Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 25, 2026

ਕਾਂਗਰਸ ’ਚ ਵੱਡੀ ਉਥਲ-ਪੁਥਲ: ਪਰਗਟ ਸਿੰਘ ਅਤੇ ਕਿਕੀ ਢਿੱਲੋਂ ਨੇ ਦਿੱਤਾ ਅਸਤੀਫਾ ਲੁਧਿਆਣਾ ਪੱਛਮੀ ਉਪਚੋਣ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ‘ਚ ਮੱਚੀ ਹਲਚਲ

ਲੁਧਿਆਣਾ: ਕੰਵਲਜੀਤ ਸਿੰਘ ਮੱਕੜ –  ਲੁਧਿਆਣਾ ਪੱਛਮੀ ਉਪਚੋਣ ਦੇ ਨਤੀਜਿਆਂ ਨੇ ਪੰਜਾਬ ਕਾਂਗਰਸ ’ਚ ਇਕ ਵਾਰ ਫਿਰ ਵੱਡੀ ਰਾਰ ਛੇੜ ਦਿੱਤੀ ਹੈ। ਇਸ ਉਪਚੋਣ ਵਿੱਚ ਨਾਕਾਮੀ ਤੋਂ ਬਾਅਦ ਕਾਂਗਰਸ ਦੇ ਚੋਟੀ ਦੇ ਆਗੂ ਅਸਤੀਫੇ ਦੇ ਰਹੇ ਹਨ। ਸਭ ਤੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ ਨੇ ਕਾਂਗਰਸ ਦੇ ਕਾਰਜਕਾਰੀ ਅਧ੍ਯਕਸ਼ ਦੇ ਪਦ ਤੋਂ ਅਸਤੀਫਾ ਦਿੱਤਾ। ਹੁਣ ਉਨ੍ਹਾਂ ਦੇ ਸਮਰਥਕ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਵੀ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਦੇ ਨਾਲ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿਕੀ ਢਿੱਲੋਂ ਨੇ ਵੀ ਅਪਨਾ ਅਸਤੀਫਾ ਭੇਜ ਦਿੱਤਾ ਹੈ।

ਦੋਵੇਂ ਆਗੂਆਂ ਨੇ ਆਪਣੇ ਅਸਤੀਫੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮਹਾਸਚਿਵ ਕੇ. ਸੀ. ਵੇਣੂਗੋਪਾਲ ਅਤੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੂੰ ਭੇਜੇ ਹਨ। ਜਾਣਕਾਰੀ ਮੁਤਾਬਕ, ਕਿਕੀ ਢਿੱਲੋਂ ਇਸ ਵੇਲੇ ਆਸਟ੍ਰੇਲੀਆ ’ਚ ਹਨ ਅਤੇ ਉਨ੍ਹਾਂ ਨੇ ਆਪਣਾ ਅਸਤੀਫਾ ਈਮੇਲ ਰਾਹੀਂ ਭੇਜਿਆ।

ਹਾਲਾਂਕਿ ਅਜੇ ਤੱਕ ਕਿਸੇ ਵੀ ਸੀਨੀਅਰ ਕਾਂਗਰਸੀ ਆਗੂ ਵੱਲੋਂ ਇਸ ਮਾਮਲੇ ‘ਤੇ ਕੋਈ ਅਧਿਕਾਰਿਕ ਟਿੱਪਣੀ ਨਹੀਂ ਆਈ। ਪਰਗਟ ਸਿੰਘ ਅਤੇ ਕਿਕੀ ਢਿੱਲੋਂ ਦੇ ਅਸਤੀਫਿਆਂ ਨਾਲ ਪੰਜਾਬ ਕਾਂਗਰਸ ’ਚ ਅੰਦਰੂਨੀ ਖਿਚਤਾਣ ਹੋਣ ਦੀਆਂ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤ ਭੂਸ਼ਣ ਆਸ਼ੂ ਨੇ ਬੈਂਸ ਬ੍ਰਦਰਾਂ ’ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਕਾਂਗਰਸ ਦਾ ਆਗੂ ਨਹੀਂ ਮੰਨਦੇ। ਇਹੀ ਬੈਂਸ ਬ੍ਰਦਰਜ਼, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੱਡਿੰਗ ਵੱਲੋਂ ਪਾਰਟੀ ’ਚ ਸ਼ਾਮਿਲ ਕਰਵਾਏ ਗਏ ਸਨ। ਇਸ ਗੱਲ ਨੇ ਅੰਦਰੂਨੀ ਟਕਰਾਅ ਨੂੰ ਹੋਰ ਉਭਾਰ ਦਿੱਤਾ।

ਮਾਹਿਰਾਂ ਅਨੁਸਾਰ, ਜੇਕਰ ਕਾਂਗਰਸ ਨੇ ਤੁਰੰਤ ਹਲ ਨਹੀਂ ਲੱਭਿਆ, ਤਾਂ ਇਹ ਅੰਦਰੂਨੀ ਵਿਗਾਢ 2027 ਦੀਆਂ ਚੋਣਾਂ ਲਈ ਪਾਰਟੀ ਦੀ ਸਥਿਤੀ ਨੂੰ ਖਤਰੇ ’ਚ ਪਾ ਸਕਦੀ ਹੈ।

Vinkmag ad
Share Our Daily Posts

News Desk

Read Previous

ਜਲੰਧਰ: ਫਿਰੌਤੀ ਮੰਗਣ ਅਤੇ ਗੋਲੀਬਾਰੀ ਮਾਮਲੇ ’ਚ 8 ਅਪਰਾਧੀ ਕਾਬੂ, ਇੱਕ ਮੁਕਾਬਲੇ ਦੌਰਾਨ ਜਖ਼ਮੀ

Read Next

ਅਰਮਾਨ ਹਸਪਤਾਲ ਜਲੰਧਰ ‘ਚ ਸਪਾਈਨ ਸਰਜਰੀ ਦੌਰਾਨ ਮਹਿਲਾ ਦੀ ਮੌਤ, ਪਰਿਵਾਰ ਤੇ ਭਾਜਪਾ ਵਰਕਰਾਂ ਵਲੋਂ ਹੰਗਾਮਾ