Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 23, 2026

100ਵੀਂ ਪੰਜਾਬ ਸੀਨੀਅਰ ਐਥਲੈਟਿਕ ਚੈਂਪੀਅਨਸ਼ਿਪ 2025 ਜਲੰਧਰ ਵਿੱਚ ਸ਼ਾਨਦਾਰ ਢੰਗ ਨਾਲ ਸ਼ੁਰੂ

ਜਲੰਧਰ : ਕੰਵਲਜੀਤ ਸਿੰਘ ਮੱਕੜ ਤੇ ਜੇ.ਐਸ. ਸੰਧੂ – ਪੰਜਾਬ ਦੇ ਖੇਡ ਇਤਿਹਾਸ ਵਿੱਚ ਮੀਲ ਪੱਥਰ ਮੰਨੀ ਜਾ ਰਹੀ 100ਵੀਂ ਪੰਜਾਬ ਸੀਨੀਅਰ ਐਥਲੈਟਿਕ ਚੈਂਪੀਅਨਸ਼ਿਪ 2025 ਦੀ ਸ਼ੁਰੂਆਤ ਅੱਜ ਜਲੰਧਰ ਵਿਖੇ ਵਿਸ਼ਾਲ ਅਤੇ ਜੋਸ਼ ਭਰੇ ਮਾਹੌਲ ਵਿੱਚ ਹੋਈ। ਇਸ ਚੈਂਪੀਅਨਸ਼ਿਪ ਦਾ ਆਯੋਜਨ ਪੰਜਾਬ ਐਥਲੈਟਿਕ ਐਸੋਸੀਏਸ਼ਨ ਦੇ ਝੰਡੇ ਹੇਠ ਜਲੰਧਰ ਡਿਸਟ੍ਰਿਕਟ ਐਥਲੈਟਿਕ ਐਸੋਸੀਏਸ਼ਨ ਵੱਲੋਂ ਕੀਤਾ ਗਿਆ।

ਉਦਘਾਟਨ ਸਮਾਰੋਹ:

ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ADGP ਸ਼੍ਰੀ ਐਮ.ਐਸ. ਫਾਰੂਕੀ (IPS) ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ,

> “ਪੰਜਾਬ ਦੇ ਨੌਜਵਾਨਾਂ ਵਿੱਚ ਅਦਭੁਤ ਟੈਲੰਟ ਹੈ। ਜੇ ਇਹ ਨੌਜਵਾਨ ਖੇਡਾਂ ਵੱਲ ਮੋੜੇ ਜਾਣ ਤਾਂ ਨਸ਼ਿਆਂ ਤੋਂ ਬਚ ਸਕਦੇ ਹਨ ਅਤੇ ਸਾਰਥਕ ਜੀਵਨ ਵੱਲ ਵਧ ਸਕਦੇ ਹਨ। ਹਰ ਪਰਿਵਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ।”

ਸ਼ਾਮਿਲ ਮਹਾਨੁਭਾਵ:

ਉਦਘਾਟਨ ਸਮਾਰੋਹ ਵਿੱਚ ਹਾਜ਼ਰੀ ਭਰਨ ਵਾਲਿਆਂ ਵਿੱਚ ਇਹ ਪ੍ਰਮੁੱਖ ਨਾਮ ਸ਼ਾਮਿਲ ਰਹੇ:

