Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 23, 2026

ਸਵੱਛਤਾ ਸਰਵੇ ਦੀ ਰੈਂਕਿੰਗ ’ਤੇ ਖੜੇ ਹੋਏ ਸਵਾਲ: ਕਾਂਗਰਸੀ ਪਾਰਸ਼ਦ ਪਵਨ ਕੁਮਾਰ ਨੇ ਜਲੰਧਰ ਦੇ ਕਈ ਇਲਾਕਿਆਂ ‘ਚ ਲੱਗੇ ਕੂੜੇ ਦੇ ਢੇਰਾਂ ਦੀਆਂ ਤਸਵੀਰਾਂ ਜਾਰੀ ਕਰ ਸਰਕਾਰ ਨੂੰ ਲਿਆ ਘੇਰੇ

ਜਲੰਧਰ : ਕੰਵਲਜੀਤ ਸਿੰਘ ਮੱਕੜ – ਜਲੰਧਰ ਸਵੱਛਤਾ ਸਰਵੇ 2025 ਵਿੱਚ ਜਲੰਧਰ ਨੂੰ ਅਖਿਲ ਭਾਰਤੀ ਪੱਧਰ ’ਤੇ 82ਵਾਂ ਸਥਾਨ ਮਿਲਣ ਦੀ ਘੋਸ਼ਣਾ ਤੋਂ ਬਾਅਦ ਜਿੱਥੇ ਨਗਰ ਨਿਗਮ ਦੇ ਅਧਿਕਾਰੀ ਤੇ ਸਿਆਸੀ ਆਗੂ ਖੁਸ਼ੀ ਮਨਾਉਣ ਵਿੱਚ ਲੱਗੇ ਹੋਏ ਹਨ, ਉਥੇ ਹੀ ਕਾਂਗਰਸੀ ਪਾਰਸ਼ਦ ਪਵਨ ਕੁਮਾਰ ਨੇ ਇਸ ਰੈਂਕਿੰਗ ਨੂੰ ਲੈ ਕੇ ਸਖਤ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਅਖਬਾਰਾਂ ਅਤੇ ਸੋਸ਼ਲ ਮੀਡੀਆ ’ਤੇ ਵਾਰਡਾਂ ਵਿਚ ਲੱਗੇ ਕੂੜੇ ਦੇ ਢੇਰਾਂ ਦੀਆਂ ਤਾਜ਼ਾ ਤਸਵੀਰਾਂ ਜਾਰੀ ਕਰਦੇ ਹੋਏ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਿੱਧੇ ਤੌਰ ’ਤੇ ਉਂਗਲ ਚੁੱਕੀ ਹੈ।

ਪਵਨ ਕੁਮਾਰ ਨੇ ਕਿਹਾ:

> “ਮੇਅਰ ਤੇ ਕਮਿਸ਼ਨਰ ਨੇ ਜਿਹੜੇ ਚਸ਼ਮੇ ਸਰਵੇ ਟੀਮ ਨੂੰ ਲਾਏ ਸਨ, ਓਹ ਸਾਨੂੰ ਵੀ ਦੇ ਦਿੱਤੇ ਜਾਣ ਤਾਂ ਸਾਨੂੰ ਵੀ ਸਾਡੇ ਵਾਰਡ ਵਿੱਚ ਕੂੜਾ ਨਹੀਂ ਦਿੱਸੇਗਾ।”

ਉਨ੍ਹਾਂ ਅਗੇ ਕਿਹਾ ਕਿ ਇਹ ਰੈਂਕ ਨਿਰਧਾਰਨ ਜਮੀਨੀ ਹਕੀਕਤਾਂ ਤੋਂ ਕੱਟਿਆ ਹੋਇਆ ਲੱਗਦਾ ਹੈ ਕਿਉਂਕਿ ਜਲੰਧਰ ਦੇ ਬੇਸ਼ੁਮਾਰ ਇਲਾਕਿਆਂ ਵਿੱਚ ਅੱਜ ਵੀ ਕੂੜੇ ਦੇ ਢੇਰ ਲੱਗੇ ਹੋਏ ਹਨ, ਅਤੇ ਨਗਰ ਨਿਗਮ ਨੇ ਇਨ੍ਹਾਂ ਦੀ ਸਫ਼ਾਈ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕੀਤੇ।

ਇਹ ਹਨ ਉਹ ਇਲਾਕੇ ਜਿੱਥੋਂ ਤਸਵੀਰਾਂ ਜਾਰੀ ਕੀਤੀਆਂ ਗਈਆਂ:

