Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 23, 2026

ਆਪ ਨੇਤਾ ਨਿਖਿਲ ਅਰੋੜਾ ਅਤੇ ਕਾਂਗਰਸੀ ਪਾਰਸ਼ਦ ਬੰਟੀ ਨੀਲਕੰਠ ਵਿਚਕਾਰ ਰਾਜੀਨਾਮਾ!? ਪਰਿਵਾਰ ਨੇ ਕੀਤੀ ਇਨਕਾਰ

ਜਲੰਧਰ : ਕੰਵਲਜੀਤ ਸਿੰਘ ਮੱਕੜ – ਜਲੰਧਰ ਦੀ ਰਾਜਨੀਤੀ ਵਿਚ ਅੱਜ ਇੱਕ ਵੱਡੀ ਗੱਲਚਰਚਾ ਦਾ ਮਾਹੌਲ ਬਣ ਗਿਆ ਹੈ ਜਦੋਂ ਅਚਾਨਕ ਇਹ ਖ਼ਬਰ ਸਾਹਮਣੇ ਆਈ ਕਿ ਆਮ ਆਦਮੀ ਪਾਰਟੀ ਦੇ ਨੇਤਾ ਨਿਖਿਲ ਅਰੋੜਾ ਅਤੇ ਕਾਂਗਰਸੀ ਪਾਰਸ਼ਦ ਬੰਟੀ ਨੀਲਕੰਠ ਵਿਚਕਾਰ ਇੱਕ ਰਾਜੀਨਾਮਾ ਹੋ ਗਿਆ ਹੈ। ਦੋਵੇਂ ਲੀਡਰਾਂ ਵਿਚਕਾਰ ਹਾਲ ਹੀ ਵਿੱਚ ਇੱਕ ਧਾਰਮਿਕ ਥਾਂ ‘ਤੇ ਹੋਏ ਨਿੱਜੀ ਸਮਾਰੋਹ ਤੋਂ ਬਾਅਦ ਵਾਦ-ਵਿਵਾਦ ਹੋ ਗਿਆ ਸੀ ਜੋ ਕਿ ਹਿੰਸਕ ਟਕਰਾਅ ਵਿੱਚ ਬਦਲ ਗਿਆ।

ਇਸ ਘਟਨਾ ਤੋਂ ਬਾਅਦ ਨਿਖਿਲ ਅਰੋੜਾ ਦੇ ਬਿਆਨਾਂ ਦੀ ਆਧਾਰ ਤੇ ਬੰਟੀ ਨੀਲਕੰਠ ਉੱਤੇ ਐਫ.ਆਈ.ਆਰ. ਦਰਜ ਹੋਈ ਸੀ। ਹਾਲਾਂਕਿ, ਬੰਟੀ ਨੀਲਕੰਠ ਨੂੰ ਮਾਨਯੋਗ ਅਦਾਲਤ ਵੱਲੋਂ ਅੰਤਰੀਮ ਜਮਾਨਤ ਵੀ ਮਿਲ ਗਈ ਸੀ।

ਤਾਜ਼ਾ ਜਾਣਕਾਰੀ ਅਨੁਸਾਰ, ਸ਼ਹਿਰ ਦੇ ਇੱਕ ਮਸ਼ਹੂਰ ਉਦਯੋਗਪਤੀ ਅਤੇ ਰਾਜਨੀਤਿਕ ਸਰਗਰਮ ਵਿਅਕਤੀ ਨੇ ਦੋਹਾਂ ਵਿਚਕਾਰ ਇੱਕ ਪ੍ਰਤਿਸ਼ਠਿਤ ਕਲੱਬ ਵਿੱਚ ਮੁਲਾਕਾਤ ਕਰਵਾਈ ਅਤੇ ਰਾਜੀਨਾਮਾ ਕਰਵਾਇਆ।