ਸ. ਪ੍ਰੇਮ ਸਿੰਘ ਇੰਟਰਨੈਸ਼ਨਲ ਅਥਲੀਟ (ਮੈਡਲਿਸਟ) ਅਤੇ ਨਵੇਂ ਬਣੇ ਜਰਨਲ ਸਕੱਤਰ ਪੰਜਾਬ ਐਥਲੈਟਿਕ ਐਸੋਸੀਏਸ਼ਨ ਦੀ ਦੇਖਰੇਖ ਹੇਠ,ਸੀ.ਆਰ. ਗੌਤਮ – ਖ਼ਜ਼ਾਨਾ ਸਕੱਤਰ,ਕੰਵਲਜੀਤ ਸਿੰਘ ਮੱਕੜ – ਦਫ਼ਤਰ ਸਕੱਤਰ, ਸ਼੍ਰੀ ਰੈਣੀ – ਪ੍ਰਧਾਨ, ਜਲੰਧਰ ਐਥਲੈਟਿਕ ਐਸੋਸੀਏਸ਼ਨ ਅਤੇ ਵਾਈਸ ਪ੍ਰਧਾਨ ਸਰਦਾਰ ਮਨਦੀਪ ਸਿੰਘ ਜੀ
ਸਰਬਜੀਤ ਸਿੰਘ ਹੈਪੀ – ਸਕੱਤਰ ਜਲੰਧਰ, ਸ੍ਰੀ ਸਵਰਨ ਸਿੰਘ ਸਕੱਤਰ ਮੁਹਾਲੀ, ਸ੍ਰੀ ਸੰਜੇ ਸੈਕਟਰੀ ਸੰਗਰੂਰ, ਸ੍ਰੀ ਗੁਰਜੀਤ ਸਿੰਘ ਸੈਕਟਰੀ ਮਲੇਰ ਕੋਟਲਾਅਤੇ ਹੋਰ ਪੁਰਾਣੇ ਇੰਟਰਨੈਸ਼ਨਲ ਸਪੋਰਟਸਮੈਨ ਸ੍ਰੀ ਸੁਰਜੀਤ ਸਿੰਘ ਤੇ ਸ੍ਰੀ ਅਜੈਬ ਸਿੰਘ, ਇੰਟਰਨੈਸ਼ਨਲ ਕੋਚ ਸ਼੍ਰੀ ਐਸਐਸ ਪੰਨੂ, ਇੰਟਰਨੈਸ਼ਨਲ ਟੈਕਨੀਕਲ ਆਫ਼ੀਸਲ ਸ੍ਰੀ ਜਸਵਿੰਦਰ ਸਿੰਘ RCF, ਸ੍ਰੀ ਮਹਿੰਦਰ ਸਿੰਘ ਢਿੱਲੋ ਇੰਟਰਨੈਸ਼ਨਲ ਕੋਚ, ਸ਼੍ਰੀ ਸਤਨਾਮ ਸਿੰਘ ਕਿਸੇ ਨੂੰ ਇੰਟਰਨੈਸ਼ਨਲ ਸਪੋਰਟਸਮੈਨ, ਸ਼੍ਰੀ ਅਮਰਦੀਪ ਸ਼ਰਮਾ, ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਦਲਜੀਤ ਕੌਰ ਅਥਲੈਟਿਕ ਕੋਚ,
ਇਨ੍ਹਾਂ ਦੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਐਥਲੈਟਿਕ ਅਧਿਕਾਰੀਆਂ ਅਤੇ ਪ੍ਰਧਾਨਾਂ ਦੀ ਵੀ ਵਿਸ਼ੇਸ਼ ਹਾਜ਼ਰੀ ਰਹੀ।

ਖੇਡ ਮੁਕਾਬਲੇ:
ਪੰਜਾਬ ਭਰ ਤੋਂ ਆਏ ਸੈਂਕੜਿਆਂ ਅਥਲੀਟਾਂ ਨੇ ਵੱਖ-ਵੱਖ ਈਵੈਂਟਸ – ਦੌੜਾਂ, ਛਾਲਾਂ ਅਤੇ ਥ੍ਰੋ ਮੁਕਾਬਲਿਆਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਉੱਚ ਉਤਸ਼ਾਹ ਅਤੇ ਵਧੀਆ ਆਯੋਜਨ ਨਾਲ ਮੁਕਾਬਲੇ ਸਫਲਤਾ ਨਾਲ ਚੱਲ ਰਹੇ ਹਨ।

ਵਿਸ਼ੇਸ਼ ਮੋਮੈਂਟ:

ਇਹ 100ਵਾਂ ਐਡੀਸ਼ਨ, ਪੰਜਾਬ ਦੀ ਖੇਡ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਮਨਾਉਣ ਵਾਲਾ ਵਿਸ਼ੇਸ਼ ਮੌਕਾ ਹੈ।
ADGP ਐਮ.ਐਸ. ਫਾਰੂਕੀ, IPS ਵੱਲੋਂ 10000 ਮੀਟਰ ਮੈਨ ਅਤੇ 3000 ਮੀਟਰ ਸਟੀਪਲਚੇਜ਼ ਵੋਮੈਨ ਖਿਡਾਰੀਆਂ ਨੂੰ ਇਨਾਮ ਅਤੇ ਪ੍ਰਮਾਣ ਪੱਤਰ ਵੀ ਦਿੱਤੇ ਗਏ।

Vinkmag ad
Share Our Daily Posts

News Desk

Read Previous

ਫਗਵਾੜਾ ‘ਚ ਕਈ ਕੁਇੰਟਲ ਗਾਂ ਦਾ ਮਾਂਸ ਬਰਾਮਦ – ਹਿੰਦੂ ਸੰਗਠਨਾਂ ਨੇ ਕੀਤੀ ਜ਼ੋਰਦਾਰ ਕਾਰਵਾਈ, 7 ਬੰਗਾਲੀ ਮੁਸਲਮਾਨ ਗ੍ਰਿਫ਼ਤਾਰ

Read Next

100ਵੀਂ ਪੰਜਾਬ ਸੀਨੀਅਰ ਐਥਲੈਟਿਕ ਚੈਂਪੀਅਨਸ਼ਿਪ 2025 ਜਲੰਧਰ ਵਿੱਚ ਸ਼ਾਨਦਾਰ ਢੰਗ ਨਾਲ ਸ਼ੁਰੂ