Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

ਸਾਵਣ ਮਹੀਨੇ ਦੀ ਪਹਿਲੀ ਸੋਮਵਾਰ ਨੂੰ ਲੈਕੇ ਸ਼ਿਵਰਾਤਰੀ ‘ਤੇ ਭਗਤੀ ਦੀ ਲਹਿਰ, ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਰ ਸਮੇਤ ਸ਼ਿਵਾਲਿਆਂ ‘ਚ ਉਤਸ਼ਾਹ

ਜਲੰਧਰ : ਕੰਵਲਜੀਤ ਸਿੰਘ ਮੱਕੜ – ਅੱਜ ਦੇਸ਼ ਭਰ ’ਚ ਸ਼ਿਵਰਾਤਰੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਸਾਵਣ ਮਹੀਨੇ ਦੀ ਪਹਿਲੀ ਸੋਮਵਾਰ ਹੋਣ ਕਰਕੇ ਇਨ੍ਹਾਂ ਸ਼ਿਵਰਾਤਰੀ ਦੀ ਮਹੱਤਤਾ ਹੋਰ ਵੱਧ ਗਈ। ਜਲੰਧਰ ਦੇ ਪ੍ਰਸਿੱਧ ਸ਼ਕਤੀ ਪੀਠ ਸ਼੍ਰੀ ਦੇਵੀ ਤਲਾਬ ਮੰਦਰ ਸਮੇਤ ਇਲਾਕੇ ਦੇ ਕਈ ਸ਼ਿਵ ਮੰਦਿਰਾਂ ਵਿੱਚ ਅੱਜ ਸਵੇਰੇ ਤੋਂ ਹੀ ਭਗਤਾਂ ਦੀ ਲੰਮੀ ਲਾਈਨ ਲੱਗ ਗਈ।

ਸਵੇਰੇ ਦੀ ਹਲਕੀ ਫੁਆੜੀ ਵਾਲੀ ਮੀਂਹ ਨੇ ਮਾਹੌਲ ਸੁਹਾਵਣਾ ਬਣਾ ਦਿੱਤਾ ਤੇ ਇਸ ਮੌਕੇ ਭਗਤਾਂ ਨੇ ਭੋਲੇਨਾਥ ਦੇ ਦਰਸ਼ਨਾਂ ਲਈ ਸ਼ਿਵ ਮੰਦਿਰਾਂ ਰੁਖ ਕੀਤਾ। “ਬੋਲ ਬਮ”, “ਹਰ ਹਰ ਮਹਾਦੇਵ”, “ਓਮ ਨਮ: ਸ਼ਿਵਾਯ” ਦੇ ਨਾਅਰਿਆਂ ਨਾਲ ਮੰਦਰ ਪ੍ਰੰਗਣ ਗੂੰਜ ਉਠੇ।

ਭਗਤਾਂ ਨੇ ਸ਼ਿਵਲਿੰਗ ਉਤੇ ਦੁੱਧ, ਗੰਗਾਜਲ, ਬੇਲਪੱਤਰ, ਫੂਲ, ਧਤੂਰਾ ਆਦਿ ਚੜਾ ਕੇ ਜਲਾਭਿਸ਼ੇਕ ਕੀਤਾ ਤੇ ਆਪਣੀਆਂ ਮਨੋਕਾਮਨਾਵਾਂ ਲਈ ਅਰਦਾਸਾਂ ਕੀਤੀਆਂ। ਸ਼੍ਰਾਵਣ ਦੇ ਸੋਮਵਾਰ ਦੇ ਸਪੈਸ਼ਲ ਵਰਤ ਤੇ ਕਥਾ ਕਰਕੇ ਵੀ ਲੋਕਾਂ ਨੇ ਭਗਵਾਨ ਸ਼ਿਵ ਦੀ ਕ੍ਰਿਪਾ ਹਾਸਿਲ ਕਰਨ ਲਈ ਉਪਾਸਨਾ ਕੀਤੀ।

ਨਾਗ ਦੇਵਤਾ, ਨੰਦੀ ਜੀ, ਸਿੱਧੀ ਵਿਨਾਯਕ ਅਤੇ ਭਗਵਾਨ ਵਿਸ਼ਣੂ ਦੀ ਵੀ ਉਪਾਸਨਾ ਹੋਈ। ਮੰਦਰਾਂ ਦੇ ਬਾਹਰ ਫੂਲ, ਬੇਲਪੱਤਰ, ਭਾਂਗ, ਧਤੂਰਾ, ਫਲ ਆਦਿ ਦੀਆਂ ਦੁਕਾਨਾਂ ਤੇ ਵੀ ਭਾਰੀ ਭੀੜ ਦੇਖਣ ਨੂੰ ਮਿਲੀ।

ਭਗਤਾਂ ਦੀ ਵੱਧਦੀ ਗਿਣਤੀ ਨੂੰ ਵੇਖਦਿਆਂ ਕਈ ਮੰਦਰਾਂ ਵਿੱਚ ਵਿਸ਼ੇਸ਼ ਸੇਵਾਦਾਰਾਂ ਦੀ ਤਾਇਨਾਤੀ ਕੀਤੀ ਗਈ, ਜੋ ਲਾਈਨਾਂ ਨੂੰ ਨਿਯਮਤ ਕਰ ਰਹੇ ਸਨ ਤਾਂ ਜੋ ਭਗਤ ਅਰਾਮ ਨਾਲ ਦਰਸ਼ਨ ਕਰ ਸਕਣ।

ਸਥਾਨਕ ਪ੍ਰਸ਼ਾਸਨ ਵਲੋਂ ਵੀ ਯਾਤਰੀਆਂ ਦੀ ਸੁਵਿਧਾ ਲਈ ਟ੍ਰੈਫਿਕ ਅਤੇ ਲਾਗੇ ਇਲਾਕਿਆਂ ਵਿੱਚ ਨਿਯਮਤ ਪ੍ਰਬੰਧ ਕੀਤੇ ਗਏ ਸਨ। ਸ਼ਿਵਰਾਤਰੀ ਦੇ ਇਸ ਪਵਿੱਤਰ ਮੌਕੇ ‘ਤੇ ਸ਼ਹਿਰ ਵਿੱਚ ਭਗਤੀਮਈ ਮਾਹੌਲ ਬਣਿਆ ਹੋਇਆ ਹੈ।

Vinkmag ad
Share Our Daily Posts

News Desk

Read Previous

ਭਾਰਗਵ ਕੈਂਪ ‘ਚ ਖੂਨੀ ਝਗੜਾ: 21 ਸਾਲਾ ਨੌਜਵਾਨ ਦੀ ਛਾਤੀ ‘ਚ ਵਾਰ ਕਰਕੇ ਹੱਤਿਆ, ਦੋ ਗਿਰਫ਼ਤਾਰ, ਇੱਕ ਫਰਾਰ ਰਾਤ 11.30 ਵਜੇ ਹੋਈ ਘਟਨਾ, 5 ਘੰਟਿਆਂ ‘ਚ ਪੁਲਿਸ ਨੇ ਮਾਮਲਾ ਕੀਤਾ ਸਲਝਾਉਣ ਦਾ ਦਾਅਵਾ

Read Next

ਜਲੰਧਰ ’ਚ ਹੈਰਾਨੀਜਨਕ ਮਾਮਲਾ — ਕਾਰ ਚਲਾ ਰਹੇ ਵਿਅਕਤੀ ਦਾ ਪੁਲਿਸ ਵਲੋਂ ਕੱਟਿਆ ਹੈਲਮੈਟ ਦਾ ਚਾਲਾਨ