Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

ਭਾਰਗਵ ਕੈਂਪ ‘ਚ ਖੂਨੀ ਝਗੜਾ: 21 ਸਾਲਾ ਨੌਜਵਾਨ ਦੀ ਛਾਤੀ ‘ਚ ਵਾਰ ਕਰਕੇ ਹੱਤਿਆ, ਦੋ ਗਿਰਫ਼ਤਾਰ, ਇੱਕ ਫਰਾਰ ਰਾਤ 11.30 ਵਜੇ ਹੋਈ ਘਟਨਾ, 5 ਘੰਟਿਆਂ ‘ਚ ਪੁਲਿਸ ਨੇ ਮਾਮਲਾ ਕੀਤਾ ਸਲਝਾਉਣ ਦਾ ਦਾਅਵਾ

ਜਲੰਧਰ : ਕੰਵਲਜੀਤ ਸਿੰਘ ਮੱਕੜ- ਜਲੰਧਰ ਦੇ ਭਾਰਗਵ ਕੈਂਪ ‘ਚ ਰਾਤ ਦੇ ਸਮੇਂ ਹੋਈ ਖੂਨੀ ਝੜਪ ‘ਚ ਇੱਕ 21 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਚਾਣ ਵਰੁਣ ਵਜੋਂ ਹੋਈ ਹੈ। ਝਗੜੇ ਦੌਰਾਨ ਹੋਏ ਹਮਲੇ ਵਿੱਚ ਹੋਰ ਦੋ ਨੌਜਵਾਨ ਵੀ ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਰੂਬੀ ਹਸਪਤਾਲ ‘ਚ ਚੱਲ ਰਿਹਾ ਹੈ।

ਪਰਿਵਾਰ ਨੇ ਦੱਸਿਆ ਪੁਰਾਣਾ ਵਿਵਾਦ, ਪੁਲਿਸ ਨੇ ਕੀਤਾ ਇਨਕਾਰ
ਮ੍ਰਿਤਕ ਦੇ ਮਾਮੇ ਮंजीਤ ਸਿੰਘ ਉਰਫ਼ ਘੁੰਗਰੀ ਨੇ ਦੱਸਿਆ ਕਿ ਵਰੁਣ ਉਸਦੇ ਪੁੱਤਰਾਂ ਅਤੇ ਸਾਲੇ ਦੇ ਪੁੱਤਰ ਦੇ ਨਾਲ ਕਿਸੇ ਕੰਮ ਲਈ ਨਿਕਲਿਆ ਸੀ। ਦੋ ਮਹੀਨੇ ਪਹਿਲਾਂ ਇਕ ਬਾਈਕ ਟੱਕਰ ਦੀ ਘਟਨਾ ਕਾਰਨ ਵਿਵਾਦ ਹੋਇਆ ਸੀ, ਪਰ ਉਸਨੂੰ ਆਪਸੀ ਸਲਾਹ ਨਾਲ ਨਿਪਟਾ ਲਿਆ ਗਿਆ ਸੀ। ਪਰ ਏ.ਡੀ.ਸੀ.ਪੀ. ਹਰਵਿੰਦਰ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੁਰਾਣੀ ਰੰਜਿਸ਼ ਦੀ ਕੋਈ ਪੁਸ਼ਟੀ ਨਹੀਂ ਹੋਈ।

