Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

ਫੌਜਾ ਸਿੰਘ ਦੀ ਮੌਤ: ਦੁਨੀਆ ਨੇ ਗੁਆ ਦਿੱਤਾ ਇਕ ਦੌੜਦਾ ਲੈਜੈਂਡ – ‘ਟਰਬਨਡ ਟੋਰਨੇਡੋ’ ਹੁਣ ਸਦਾ ਲਈ ਖਾਮੋਸ਼

ਜਲੰਧਰ : ਕੰਵਲਜੀਤ ਸਿੰਘ ਮੱਕੜ- ਮਸ਼ਹੂਰ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਮੌਤ ਨੇ ਸਾਰੇ ਦੇਸ਼-ਵਿਦੇਸ਼ ਦੇ ਖੇਡ ਪ੍ਰੇਮੀਆਂ ਅਤੇ ਉਨ੍ਹਾਂ ਦੇ ਚਾਹਵਾਨਾਂ ਨੂੰ ਗਹਿਰੀ ਸੋਗ ਦੀ ਅਵਸਥਾ ’ਚ ਵਿਖੇ ਸੁੱਟ ਦਿੱਤਾ ਹੈ। ਇੱਕ ਦੁਰਘਟਨਾ ਵਿੱਚ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਉਨ੍ਹਾਂ ਦੀ ਮੌਤ ਹੋਈ।

ਜਾਣਕਾਰੀ ਮੁਤਾਬਕ, ਇਹ ਹਾਦਸਾ ਜਲੰਧਰ ਵਿਖੇ ਮੈਨ ਰੋਡ ਉੱਤੇ ਹੋਇਆ ਜਿੱਥੇ ਫੌਜਾ ਸਿੰਘ ਟਹਿਲ ਰਹੇ ਸਨ। SHO ਹਰਦੇਵ ਸਿੰਘ, ਅਦਮਪੁਰ ਥਾਣਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੇ ਹੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੌਕੇ ’ਤੇ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ ਹਨ ਅਤੇ ਅਣਪਛਾਤੀ ਕਾਰ ਤੇ ਉਸਦੇ ਡਰਾਈਵਰ ਦੀ ਭਾਲ ਜਾਰੀ ਹੈ। SHO ਨੇ ਕਿਹਾ ਕਿ ਹਾਦਸੇ ਦੇ ਸਮੇਂ ਫੌਜਾ ਸਿੰਘ ਰੋਡ ਦੇ ਕਿਨਾਰੇ ਸਨ। ਮਾਮਲੇ ’ਚ FIR ਦਰਜ ਕਰ ਲੀ ਗਈ ਹੈ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਖੇਡ ਜਗਤ ’ਚ ਸੋਗ ਦੀ ਲਹਿਰ

ਫੌਜਾ ਸਿੰਘ ਦੀ ਮੌਤ ਦੀ ਖ਼ਬਰ ਨਾਲ ਪੂਰੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਫੌਜਾ ਸਿੰਘ ਨੂੰ “ਪੰਜਾਬ ਅਤੇ ਸਿੱਖ ਕੌਮ ਦੀ ਮਾਣ” ਦੱਸਦਿਆਂ ਉਨ੍ਹਾਂ ਦੇ ਯੋਗਦਾਨ ਨੂੰ ਅਮਰ ਕਿਹਾ।

ਕੌਣ ਸਨ ਫੌਜਾ ਸਿੰਘ?

ਜਨਮ: 1 ਅਪ੍ਰੈਲ 1911, ਪਿੰਡ ਬੇਗੋਪੁਰ, ਜਿਲਾ ਜਲੰਧਰ

ਨਾਗਰਿਕਤਾ: ਬ੍ਰਿਟਿਸ਼ (ਯੂਕੇ)

ਉਮਰ: 113 ਸਾਲ (ਅੰਦਾਜਨ)

ਉਪਨਾਮ: Turbaned Tornado, Running Baba, Sikh Superman

ਵਿਸ਼ਵ ਰਿਕਾਰਡ: 90+ ਉਮਰ ਸ਼੍ਰੇਣੀ ਵਿੱਚ ਕਈ ਮੈਰਾਥਨਾਂ ਦੇ ਦੌੜ ਸਮੇਂ (ਹਾਲਾਂਕਿ ਅਧਿਕਾਰਕ ਤੌਰ ’ਤੇ ਰਿਕਾਰਡ ਨਹੀਂ ਮੰਨਿਆ ਗਿਆ)

