Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਜਲੰਧਰ ਥਾਣਾ 2 ਦੇ ਬਾਹਰ ਮਹਿਲਾ ਦਾ ਹੰਗਾਮਾ, ਪਤੀ ‘ਤੇ ਧੀ ਨੂੰ ਵੇਚਣ ਦੇ ਲਾਏ ਗੰਭੀਰ ਦੋਸ਼

ਜਲੰਧਰ: ਕੰਵਲਜੀਤ ਸਿੰਘ ਮੱਕੜ – ਜਲੰਧਰ ਦੇ ਥਾਣਾ ਨੰਬਰ 2 ਦੇ ਬਾਹਰ ਇਕ ਮਹਿਲਾ ਵੱਲੋਂ ਜਬਰਦਸਤ ਹੰਗਾਮਾ ਕੀਤਾ ਗਿਆ। ਮਹਿਲਾ ਕਵਿਤਾ ਕੁਮਾਰੀ ਨੇ ਆਪਣੇ ਪਤੀ ਮੰਜੇਸ਼ ਕੁਮਾਰ ਝਾ ਉੱਤੇ ਗੰਭੀਰ ਦੋਸ਼ ਲਾਏ ਹਨ ਕਿ ਉਸ ਨੇ ਖੂਨ ਦੇ ਟੈਸਟ ਦੇ ਬਹਾਨੇ ਉਸਦੀ ਧੀ ਨੂੰ ਉਠਾ ਕੇ ਵੇਚ ਦਿੱਤਾ।

ਮਹਿਲਾ ਨੇ ਦੱਸਿਆ ਕਿ ਉਸ ਦੀ ਇੱਕ ਸਾਲ ਦੀ ਤੇ ਦੂਜੀ ਸਾਢੇ ਚਾਰ ਸਾਲ ਦੀ ਧੀ ਹੈ। ਪਤੀ ਵੱਲੋਂ ਵੱਡੀ ਧੀ ਨੂੰ ਲੈ ਜਾਂਦਿਆਂ ਉਸਨੂੰ ਵੇਚ ਦਿੱਤਾ ਗਿਆ, ਜਦਕਿ ਛੋਟੀ ਧੀ ਨੂੰ ਵੀ ਵੇਚਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੇ ਸਮੇਂ ਸਿਰ ਦਖਲ ਦੇ ਕੇ ਪਤੀ ਨੂੰ ਕਾਬੂ ਕਰ ਲਿਆ।

ਕਵਿਤਾ ਨੇ ਦੱਸਿਆ ਕਿ ਇਹ ਘਟਨਾ 9 ਮਹੀਨੇ ਪੁਰਾਣੀ ਹੈ। ਉਸ ਸਮੇਂ ਉਸ ਦਾ ਐਕਸੀਡੈਂਟ ਹੋਣ ਕਰਕੇ ਉਹ ਅੰਮ੍ਰਿਤਸਰ ਹਸਪਤਾਲ ਵਿਚ ਦਾਖਲ ਸੀ। ਪਤੀ ਵੱਲੋਂ ਖੂਨ ਦੇ ਟੈਸਟ ਦੇ ਬਹਾਨੇ ਧੀ ਨੂੰ ਲੈ ਜਾਇਆ ਗਿਆ ਅਤੇ ਫਿਰ ਉਸ ਨੇ ਧੀ ਨੂੰ ਗਾਇਬ ਕਰ ਦਿੱਤਾ।

ਮਹਿਲਾ ਅਮਨ ਨਗਰ ‘ਚ ਇਕ ਫੈਕਟਰੀ ਵਿਚ ਰਹਿ ਰਹੀ ਹੈ ਅਤੇ ਉਸ ਦੀ ਇਹ ਦੂਜੀ ਵਿਆਹੀ ਜ਼ਿੰਦਗੀ ਹੈ। ਪਹਿਲੇ ਵਿਆਹ ਤੋਂ ਉਸ ਦਾ 18 ਸਾਲ ਦਾ ਪੁੱਤ ਅਤੇ ਸਾਢੇ ਚਾਰ ਸਾਲ ਦੀ ਧੀ ਹੈ। ਮਹਿਲਾ ਦਾ ਕਹਿਣਾ ਹੈ ਕਿ ਪਹਿਲਾਂ ਉਸਦੇ ਕੋਲ ਕੋਈ ਸਬੂਤ ਨਹੀਂ ਸੀ, ਪਰ ਹੁਣ ਉਸਦੇ ਕੋਲ ਮੋਬਾਇਲ ਵਿਚ ਮੌਜੂਦ ਕੁਝ ਪ੍ਰਮਾਣ ਹਨ ਜੋ ਪੁਲਿਸ ਨੂੰ ਦਿੱਤੇ ਗਏ ਹਨ।

ਫਿਲਹਾਲ ਥਾਣਾ ਨੰਬਰ 2 ਵਿਚ ਮੰਜੇਸ਼ ਕੁਮਾਰ ਝਾ ਨਾਲ ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ‘ਤੇ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ।

Vinkmag ad
Share Our Daily Posts

News Desk

Read Previous

ਬਿਕਰਮ ਮਜੀਠੀਆ ਦੀ ₹540 ਕਰੋੜ ਡਰੱਗ ਮਨੀ ਲਾਂਡਰਿੰਗ ਕੇਸ ’ਚ ਗ੍ਰਿਫ਼ਤਾਰੀ – ਵਿਜੀਲੈਂਸ ਦੀ ਵੱਡੀ ਕਾਰਵਾਈ

Read Next

*ਟੀ.ਐੱਸ.ਯੂ. ਸਬ ਡਵੀਜ਼ਨ ਸ਼ਹਿਰੀ 2 ਖੰਨਾ ਦੇ ਹਰਜਿੰਦਰ ਸਿੰਘ ਪ੍ਰਧਾਨ ਤੇ ਮਨਪ੍ਰੀਤ ਸਿੰਘ ਸੈਕਟਰੀ ਚੁਣੇ ਗਏ ।*