Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

July 1, 2026

100ਵੀਂ ਪੰਜਾਬ ਸੀਨੀਅਰ ਐਥਲੈਟਿਕ ਚੈਂਪੀਅਨਸ਼ਿਪ 2025 ਜਲੰਧਰ ਵਿੱਚ ਸ਼ਾਨਦਾਰ ਢੰਗ ਨਾਲ ਸ਼ੁਰੂ

ਜਲੰਧਰ : ਕੰਵਲਜੀਤ ਸਿੰਘ ਮੱਕੜ – ਪੰਜਾਬ ਦੇ ਖੇਡ ਇਤਿਹਾਸ ਵਿੱਚ ਮੀਲ ਪੱਥਰ ਮੰਨੀ ਜਾ ਰਹੀ 100ਵੀਂ ਪੰਜਾਬ ਸੀਨੀਅਰ ਐਥਲੈਟਿਕ ਚੈਂਪੀਅਨਸ਼ਿਪ 2025 ਦੀ ਸ਼ੁਰੂਆਤ ਅੱਜ ਜਲੰਧਰ ਵਿਖੇ ਵਿਸ਼ਾਲ ਅਤੇ ਜੋਸ਼ ਭਰੇ ਮਾਹੌਲ ਵਿੱਚ ਹੋਈ। ਇਸ ਚੈਂਪੀਅਨਸ਼ਿਪ ਦਾ ਆਯੋਜਨ ਪੰਜਾਬ ਐਥਲੈਟਿਕ ਐਸੋਸੀਏਸ਼ਨ ਦੇ ਝੰਡੇ ਹੇਠ ਜਲੰਧਰ ਡਿਸਟ੍ਰਿਕਟ ਐਥਲੈਟਿਕ ਐਸੋਸੀਏਸ਼ਨ ਵੱਲੋਂ ਕੀਤਾ ਗਿਆ।

ਸਮਾਪਤੀ ਸਮਾਰੋਹ

ਚੈਂਪੀਅਨਸ਼ਿਪ ਦਾ ਰਸਮੀ ਸਮਾਪਤੀ ਸਮਾਰੋਹ ਸ੍ਰੀ ਹੀਮਨਸ਼ੂ ਅਗਰਵਾਲ (IAS) DC ਜਲੰਧਰ ਸਾਰੇ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ,

> “ਪੰਜਾਬ ਦੇ ਨੌਜਵਾਨਾਂ ਵਿੱਚ ਅਦਭੁਤ ਟੈਲੰਟ ਹੈ। ਜੇ ਇਹ ਨੌਜਵਾਨ ਖੇਡਾਂ ਵੱਲ ਮੋੜੇ ਜਾਣ ਤਾਂ ਨਸ਼ਿਆਂ ਤੋਂ ਬਚ ਸਕਦੇ ਹਨ ਅਤੇ ਸਾਰਥਕ ਜੀਵਨ ਵੱਲ ਵਧ ਸਕਦੇ ਹਨ। ਹਰ ਪਰਿਵਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ।”

ਸ਼ਾਮਿਲ ਮਹਾਨੁਭਾਵ:

