁਥਲ: ਪਰਗਟ ਸਿੰਘ ਅਤੇ ਕਿਕੀ ਢਿੱਲੋਂ ਨੇ ਦਿੱਤਾ ਅਸਤੀਫਾ ਲੁਧਿਆਣਾ ਪੱਛਮੀ ਉਪਚੋਣ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ‘ਚ ਮੱਚੀ ਹਲਚਲ