ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਜਲੰਧਰ : ਕੰਵਲਜੀਤ ਸਿੰਘ ਮੱਕੜ – ਪੰਜਾਬ ਸਰਕਾਰ ਵੱਲੋਂ ਹਾਲੀਆ ਭਾਰੀ ਮੀਂਹ ਅਤੇ ਪਹਾੜੀ ਇਲਾਕਿਆਂ ਵਿਚ ਵੱਧ ਰਹੇ ਪਾਣੀ ਦੇ ਪ੍ਰਬੰਧਨ ਨੂੰ ਲੈ ਕੇ ਸੂਬੇ ਭਰ ਵਿੱਚ 24×7 ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ। ਇਹ ਕੰਟਰੋਲ ਰੂਮ ਹਰ ਜ਼ਿਲ੍ਹੇ ਵਿੱਚ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਦੀ ਨਿਗਰਾਨੀ ਜੂਨੀਅਰ ਇੰਜੀਨੀਅਰਾਂ ਦੇ ਹਵਾਲੇ ਕੀਤੀ ਗਈ ਹੈ।
ਸੂਬਾ ਸਰਕਾਰ ਨੇ ਸੰਭਾਵਿਤ ਹੜਾਂ ਤੋਂ ਪ੍ਰਭਾਵਤ ਇਲਾਕਿਆਂ ‘ਚ ਨਦੀਆਂ ਅਤੇ ਡਰੇਨਜ ਦੀ ਰੀਅਲ ਟਾਈਮ ਮਾਨੀਟਰਿੰਗ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਲੋਕਾਂ ਨੂੰ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰਾਂ ਰਾਹੀਂ ਸਿੱਧਾ ਸੰਪਰਕ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਕਿਸੇ ਵੀ ਤੁਰੰਤ ਮਦਦ ਜਾਂ ਜਾਣਕਾਰੀ ਲਈ ਦੇਰੀ ਨਾ ਹੋਵੇ।
ਇਸਦੇ ਨਾਲ ਨਾਲ ਭਾਖੜਾ, ਪੌਂਗ ਅਤੇ ਰਣਜੀਤ ਸਾਗ਼ਰ ਡੈਮ ‘ਚ ਪਾਣੀ ਦਾ ਪੱਧਰ ਵੀ ਸੁਰੱਖਿਅਤ ਸੀਮਾ ਦੇ ਅੰਦਰ ਦਰਜ ਕੀਤਾ ਗਿਆ ਹੈ।
ਭਾਖੜਾ ਡੈਮ ਵਿੱਚ ਪਾਣੀ ਦੀ ਮਾਤਰਾ 1637.40 ਫੁੱਟ ਹੈ, ਜਦਕਿ ਇਸ ਦੀ ਅਧਿਕਤਮ ਸਮਰੱਥਾ 1680 ਫੁੱਟ ਹੈ।
ਪੌਂਗ ਡੈਮ ਵਿੱਚ ਪਾਣੀ 1373.08 ਫੁੱਟ ਹੈ (ਅਧਿਕਤਮ 1390 ਫੁੱਟ)।
ਰਣਜੀਤ ਸਾਗਰ ਡੈਮ ਵਿੱਚ ਪਾਣੀ 1694.64 ਫੁੱਟ ਹੈ (ਅਧਿਕਤਮ 1731.55 ਫੁੱਟ)।
ਜ਼ਿਲ੍ਹਾ ਵਾਰ ਕੰਟਰੋਲ ਰੂਮ ਨੰਬਰ:
ਰੂਪਨਗਰ (ਰੋਪੜ): 01881-221157
ਗੁਰਦਾਸਪੁਰ: 01874-266376 / 1800-180-1852
ਪਠਾਨਕੋਟ: 01862-346944
ਅੰਮ੍ਰਿਤਸਰ: 01832-229125
ਤਰਨ ਤਾਰਨ: 01852-224107
ਹੁਸ਼ਿਆਰਪੁਰ: 01882-220412
ਲੁਧਿਆਣਾ: 0161-2520232
ਜਲੰਧਰ: 0181-2224417 / 94176-57802
ਐਸ.ਬੀ.ਐਸ. ਨਗਰ (ਨਵਾਂਸ਼ਹਿਰ): 01823-220645
ਮਾਨਸਾ: 01652-229082
ਸੰਗਰੂਰ: 01672-234196
ਪਟਿਆਲਾ: 0175-2350550 / 0175-2358550
ਮੋਹਾਲੀ: 0172-2219506
ਸ਼੍ਰੀ ਮੁਕਤਸਰ ਸਾਹਿਬ: 01633-260341
ਫਰੀਦਕੋਟ: 01639-250338
ਫਾਜ਼ਿਲਕਾ: 01638-262153 / 01638-260555
ਫਿਰੋਜ਼ਪੁਰ: 01632-245366
ਬਰਨਾਲਾ: 01679-233031
ਬਠਿੰਡਾ: 0164-2862100 / 0164-2862101
ਕਪੂਰਥਲਾ: 01822-231990
ਫਤਿਹਗੜ੍ਹ ਸਾਹਿਬ: 01763-232838
ਮੋਗਾ: 01636-235206
ਮਲੇਰਕੋਟਲਾ: 01675-252003
ਸਰਕਾਰ ਵੱਲੋਂ ਲੋਕਾਂ ਨੂੰ ਸੁਨੇਹਾ
ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤੁਰੰਤ ਹਾਲਾਤ ਜਾਂ ਬਾਢ਼ ਸੰਬੰਧੀ ਜਾਣਕਾਰੀ ਲਈ ਆਪਣੀ ਜ਼ਿਲ੍ਹੇ ਦੇ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਜਾਵੇ। ਨਾਲ ਹੀ, ਲੋਕਾਂ ਨੂੰ ਨਦੀਆਂ ਦੇ ਨੇੜੇ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਸੁਰੱਖਿਆ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
