Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 23, 2026

ਚੰਡੀਗੜ੍ਹ ਤੋਂ ਵੱਡੀ ਕਾਰਵਾਈ: ਪੰਜਾਬ ਸਰਕਾਰ ਨੇ 25 ਜੇਲ ਅਧਿਕਾਰੀਆਂ ਨੂੰ ਕੀਤਾ ਸਸਪੈਂਡ, ਭ੍ਰਿਸ਼ਟਾਚਾਰ ਅਤੇ ਨਸ਼ੇ ਦੇ ਜਾਲ ਖ਼ਿਲਾਫ਼ ਕਸਿਆ ਸ਼ਿਕੰਜਾ

ਚੰਡੀਗੜ੍ਹ, 28 ਜੂਨ: ਪੰਜਾਬ ਸਰਕਾਰ ਨੇ ਜੇਲਾਂ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਅਤੇ ਨਸ਼ੇ ਦੇ ਨੈੱਟਵਰਕ ਨੂੰ ਲੈ ਕੇ ਵੱਡੀ ਕਾਰਵਾਈ ਕਰਦਿਆਂ 25 ਜੇਲ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਿਆ ਗਿਆ, ਜੋ ਕਿ ਲੰਬੇ ਸਮੇਂ ਤੋਂ ਜੇਲਾਂ ਨੂੰ ਲੈ ਕੇ ਆ ਰਹੀਆਂ ਸ਼ਿਕਾਇਤਾਂ ਅਤੇ ਅੰਦਰੂਨੀ ਜਾਂਚਾਂ ਦੇ ਨਤੀਜੇ ਸਾਮ੍ਹਣੇ ਆਉਣ ਤੋਂ ਬਾਅਦ ਹੋਇਆ।

ਸੂਤਰਾਂ ਅਨੁਸਾਰ, ਮੁਅੱਤਲ ਕੀਤੇ ਗਏ ਕਰਮਚਾਰੀਆਂ ਵਿੱਚ 3 ਡਿਪਟੀ ਸੁਪਰਿੰਟੈਂਡੈਂਟ, 2 ਅਸਿਸਟੈਂਟ ਸੁਪਰਿੰਟੈਂਡੈਂਟ ਅਤੇ ਹੋਰ ਕਈ ਹਵਾਲਦਾਰ, ਸਿਪਾਹੀ ਅਤੇ ਲੋਅਰ ਸਟਾਫ਼ ਸ਼ਾਮਲ ਹਨ। ਇਹ ਕਾਰਵਾਈ ਮੁੱਖ ਤੌਰ ‘ਤੇ ਉਹਨਾਂ ਅਧਿਕਾਰੀਆਂ ਵਿਰੁੱਧ ਹੋਈ ਹੈ, ਜੋ ਜੇਲਾਂ ਵਿੱਚ ਨਸ਼ਾ ਸਪਲਾਈ ਹੋਣ, ਗੈਰਕਾਨੂੰਨੀ ਮੋਬਾਈਲ ਫੋਨਾਂ ਦੀ ਵਰਤੋਂ ਅਤੇ ਭ੍ਰਿਸ਼ਟਾਚਾਰ ਵਿੱਚ ਲਿੱਪਤ ਮਿਲੇ ਹਨ।

ਮਾਨ ਸਰਕਾਰ ਨੇ ਸਾਫ਼ ਕੀਤਾ ਕਿ ਜੇਲਾਂ ਦੇ ਕੰਮਕਾਜ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਸ਼ਾ-ਮੁਕਤ ਬਣਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ। ਸਰਕਾਰ ਵੱਲੋਂ ਇਸ ਮਾਮਲੇ ਵਿੱਚ ਹੋਰ ਵੱਡੀਆਂ ਗ੍ਰਿਫਤਾਰੀਆਂ ਜਾਂ ਤਬਾਦਲੇ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਇਸ ਕਾਰਵਾਈ ਨਾਲ ਇਹ ਸੰਕੇਤ ਮਿਲਦਾ ਹੈ ਕਿ ਹੁਣ ਜੇਲਾਂ ਦੇ ਅੰਦਰ ਮੌਜੂਦ ਨੈੱਟਵਰਕ ‘ਤੇ ਸਰਕਾਰ ਕਸਰੀ ਲਕੀਰ ਖਿੱਚ ਚੁੱਕੀ ਹੈ ਅਤੇ ਕਿਸੇ ਵੀ ਕਸੂਰਵਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Vinkmag ad
Share Our Daily Posts

News Desk

Read Previous

ਪੁਰੀ ਰਥਯਾਤਰਾ ਦੌਰਾਨ ਭਗਦੜ, 40 ਤੋਂ ਵੱਧ ਸ਼ਰਧਾਲੂ ਬੇਹੋਸ਼ – ਰਥ ਖਿੱਚਣ ਦੀ ਪ੍ਰਕਿਰਿਆ ਰੋਕੀ ਗਈ, ਹੁਣ ਕੱਲ੍ਹ ਹੋਵੇਗੀ ਯਾਤਰਾ ਜਾਰੀ

Read Next

ਸ਼ਹੀਦ ਦਰਸ਼ਨ ਸਿੰਘ ਕੇ. ਪੀ. ਸਟੇਡੀਅਮ ’ਚ ਸੈਰ ਲਈ ਲਾਏ ਜਾਣ ਵਾਲੇ ਫੀਸ ਦੇ ਫੈਸਲੇ ‘ਤੇ ਵਿਵਾਦ ਗਹਿਰਾਇਆ, ਲੋਕਾਂ ’ਚ ਰੋਸ