ਕਤਲ ਤੋਂ ਬਾਅਦ 5 ਘੰਟਿਆਂ ਵਿੱਚ ਗਿਰਫ਼ਤਾਰੀ
ਏ.ਡੀ.ਸੀ.ਪੀ. ਮੁਤਾਬਕ, ਰਾਤ 11:30 ਵਜੇ ਮੌਤ ਦੀ ਸੂਚਨਾ ਮਿਲੀ। ਪੁਲਿਸ ਜਦੋਂ ਮੌਕੇ ‘ਤੇ ਪੁੱਜੀ ਤਾਂ ਪਤਾ ਲੱਗਾ ਕਿ ਮ੍ਰਿਤਕ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਐਸ.ਐਚ.ਓ. ਅਤੇ ਏ.ਸੀ.ਪੀ. ਦੀ ਅਗਵਾਈ ਹੇਠ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਦੋਸ਼ੀਆਂ ਦੀ ਪਛਾਣ ਅਤੇ ਹਥਿਆਰ ਵੀ ਮਿਲੇ
ਗਿਰਫ਼ਤਾਰ ਦੋਸ਼ੀਆਂ ਦੀ ਪਛਾਣ ਦ੍ਰੁਵ ਕੁਮਾਰ ਅਤੇ ਸੁਨੀਲ ਕੁਮਾਰ ਉਰਫ਼ ਭਿੰਡੀ ਵਜੋਂ ਹੋਈ ਹੈ, ਦੋਵੇਂ ਭਾਰਗਵ ਕੈਂਪ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦੀ ਉਮਰ 23 ਸਾਲ ਹੈ। ਦੋਸ਼ੀਆਂ ਕੋਲੋਂ ਦਾਤਰ ਤੇ ਖੰਡਾ ਵਰਗੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਏ.ਡੀ.ਸੀ.ਪੀ. ਨੇ ਦੱਸਿਆ ਕਿ ਦੋਵੇਂ ਪਹਿਲਾਂ ਵੀ ਕਈ ਕੇਸਾਂ ਵਿੱਚ ਲਪੇਟੇ ਗਏ ਹਨ।

ਤੀਸਰਾ ਦੋਸ਼ੀ ਫਰਾਰ, ਛਾਪੇਮਾਰੀ ਜਾਰੀ
ਮਾਮਲੇ ‘ਚ ਇੱਕ ਹੋਰ ਨਾਂ ਸੋਨੂ ਪੰਡਿਤ ਸਾਹਮਣੇ ਆਇਆ ਹੈ ਜੋ ਇਸ ਸਮੇਂ ਫਰਾਰ ਹੈ। ਪੁਲਿਸ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਪੂਰੀ ਘਟਨਾ ਦੀ ਜ਼ਮੀਨੀ ਹਕੀਕਤ
ਇਹ ਝਗੜਾ ਉਸ ਵੇਲੇ ਹੋਇਆ ਜਦੋਂ ਦੋਸ਼ੀ ਇਕ ਦੁਕਾਨ ‘ਤੇ ਸਮਾਨ ਲੈਣ ਆਏ ਹੋਏ ਸਨ। ਗਲੀ ‘ਚੋਂ ਗੁਜ਼ਰਨ ਨੂੰ ਲੈ ਕੇ ਲਫੜਾ ਹੋਇਆ ਜੋ ਕਿ ਮੌਤ ਤੱਕ ਪਹੁੰਚ ਗਿਆ। ਦੋਸ਼ੀਆਂ ਨੇ ਨੌਜਵਾਨ ਦੀ ਛਾਤੀ ‘ਚ ਵਾਰ ਕਰ ਦਿੱਤਾ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।

Vinkmag ad
Share Our Daily Posts

News Desk

Read Previous

ਜਲੰਧਰ ‘ਚ ਬੀਬੀ ਜਗੀਰ ਕੌਰ ਦੀ ਪ੍ਰੈਸ ਵਾਰਤਾ: ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਮਾਮਲਿਆਂ ‘ਤੇ ਉਠਾਏ ਸਵਾਲ, ਵਿਸ਼ੇਸ਼ ਜਨਰਲ ਇਜਲਾਸ ਬੁਲਾਉਣ ਦੀ ਮੰਗ

Read Next

ਸਾਵਣ ਮਹੀਨੇ ਦੀ ਪਹਿਲੀ ਸੋਮਵਾਰ ਨੂੰ ਲੈਕੇ ਸ਼ਿਵਰਾਤਰੀ ‘ਤੇ ਭਗਤੀ ਦੀ ਲਹਿਰ, ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਰ ਸਮੇਤ ਸ਼ਿਵਾਲਿਆਂ ‘ਚ ਉਤਸ਼ਾਹ