ਸਮਾਪਤੀ ਸਮਾਰੋਹ ਵਿੱਚ ਹਾਜ਼ਰੀ ਭਰਨ ਵਾਲਿਆਂ ਵਿੱਚ ਇਹ ਪ੍ਰਮੁੱਖ ਨਾਮ ਸ਼ਾਮਿਲ ਸ੍ਰੀ ਬਹਾਦਰ ਸਿੰਘ ਪ੍ਰਧਾਨ ਅਥਲੈਟਿਕ ਫੈਡਰੇਸ਼ਨ ਆਫ ਇੰਡੀਆ, ਸ੍ਰੀ ਸਤਬੀਰ ਸਿੰਘ PPS ਇੰਟਰਨੈਸ਼ਨਲ ਅਥਲੀਟ ਤੇ ਪੰਜਾਬ ਅਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸ. ਪ੍ਰੇਮ ਸਿੰਘ ਇੰਟਰਨੈਸ਼ਨਲ ਅਥਲੀਟ (ਮੈਡਲਿਸਟ) ਅਤੇ ਨਵੇਂ ਬਣੇ ਜਰਨਲ ਸਕੱਤਰ ਪੰਜਾਬ ਐਥਲੈਟਿਕ ਐਸੋਸੀਏਸ਼ਨ ਦੀ ਦੇਖਰੇਖ ਹੇਠ,ਸੀ.ਆਰ. ਗੌਤਮ – ਖ਼ਜ਼ਾਨਾ ਸਕੱਤਰ,ਕੰਵਲਜੀਤ ਸਿੰਘ ਮੱਕੜ – ਦਫ਼ਤਰ ਸਕੱਤਰ, ਸ਼੍ਰੀ ਰੈਣੀ – ਪ੍ਰਧਾਨ, ਜਲੰਧਰ ਐਥਲੈਟਿਕ ਐਸੋਸੀਏਸ਼ਨ ਅਤੇ ਵਾਈਸ ਪ੍ਰਧਾਨ ਸਰਦਾਰ ਮਨਦੀਪ ਸਿੰਘ ਜੀ
ਸਰਬਜੀਤ ਸਿੰਘ ਹੈਪੀ – ਸਕੱਤਰ ਜਲੰਧਰ, ਵਾਤਮਸ਼ੀਰੀ ਜਸਵਿੰਦਰ ਸਿੰਘ ਜਾਖੜ ਨੇ ਮਸ੍ਰੀ ਕੇ ਪੀ ਸਿੰਘ ਬਾਰੜ ਪ੍ਰਧਾਨ ਬਠਿੰਡਾ, ਸ੍ਰੀ ਸਵਰਨ ਸਿੰਘ ਸਕੱਤਰ ਮੁਹਾਲੀ, ਸ੍ਰੀ ਸੰਜੇ ਸੈਕਟਰੀ ਸੰਗਰੂਰ, ਸ੍ਰੀ ਗੁਰਜੀਤ ਸਿੰਘ ਸੈਕਟਰੀ ਮਲੇਰ ਕੋਟਲਾਅਤੇ ਹੋਰ ਪੁਰਾਣੇ ਇੰਟਰਨੈਸ਼ਨਲ ਸਪੋਰਟਸਮੈਨ ਸ੍ਰੀ ਸੁਰਜੀਤ ਸਿੰਘ ਤੇ ਸ੍ਰੀ ਅਜੈਬ ਸਿੰਘ, ਇੰਟਰਨੈਸ਼ਨਲ ਕੋਚ ਸ਼੍ਰੀ ਐਸਐਸ ਪੰਨੂ, ਇੰਟਰਨੈਸ਼ਨਲ ਟੈਕਨੀਕਲ ਆਫ਼ੀਸਲ ਸ੍ਰੀ ਪਵਿੱਤਰ ਸਿੰਘ ਇੰਟਰਨੈਸ਼ਨਲ ਸ੍ਰੀ ਮਹਿੰਦਰ ਸਿੰਘ ਢਿੱਲੋ ਇੰਟਰਨੈਸ਼ਨਲ ਕੋਚ, ਸ਼੍ਰੀ ਸਤਨਾਮ ਸਿੰਘ ਕਿਸੇ ਨੂੰ ਇੰਟਰਨੈਸ਼ਨਲ ਸਪੋਰਟਸਮੈਨ, ਸ਼੍ਰੀ ਗੁਰਿੰਦਰ ਪਾਲ ਸਿੰਘ ਬੰਟੀ ਨੀਲਕੰਟ ਕੌਂਸਲਰ ਅਮਰਦੀਪ ਸ਼ਰਮਾ, ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਦਲਜੀਤ ਕੌਰ ਅਥਲੈਟਿਕ ਕੋਚ,
ਇਨ੍ਹਾਂ ਦੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਐਥਲੈਟਿਕ ਅਧਿਕਾਰੀਆਂ ਅਤੇ ਪ੍ਰਧਾਨਾਂ ਦੀ ਵੀ ਵਿਸ਼ੇਸ਼ ਹਾਜ਼ਰੀ ਰਹੀ।

ਖੇਡ ਮੁਕਾਬਲੇ:
ਪੰਜਾਬ ਭਰ ਤੋਂ ਆਏ ਸੈਂਕੜਿਆਂ ਅਥਲੀਟਾਂ ਨੇ ਵੱਖ-ਵੱਖ ਈਵੈਂਟਸ – ਦੌੜਾਂ, ਛਾਲਾਂ ਅਤੇ ਥ੍ਰੋ ਮੁਕਾਬਲਿਆਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਉੱਚ ਉਤਸ਼ਾਹ ਅਤੇ ਵਧੀਆ ਆਯੋਜਨ ਢੰਗ ਨਾਲ ਮੁਕਾਬਲੇ ਸਫਲਤਾ ਪੂਰਵਕ ਕੀਤੇ ਗਏ।

ਵਿਸ਼ੇਸ਼ ਯਾਦਗਾਰੀ ਸਮਰੋ

ਇਹ 100ਵਾਂ ਐਡੀਸ਼ਨ, ਪੰਜਾਬ ਦੀ ਖੇਡ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਮਨਾਉਣ ਵਾਲਾ ਵਿਸ਼ੇਸ਼ ਮੌਕੇ ਤੇ ਸ੍ਰੀ, ਹੀਮਨਸ਼ੂ ਅਗਰਵਾਲ IAS (Deputy Commissioner) ਜੀ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਪ੍ਰਮਾਣ ਪੱਤਰ ਵੀ ਤਕਸੀਮ ਕੀਤੇ ਗਏ ।

Vinkmag ad
Share Our Daily Posts

News Desk

Read Previous

100ਵੀਂ ਪੰਜਾਬ ਸੀਨੀਅਰ ਐਥਲੈਟਿਕ ਚੈਂਪੀਅਨਸ਼ਿਪ 2025 ਜਲੰਧਰ ਵਿੱਚ ਸ਼ਾਨਦਾਰ ਢੰਗ ਨਾਲ ਸ਼ੁਰੂ

Read Next

ਫਿਲੋਰ ’ਚ ਨਿੱਜੀ ਸਕੂਲ ਦੀ ਬੇਕਾਬੂ ਬੱਸ ਨੇ ਚਾਰ ਗੱਡੀਆਂ ਨੂੰ ਮਾਰੀ ਟੱਕਰ, ਵਾਹਨ ਨੁਕਸਾਨ ਗ੍ਰਸਤ, ਨਸ਼ੇ ’ਚ ਸੀ ਡਰਾਈਵਰ: ਆਰੋਪ