ਪਰ ਇਹ ਮਾਮਲਾ ਹੁਣ ਹੋਰ ਵੀ ਉਲਝ ਗਿਆ ਹੈ, ਜਦੋਂ ਨਿਖਿਲ ਅਰੋੜਾ ਦੇ ਵੱਡੇ ਭਰਾ ਆਤਿਸ਼ ਅਰੋੜਾ ਨੇ ਪੂਰੀ ਤਰ੍ਹਾਂ ਰਾਜੀਨਾਮੇ ਦੀ ਗੱਲ ਨੂੰ ਨਕਾਰ ਦਿੱਤਾ। ਉਨ੍ਹਾਂ ਦੱਸਿਆ ਕਿ “ਸਾਡੀ ਵੱਲੋਂ ਕੋਈ ਰਾਜੀਨਾਮਾ ਨਹੀਂ ਹੋਇਆ। ਜੇਕਰ ਕੋਈ ਰਾਜੀਨਾਮਾ ਹੋਇਆ ਹੋਵੇਗਾ ਤਾਂ ਉਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਜੋ ਐਫ.ਆਈ.ਆਰ. ਰੱਦ ਹੋ ਸਕੇ।”

ਕੀ ਆਉਣ ਵਾਲੇ ਦਿਨਾਂ ‘ਚ ਹੋਵੇਗੀ ਸਚਾਈ ਦੀ ਪੁਸ਼ਟੀ?

ਇਸ ਪੂਰੇ ਮਾਮਲੇ ‘ਚ ਹੁਣ ਸਾਰੀਆਂ ਨਜ਼ਰਾਂ ਅਦਾਲਤ ਦੀ ਕਾਰਵਾਈ ‘ਤੇ ਟਿਕੀਆਂ ਹੋਈਆਂ ਹਨ। ਜੇਕਰ ਰਾਜੀਨਾਮਾ ਵਾਸਤਵ ਵਿੱਚ ਹੋਇਆ ਹੈ ਤਾਂ ਲਾਜ਼ਮੀ ਤੌਰ ‘ਤੇ ਉਸ ਦੀ ਕਾਪੀ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ ਅਤੇ ਐਫ.ਆਈ.ਆਰ. ਨੂੰ ਕਵਾਸ਼ ਕਰਨ ਦੀ ਮੰਗ ਕੀਤੀ ਜਾਵੇਗੀ।

ਅਜੇ ਤੱਕ ਕਿਸੇ ਵੀ ਧਿਰ ਵੱਲੋਂ ਸਰਕਾਰੀ ਤਰੀਕੇ ਨਾਲ ਰਾਜੀਨਾਮੇ ਦੀ ਪੁਸ਼ਟੀ ਨਹੀਂ ਕੀਤੀ ਗਈ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਹ ਮਾਮਲਾ ਅੱਗੇ ਕਿਹੜਾ ਰੁਖ ਲੈਂਦਾ ਹੈ।

Vinkmag ad
Share Our Daily Posts

News Desk

Read Previous

ਸਵੱਛਤਾ ਸਰਵੇ ਦੀ ਰੈਂਕਿੰਗ ’ਤੇ ਖੜੇ ਹੋਏ ਸਵਾਲ: ਕਾਂਗਰਸੀ ਪਾਰਸ਼ਦ ਪਵਨ ਕੁਮਾਰ ਨੇ ਜਲੰਧਰ ਦੇ ਕਈ ਇਲਾਕਿਆਂ ‘ਚ ਲੱਗੇ ਕੂੜੇ ਦੇ ਢੇਰਾਂ ਦੀਆਂ ਤਸਵੀਰਾਂ ਜਾਰੀ ਕਰ ਸਰਕਾਰ ਨੂੰ ਲਿਆ ਘੇਰੇ

Read Next

ਸਰਬੱਤ ਦਾ ਭਲਾ” ਵੱਲੋਂ ਡੈਲਸਿਸ ਕਿੱਟਾਂ ਅਤੇ ਪੈਨਸ਼ਨ ਚੈੱਕ ਵੰਡਣ ਸਮਾਰੋਹ ਸ੍ਰੀ ਅਮਰਜੋਤ ਸਿੰਘ ਦੀ ਅਗਵਾਈ ਹੇਠ ਰੰਪਾ ਟਾਵਰ ‘ਚ ਹੋਈ ਮੀਟਿੰਗ