1. ਵਾਰਡ ਨੰਬਰ 35 – ਪੰਜਾਬੀ ਬਾਗ:
ਸੈਂਟ ਸੋਲਜਰ ਸਕੂਲ ਦੇ ਨੇੜੇ ਖਾਲੀ ਪਲਾਟ ਵਿੱਚ ਲਗਾਤਾਰ ਕੂੜਾ ਪਿਆ ਹੋਇਆ ਹੈ। ਨਾਂ ਸਫਾਈ ਹੋ ਰਹੀ ਹੈ, ਨਾਂ ਹੀ ਕਿਸੇ ਕਰਮਚਾਰੀ ਦੀ ਡਿਊਟੀ ਲਾਈ ਗਈ ਹੈ।

2. ਵਾਰਡ ਨੰਬਰ 36 – ਮਾਨ ਨਗਰ:
ਇਥੇ ਵੀ ਕਈ ਹਫ਼ਤਿਆਂ ਤੋਂ ਕੂੜੇ ਦੇ ਢੇਰ ਪਏ ਹੋਏ ਹਨ। ਪਵਨ ਕੁਮਾਰ ਨੇ ਇਥੇ ਖੁਦ ਖੜ੍ਹ ਕੇ ਤਸਵੀਰ ਖਿਚਵਾਈ ਅਤੇ ਲੋਕਲ ਵਾਸੀਆਂ ਦੇ ਦੁਖ ਸੁਣੇ।

3. ਵਾਰਡ ਨੰਬਰ 41 – ਸਿਧਾਰਥ ਨਗਰ:
ਖਾਲੀ ਪਲਾਟਾਂ ਵਿੱਚ ਬੇਲਗਾਮ ਢੰਗ ਨਾਲ ਕੂੜਾ ਸੁੱਟਿਆ ਜਾ ਰਿਹਾ ਹੈ। ਮੱਖੀਆਂ ਅਤੇ ਬਦਬੂ ਕਾਰਨ ਆਸ-ਪਾਸ ਦੇ ਵਾਸੀਆਂ ਦੀ ਜ਼ਿੰਦਗੀ ਦੁਸ਼ਵਾਰ ਹੋ ਰਹੀ ਹੈ।

ਸਵਾਲ ਉੱਠਦੇ ਹਨ:

ਕੀ ਸਵੱਛਤਾ ਸਰਵੇ ਕਰਦੀ ਟੀਮ ਨੇ ਇਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਸੀ?

ਜੇ ਕੀਤਾ ਸੀ, ਤਾਂ ਰਿਪੋਰਟ ਵਿੱਚ ਇਨ੍ਹਾਂ ਕੂੜੇ ਦੇ ਢੇਰਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ?

ਜੇ ਨਹੀਂ ਕੀਤਾ, ਤਾਂ ਰੈਂਕਿੰਗ ਕਿਸ ਆਧਾਰ ‘ਤੇ ਦਿੱਤੀ ਗਈ?

ਪਵਨ ਕੁਮਾਰ ਨੇ ਮੰਗ ਕੀਤੀ ਹੈ ਕਿ: ਸਰਵੇ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਜਾਵੇ ਅਤੇ ਵਾਰਡ ਪੱਧਰ ’ਤੇ ਲੋਕ ਭਲਾਈ ਕਮੇਟੀਆਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਜਮ੍ਹੀਨੀ ਸਚਾਈ ਸਰਵੇ ਟੀਮ ਤੱਕ ਪਹੁੰਚ ਸਕੇ।
ਅੰਤ ਵਿੱਚ, ਪਾਰਸ਼ਦ ਨੇ ਚੇਤਾਵਨੀ ਦਿੱਤੀ ਕਿ ਜੇ ਨਗਰ ਨਿਗਮ ਅਤੇ ਸਰਕਾਰ ਨੇ ਸਫ਼ਾਈ ਸਿਸਟਮ ਵਿੱਚ ਤੁਰੰਤ ਸੁਧਾਰ ਨਾ ਲਿਆ ਤਾਂ ਲੋਕਲ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਜਾ ਸਕਦਾ ਹੈ।

Vinkmag ad
Share Our Daily Posts

News Desk

Read Previous

ਪੰਜਾਬ ‘ਚ Love Marriage Ban! ਪਾਸ ਹੋਇਆ ਮਤਾ

Read Next

ਆਪ ਨੇਤਾ ਨਿਖਿਲ ਅਰੋੜਾ ਅਤੇ ਕਾਂਗਰਸੀ ਪਾਰਸ਼ਦ ਬੰਟੀ ਨੀਲਕੰਠ ਵਿਚਕਾਰ ਰਾਜੀਨਾਮਾ!? ਪਰਿਵਾਰ ਨੇ ਕੀਤੀ ਇਨਕਾਰ