Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਆਕਾਸ਼ਵਾਣੀ ਜਲੰਧਰ ਵੱਲੋਂ 15ਵੀਂ ਹਾਕੀ ਇੰਡੀਆ ਮੈਂਜ਼ ਜੂਨੀਅਰ ਨੈਸ਼ਨਲ ਚੈਂਪਿਅਨਸ਼ਿਪ ਦੇ ਫਾਈਨਲ ਮੈਚ ਦਾ ਸਫਲ ਪ੍ਰਸਾਰਣ

ਜਲੰਧਰ : ਕੰਵਲਜੀਤ ਸਿੰਘ ਮੱਕੜ – ਆਕਾਸ਼ਵਾਣੀ ਜਲੰਧਰ ਨੇ ਖੇਡ ਪ੍ਰਸਾਰਣ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਪੜਾਅ ਪਾਰ ਕਰਦਿਆਂ 15ਵੀਂ ਹਾਕੀ ਇੰਡੀਆ ਮੈਂਜ਼ ਜੂਨੀਅਰ ਨੈਸ਼ਨਲ ਚੈਂਪਿਅਨਸ਼ਿਪ 2025 ਦੇ ਫਾਈਨਲ ਮੈਚ ਦਾ ਸਫਲ ਪ੍ਰਸਾਰਣ ਕੀਤਾ। ਇਹ ਪ੍ਰਸਾਰਣ ਐਫ.ਐਮ. ਰੇਨਬੋ ਚੈਨਲ 102.7 ਮੇਗਾਹਰਟਜ਼ ਨਾਲ਼-ਨਾਲ ਨਿਊਜ਼ ਆਨ ਏਅਰ ਮੋਬਾਈਲ ਐਪ ’ਤੇ ਵੀ ਉਪਲਬਧ ਕਰਵਾਇਆ ਗਿਆ, ਜਿਸ ਨਾਲ ਸਿਰਫ਼ ਪੰਜਾਬ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਵਿੱਚ ਵੀ ਸ਼੍ਰੋਤਿਆਂ ਨੇ ਖੇਡ ਦੇ ਰੋਮਾਂਚ ਦਾ ਅਨੰਦ ਲਿਆ।

ਫਾਈਨਲ ਮੁਕਾਬਲੇ ਦੀ ਕਾਮੈਂਟਰੀ ਕੁਲਵਿੰਦਰ ਸਿੰਘ ਕਾਂਗ ਨੇ ਕੀਤੀ। ਮੈਚ ਦੌਰਾਨ ਸ਼੍ਰੋਤਿਆਂ ਨੂੰ ਤਾਜ਼ਾ ਜਾਣਕਾਰੀਆਂ ਰਜਿੰਦਰ ਸਿੰਘ ਨੇ ਐਫ.ਐਮ. ਅੱਪਡੇਟਸ ਰਾਹੀਂ ਦਿੱਤੀਆਂ। ਪ੍ਰੀ ਅਤੇ ਪੋਸਟ ਮੈਚ ਸ਼ੋਅ ਦੀ ਮੇਜ਼ਬਾਨੀ ਬੀਰਿੰਦਰ ਸਿੰਘ ਵੱਲੋਂ ਕੀਤੀ ਗਈ, ਜਿਸ ਨਾਲ ਸ਼੍ਰੋਤਿਆਂ ਨੂੰ ਮੈਚ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲੀ।

ਪੂਰੇ ਪ੍ਰੋਗਰਾਮ ਦੇ ਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਖੇਡ ਪ੍ਰੋਗਰਾਮ ਇੰਚਾਰਜ ਪ੍ਰਤੀਸ਼ਠਾ ਜੈਨ ਨੇ ਸੰਭਾਲੀ। ਤਕਨੀਕੀ ਟੀਮ ਵਿੱਚ ਸਚਿਨ ਸਿੰਘ, ਸੂਰਜ ਅਤੇ ਰਾਹੁਲ ਸ਼ਰਮਾ ਸ਼ਾਮਲ ਰਹੇ, ਜਿਨ੍ਹਾਂ ਨੇ ਪ੍ਰਸਾਰਣ ਨੂੰ ਤਕਨੀਕੀ ਪੱਖੋਂ ਬਿਨਾ ਕਿਸੇ ਰੁਕਾਵਟ ਦੇ ਸਫਲ ਬਣਾਇਆ। ਇਸ ਸਾਰੇ ਪ੍ਰਸਾਰਣ ਦੀ ਰਾਹਨੁਮਾਈ ਪ੍ਰੋਗਰਾਮ ਏਗਜ਼ਿਕਿਊਟਿਵ ਗੁਰਵਿੰਦਰ ਸਿੰਘ ਅਤੇ ਪ੍ਰੋਗਰਾਮ ਹੈੱਡ ਪਰਮਜੀਤ ਸਿੰਘ ਵੱਲੋਂ ਕੀਤੀ ਗਈ।

ਆਕਾਸ਼ਵਾਣੀ ਜਲੰਧਰ ਨੇ ਕਿਹਾ ਕਿ ਉਹ ਖੇਡਾਂ ਦੇ ਪ੍ਰਸਾਰਣ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ, ਤਾਂ ਜੋ ਰਾਸ਼ਟਰੀ ਪੱਧਰ ਦੇ ਮੁਕਾਬਲੇ ਸ਼੍ਰੋਤਿਆਂ ਤੱਕ ਸਿੱਧੇ ਪਹੁੰਚ ਸਕਣ। ਖੇਡਾਂ ਨਾਲ ਜੁੜੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਨਾਲ ਆਮ ਸ਼੍ਰੋਤਾ ਵੀ ਇਨ੍ਹਾਂ ਪ੍ਰਸਾਰਣਾਂ ਰਾਹੀਂ ਖੇਡਾਂ ਦੇ ਮਹੱਤਵ ਨਾਲ਼ ਜੁੜੇ ਰਹਿੰਦੇ ਹਨ।

Vinkmag ad
Share Our Daily Posts

News Desk

Read Previous

ਜਲੰਧਰ ”ਚ ਵੱਡਾ ਹਾਦਸਾ: ਗੈਸ ਟੈਂਕਰ ”ਚ ਹੋਇਆ ਧਮਾਕਾ, 100 ਤੋਂ ਵੱਧ ਲੋਕ ਸੜੇ

Read Next

ਕਰੰਟ ਲੱਗਣ ਨਾਲ 9 ਲੱਖ ਦੀ ਘੋੜੀ ਦੀ ਮੌਤ, ਬਿਜਲੀ ਵਿਭਾਗ ‘ਤੇ ਲਾਪਰਵਾਹੀ ਦੇ ਲਗੇ ਦੋਸ਼, ਮਾਲਕ ਨੇ ਮੰਗਿਆ ਇਨਸਾਫ