ਫੌਜਾ ਸਿੰਘ ਜੀ ਦੀਆਂ ਦੌੜਾਂ ਦਾ ਇਤਿਹਾਸ

ਫੌਜਾ ਸਿੰਘ ਨੇ ਆਪਣੀ ਪਹਿਲੀ ਮੈਰਾਥਨ 89 ਸਾਲ ਦੀ ਉਮਰ ਵਿੱਚ ਦੌੜੀ ਸੀ। ਉਨ੍ਹਾਂ ਨੇ ਲੰਡਨ ਮੈਰਾਥਨ (2003) ਵਿੱਚ 6 ਘੰਟੇ 2 ਮਿੰਟ ਵਿੱਚ ਦੌੜ ਪੂਰੀ ਕੀਤੀ। ਉਨ੍ਹਾਂ ਦਾ ਸਭ ਤੋਂ ਚੰਗਾ ਮੈਰਾਥਨ ਸਮਾਂ ਟੋਰਾਂਟੋ ਵਾਟਰਫਰੰਟ ਮੈਰਾਥਨ (2003) ਵਿੱਚ ਸੀ ਜੋ ਉਨ੍ਹਾਂ ਨੇ 92 ਸਾਲ ਦੀ ਉਮਰ ਵਿੱਚ 5 ਘੰਟੇ 40 ਮਿੰਟ ਵਿੱਚ ਪੂਰਾ ਕੀਤਾ।

ਆਖ਼ਰੀ ਦੌੜ

ਉਨ੍ਹਾਂ ਨੇ ਆਪਣੀ ਆਖ਼ਰੀ ਅਧਿਕਾਰਕ ਦੌੜ 101 ਸਾਲ ਦੀ ਉਮਰ ਵਿੱਚ ਹੋਂਗ ਕੋਂਗ ਮੈਰਾਥਨ (2013) ਵਿੱਚ ਦੌੜੀ ਸੀ।

ਫੌਜਾ ਸਿੰਘ ਦੀ ਮੌਤ ਨਾ ਸਿਰਫ਼ ਇੱਕ ਦੌੜਾਕ ਦੀ ਮੌਤ ਹੈ, ਬਲਕਿ ਉਹ ਇਕ ਸੰਸਕਾਰ, ਇੱਕ ਪ੍ਰੇਰਨਾ, ਤੇ ਲਾਟ ਨ ਲਗਣ ਵਾਲਾ ਆਤਮ ਵਿਸ਼ਵਾਸ ਸੀ। ਉਨ੍ਹਾਂ ਦੀ ਜ਼ਿੰਦਗੀ ਦੱਸਦੀ ਹੈ ਕਿ ਉਮਰ ਸਿਰਫ਼ ਇਕ ਅੰਕ ਹੈ, ਜੇ ਮਨੁਖ ਦੇ ਅੰਦਰ ਦ੍ਰਿੜ਼ ਇਰਾਦਾ ਤੇ ਉਤਸ਼ਾਹ ਹੋਵੇ।

ਸਦਾ ਯਾਦ ਰਹਿਣਗੇ – Turbaned Tornado!

Vinkmag ad
Share Our Daily Posts

News Desk

Read Previous

ਜਲੰਧਰ ’ਚ ਹੈਰਾਨੀਜਨਕ ਮਾਮਲਾ — ਕਾਰ ਚਲਾ ਰਹੇ ਵਿਅਕਤੀ ਦਾ ਪੁਲਿਸ ਵਲੋਂ ਕੱਟਿਆ ਹੈਲਮੈਟ ਦਾ ਚਾਲਾਨ

Read Next

SGPC ਨੂੰ ਮਿਲੀਆਂ ਧਮਕੀ ਭਰੀਆਂ 5 ਈ-ਮੇਲ, CM ਮਾਨ ਤੇ ਗੁਰਜੀਤ ਔਜਲਾ ਦਾ ਵੀ ਜ਼ਿਕਰ