Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

ਜਲੰਧਰ ’ਚ ਹੈਰਾਨੀਜਨਕ ਮਾਮਲਾ — ਕਾਰ ਚਲਾ ਰਹੇ ਵਿਅਕਤੀ ਦਾ ਪੁਲਿਸ ਵਲੋਂ ਕੱਟਿਆ ਹੈਲਮੈਟ ਦਾ ਚਾਲਾਨ

ਜਲੰਧਰ : ਕੰਵਲਜੀਤ ਸਿੰਘ ਮੱਕੜ – ਮਹਾਨਗਰ ਜਲੰਧਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਨਾਕੇ ਤੇ ਡਿਊਟੀ ਕਰ ਰਹੀ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕ ਦਿੱਤੇ ਹਨ। ਮਾਮਲਾ ਬਬਰੀਕ ਚੌਕ ਦਾ ਹੈ ਜਿੱਥੇ ਇੱਕ ਕਾਰ ਸਵਾਰ ਵਿਅਕਤੀ ਦਾ ਪੁਲਿਸ ਨੇ “ਹੈਲਮੈਟ ਨਾ ਪਹਿਨਣ” ਦਾ ਚਾਲਾਨ ਕੱਟ ਦਿੱਤਾ।

ਦਰਅਸਲ, ਸੁਸ਼ੀਲ ਤਿਵਾਰੀ ਨਾਂ ਦਾ ਵਿਅਕਤੀ ਜੋ ਕਿ ਰਵਿਵਾਰ ਰਾਤ ਕਰੀਬ 9 ਵਜੇ 120 ਫੁੱਟੀ ਰੋਡ ‘ਤੇ ਸਥਿਤ ਬਬਰੀਕ ਚੌਕ ਦੇ ਨੇੜੇ ਤੋਂ ਆਪਣੀ ਕਾਰ ਰਾਹੀਂ ਗੁਜ਼ਰ ਰਿਹਾ ਸੀ, ਨੂੰ ਥਾਣਾ ਨੰਬਰ 5 ਦੀ ਪੁਲਿਸ ਵਲੋਂ ਲਗਾਏ ਗਏ ਨਾਕੇ ਦੌਰਾਨ ਰੋਕ ਲਿਆ ਗਿਆ। ਪੁਲਿਸ ਨੇ ਕਾਗਜ਼ਾਤ ਦੀ ਮੰਗ ਕੀਤੀ ਤਾਂ ਸੁਸ਼ੀਲ ਤਿਵਾਰੀ ਨੇ ਡੀਜੀ ਲਾਕਰ ਰਾਹੀਂ ਗੱਡੀ ਦੇ ਸਾਰੇ ਜਾਇਜ਼ ਕਾਗਜ਼ਾਤ — ਆਰ.ਸੀ, ਲਾਇਸੈਂਸ ਆਦਿ — ਏਐਸਆਈ ਬਲਬੀਰ ਸਿੰਘ ਨੂੰ ਵਿਖਾ ਦਿੱਤੇ।

ਸੁਸ਼ੀਲ ਤਿਵਾਰੀ ਦੇ ਦੱਸਣ ਮੁਤਾਬਕ, ਬਾਵਜੂਦ ਇਹ ਸਾਰੇ ਕਾਗਜ਼ਾਤ ਡਿਜੀਟਲ ਰੂਪ ਵਿੱਚ ਪੇਸ਼ ਕਰਨ ਦੇ, ਪੁਲਿਸ ਨੇ ਇਹਨਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਉਲਟੇ ਉਸਦਾ “ਹੈਲਮੈਟ ਨਾ ਪਹਿਨਣ” ਨਾਲ ਸੰਬੰਧਤ ਚਾਲਾਨ ਕੱਟ ਦਿੱਤਾ — ਹਾਲਾਂਕਿ ਉਹ ਕਾਰ ਚਲਾ ਰਿਹਾ ਸੀ, ਨਾ ਕਿ ਦੋ ਪਹੀਆ ਵਾਹਨ।

ਉਸ ਨੇ ਜਦੋਂ ਏਐਸਆਈ ਬਲਬੀਰ ਸਿੰਘ ਨੂੰ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਬੇਨਤੀ ਕੀਤੀ ਤਾਂ ਪੁਲਿਸ ਕਰਮੀ ਨੇ ਉਸਦੀ ਇੱਕ ਨਾ ਸੁਣੀ ਅਤੇ ਤਿੰਨ ਦੋਸ਼ਾਂ — ਹੈਲਮੈਟ, ਆਰਸੀ ਤੇ ਲਾਇਸੈਂਸ — ‘ਚ ਚਾਲਾਨ ਕੱਟ ਦਿੱਤਾ।

ਸੁਸ਼ੀਲ ਤਿਵਾਰੀ ਨੇ ਪੁਲਿਸ ਵਿਰੁੱਧ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਨਵੀਂ ਤਰ੍ਹਾਂ ਦੀ ਮਨਮਰਜ਼ੀ ਹੈ ਜੋ ਆਮ ਜਨਤਾ ਨੂੰ ਤੰਗ ਕਰਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਮਾਮਲੇ ਦੀ ਉਚੇ ਪੱਧਰ ‘ਤੇ ਜਾਂਚ ਅਤੇ ਨਿਆਂ ਦੀ ਮੰਗ ਕੀਤੀ ਹੈ।

ਇਸ ਮਾਮਲੇ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ:

ਕੀ ਡੀਜੀ ਲਾਕਰ ਰਾਹੀਂ ਵਿਖਾਏ ਕਾਗਜ਼ਾਤ ਕਾਨੂੰਨੀ ਤੌਰ ਤੇ ਵੈਧ ਨਹੀਂ ਮੰਨੇ ਜਾਂਦੇ?

ਕਾਰ ਸਵਾਰ ਤੋਂ ਹੈਲਮੈਟ ਦੀ ਉਮੀਦ ਰੱਖਣੀ ਕੀਤੇ ਤਕ ਲਾਜ਼ਮੀ ਹੈ?

ਆਮ ਲੋਕਾਂ ਨੂੰ ਅਜਿਹੀ ਮਨਮਰਜ਼ੀ ਤੋਂ ਕੌਣ ਬਚਾਵੇਗਾ?

ਇਸ ਮਾਮਲੇ ਨੇ ਪੁਲਿਸ ਦੇ ਰਵੱਈਏ ‘ਤੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਉੱਚ ਅਧਿਕਾਰੀ ਜਾਂਚ ਕਰਕੇ ਕੀ ਕਾਰਵਾਈ ਕਰਦੇ ਹਨ।

Vinkmag ad
Share Our Daily Posts

News Desk

Read Previous

ਸਾਵਣ ਮਹੀਨੇ ਦੀ ਪਹਿਲੀ ਸੋਮਵਾਰ ਨੂੰ ਲੈਕੇ ਸ਼ਿਵਰਾਤਰੀ ‘ਤੇ ਭਗਤੀ ਦੀ ਲਹਿਰ, ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਰ ਸਮੇਤ ਸ਼ਿਵਾਲਿਆਂ ‘ਚ ਉਤਸ਼ਾਹ

Read Next

ਫੌਜਾ ਸਿੰਘ ਦੀ ਮੌਤ: ਦੁਨੀਆ ਨੇ ਗੁਆ ਦਿੱਤਾ ਇਕ ਦੌੜਦਾ ਲੈਜੈਂਡ – ‘ਟਰਬਨਡ ਟੋਰਨੇਡੋ’ ਹੁਣ ਸਦਾ ਲਈ ਖਾਮੋਸ਼