Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

ਜਲੰਧਰ ਵਿੱਚ ਕੈਮਿਕਲ ਫੈਕਟਰੀ ‘ਤੇ ਪੁਲਿਸ ਦੀ ਰੇਡ, ਡਾਕਾ (DAKA) ਮਾਰਕਾ ਦੀਆਂ 100 ਬੋਰੀਆਂ ਬਰਾਮਦ

ਜਲੰਧਰ : ਕੰਵਲਜੀਤ ਸਿੰਘ ਮੱਕੜ – ਜਲੰਧਰ ਕਿਸ਼ਨਪੁਰਾ ਚੌਂਕ ਦੇ ਨੇੜੇ ਸਥਿਤ ਇੱਕ ਕੈਮਿਕਲ ਫੈਕਟਰੀ ਵਿੱਚ ਪੁਲਿਸ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ। ਜਾਣਕਾਰੀ ਮੁਤਾਬਕ, ਨਕਲੀ ਸਮਾਨ ਵੇਚਣ ਦੇ ਦੋਸ਼ਾਂ ‘ਤੇ ਅਦਾਲਤ ਦੇ ਹੁਕਮਾਂ ਅਧੀਨ ਇਹ ਰੇਡ ਮਾਰੀ ਗਈ। ਇਸ ਦੌਰਾਨ ਫੈਕਟਰੀ ਵਿੱਚੋਂ “ਡਾਕਾ” ਮਾਰਕਾ ਦੀਆਂ 100 ਬੋਰੀਆਂ ਬਰਾਮਦ ਹੋਈਆਂ ਹਨ, ਜਿਨ੍ਹਾਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ।

ਥਾਣਾ ਨੰਬਰ 3 ਦੇ ਇੰਚਾਰਜ ਨੇ ਦੱਸਿਆ ਕਿ 9 ਅਗਸਤ ਨੂੰ ਸੰਜੈ ਕਪੂਰ ਦੇ ਖ਼ਿਲਾਫ਼ ਸ਼ਿਕਾਇਤ ਦਰਜ ਹੋਈ ਸੀ। ਸ਼ਿਕਾਇਤਕਾਰ, ਜੋ ਖੁਦ ਜਾਲੰਧਰ ਦਾ ਹੀ ਇੱਕ ਡੀਲਰ ਹੈ, ਦਾ ਦੋਸ਼ ਸੀ ਕਿ ਉਸਦੀ ਕੰਪਨੀ ਦੇ ਬ੍ਰਾਂਡ “ਡਾਕਾ” ਦਾ ਗਲਤ ਵਰਤੋਂ ਕਰਕੇ ਨਕਲੀ ਕੈਮਿਕਲ ਸਸਤੇ ਰੇਟਾਂ ‘ਤੇ ਵੇਚਿਆ ਜਾ ਰਿਹਾ ਸੀ। ਇਸ ਕਾਰਨ ਉਸਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਸੀ। ਸ਼ਿਕਾਇਤ ਤੋਂ ਬਾਅਦ ਅਦਾਲਤ ਤੋਂ ਤਲਾਸ਼ੀ ਵਾਰੰਟ ਜਾਰੀ ਕੀਤਾ ਗਿਆ ਅਤੇ ਅੱਜ ਪੁਲਿਸ ਵੱਲੋਂ ਫੈਕਟਰੀ ਵਿੱਚੋਂ ਨਕਲੀ ਸਮਾਨ ਬਰਾਮਦ ਕੀਤਾ ਗਿਆ।

ਸ਼ਿਕਾਇਤਕਾਰ ਅਨੁਸਾਰ, ਇਹ ਕੈਮਿਕਲ ਪਿਘਲੇ ਹੋਏ ਲੋਹੇ ਦੇ ਵਰਤੋਂ ਵਿੱਚ ਆਉਂਦਾ ਹੈ। ਹੁਣ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਫੈਕਟਰੀ ਮਾਲਕ ਵੱਲੋਂ ਡਾਕਾ ਕੰਪਨੀ ਦੇ ਨਕਲੀ ਬ੍ਰਾਂਡ ਨਾਲ ਕਿੰਨੇ ਸਮੇਂ ਤੋਂ ਮਾਲ ਤਿਆਰ ਤੇ ਵੇਚਿਆ ਜਾ ਰਿਹਾ ਸੀ।

ਦੂਜੇ ਪਾਸੇ, ਘਟਨਾ ਸਥਲ ‘ਤੇ ਪਹੁੰਚੀ ਸੰਜੈ ਕਪੂਰ ਦੀ ਇਕ ਰਿਸ਼ਤੇਦਾਰ ਨੇ ਕਿਹਾ ਕਿ ਉਸਨੂੰ ਕੈਨੇਡਾ ਤੋਂ ਫ਼ੋਨ ਰਾਹੀਂ ਫੈਕਟਰੀ ‘ਚ ਰਿਕਵਰੀ ਹੋਣ ਦੀ ਖ਼ਬਰ ਮਿਲੀ ਸੀ, ਜਿਸ ਕਾਰਨ ਉਹ ਤੁਰੰਤ ਪਹੁੰਚ ਗਈ। ਉਸਦਾ ਕਹਿਣਾ ਸੀ ਕਿ ਸ਼ਿਕਾਇਤਕਾਰ ਵੀ ਉਸਦਾ ਹੀ ਭਤੀਜਾ ਲੱਗਦਾ ਹੈ ਅਤੇ ਦੋਵੇਂ ਪਰਿਵਾਰਾਂ ਦੇ ਰਿਸ਼ਤੇ ਪਹਿਲਾਂ ਬਹੁਤ ਨੇੜਲੇ ਸਨ। ਪਰ ਕਿਸੇ ਗਲਤਫ਼ਹਮੀ ਕਾਰਨ ਦਿਲਾਂ ‘ਚ ਮਨਮੁਟਾਅ ਹੋ ਗਿਆ, ਜਿਸ ਕਰਕੇ ਇਹ ਮਾਮਲਾ ਖੜਾ ਹੋਇਆ। ਉਸਨੇ ਆਸ ਜਤਾਈ ਕਿ ਜਲਦ ਹੀ ਦੋਵੇਂ ਪੱਖਾਂ ਨੂੰ ਬੈਠਾਕ ਕਰਵਾ ਕੇ ਗੱਲਬਾਤ ਰਾਹੀਂ ਮਾਮਲਾ ਨਿਪਟਾ ਦਿੱਤਾ ਜਾਵੇਗਾ।

Vinkmag ad
Share Our Daily Posts

News Desk

Read Previous

ਜਲੰਧਰ : ਵੱਡੀ ਮਨੀ ਲਾਂਡਰਿੰਗ ਕਾਰਵਾਈ, Vuenow Infratech Limited ਦੇ ਡਾਇਰੈਕਟਰ ਦੀ 73.72 ਕਰੋੜ ਦੀ ਸੰਪਤੀ ਫ੍ਰੀਜ਼

Read Next

ਜਲੰਧਰ ‘ਚ ਕਾਸੋ ਆਪਰੇਸ਼ਨ, ਭਾਰੀ ਪੁਲਿਸ ਫੋਰਸ ਨਾਲ ਕਮਿਸ਼ਨਰ ਧਨਪ੍ਰੀਤ ਕੌਰ ਖ਼ੁਦ ਪਹੁੰਚੇ ਮੈਦਾਨ ਵਿੱਚ