Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

ਕਰੰਟ ਲੱਗਣ ਨਾਲ 9 ਲੱਖ ਦੀ ਘੋੜੀ ਦੀ ਮੌਤ, ਬਿਜਲੀ ਵਿਭਾਗ ‘ਤੇ ਲਾਪਰਵਾਹੀ ਦੇ ਲਗੇ ਦੋਸ਼, ਮਾਲਕ ਨੇ ਮੰਗਿਆ ਇਨਸਾਫ

ਜਲੰਧਰ : ਜਲੰਧਰ ਤੋਂ ਕੰਵਲਜੀਤ ਸਿੰਘ ਮੱਕੜ – ਲੰਮਾ ਪਿੰਡ ਜੰਡੂ ਸਿੰਘਾ ਰੋਡ  ਪਿੰਡ ਢੱਡੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਕਰੰਟ ਲੱਗਣ ਕਾਰਨ ਇੱਕ ਕੀਮਤੀ ਘੋੜੀ ਦੀ ਮੌਤ ਹੋ ਗਈ। ਘੋੜੀ ਦੇ ਮਾਲਕ ਗੁੱਜਰ ਸਮੁਦਾਇ ਨਾਲ ਸਬੰਧਿਤ ਸ਼ਮਸ਼ੇਰ ਅਲੀ ਉਰਫ਼ ਸ਼ੇਰੂ ਨੇ ਬਿਜਲੀ ਵਿਭਾਗ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ।

ਸ਼ਮਸ਼ੇਰ ਅਲੀ ਨੇ ਦੱਸਿਆ ਕਿ ਉਸਦੀ ਘੋੜੀ ਪਿੰਡ ਵਿੱਚ ਹੀ ਇਕ ਖਾਲੀ ਪਲਾਟ ਵਿੱਚ ਘੁੰਮ ਰਹੀ ਸੀ, ਜਿਥੇ ਕਈ ਦਿਨਾਂ ਤੋਂ ਬਿਜਲੀ ਦੀਆਂ ਟੁੱਟੀਆਂ ਤਾਰਾਂ ਪਈਆਂ ਸਨ। ਪਿੰਡ ਵਾਸੀਆਂ ਵੱਲੋਂ ਕਈ ਵਾਰ ਬਿਜਲੀ ਵਿਭਾਗ ਨੂੰ ਸੂਚਿਤ ਕਰਨ ਦੇ ਬਾਵਜੂਦ ਕਿਸੇ ਨੇ ਵੀ ਉਸ ‘ਤੇ ਧਿਆਨ ਨਹੀਂ ਦਿੱਤਾ। ਨਤੀਜਤਨ, ਕਰੰਟ ਲੱਗਣ ਨਾਲ ਉਸਦੀ ਘੋੜੀ ਦੀ ਮੌਤ ਹੋ ਗਈ।

ਮਾਲਕ ਦੇ ਅਨੁਸਾਰ, ਇਹ ਘੋੜੀ ਉਸਦੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਾਧਨ ਸੀ। ਉਸਨੇ ਦੱਸਿਆ ਕਿ ਘੋੜੀ ਨੇ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਕਈ ਸੂਬਿਆਂ ਵਿੱਚ ਹੋਣ ਵਾਲੇ ਰੇਸ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਉਸਨੂੰ 700 ਤੋਂ ਵੱਧ ਇਨਾਮ ਜਿਤਾਏ। ਇਨ੍ਹਾਂ ਮੁਕਾਬਲਿਆਂ ਵਿੱਚ ਘੋੜੀ ਦੀ ਕਾਬਲਿਯਤ ਕਰਕੇ ਉਸਨੂੰ ਕਈ ਵਾਰ ਵੱਡੇ ਇਨਾਮਾਂ ਤੋਂ ਲੈ ਕੇ ਇੱਕ ਐਕਟਿਵਾ ਸਕੂਟਰ ਤੱਕ ਮਿਲਿਆ।

ਸ਼ਮਸ਼ੇਰ ਅਲੀ ਨੇ ਕਿਹਾ ਕਿ ਘੋੜੀ ਦੀ ਕੀਮਤ 9 ਤੋਂ 10 ਲੱਖ ਰੁਪਏ ਸੀ। ਕਈ ਵਾਰ ਉਸਨੂੰ ਘੋੜੀ ਦੇ ਬਦਲੇ 10 ਲੱਖ ਦੀ ਆਫ਼ਰ ਵੀ ਆਈ, ਪਰ ਉਸਨੇ ਆਪਣੇ ਰੋਜ਼ਗਾਰ ਨਾਲ ਜੁੜੇ ਹੋਣ ਕਰਕੇ ਕਦੇ ਵੀ ਉਸਨੂੰ ਵੇਚਿਆ ਨਹੀਂ। ਘੋੜੀ ਦੀ ਮੌਤ ਨਾਲ ਉਸਦਾ ਰੋਜ਼ਗਾਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ।

ਪ੍ਰਭਾਵਿਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਬਿਜਲੀ ਵਿਭਾਗ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Vinkmag ad
Share Our Daily Posts

News Desk

Read Previous

ਆਕਾਸ਼ਵਾਣੀ ਜਲੰਧਰ ਵੱਲੋਂ 15ਵੀਂ ਹਾਕੀ ਇੰਡੀਆ ਮੈਂਜ਼ ਜੂਨੀਅਰ ਨੈਸ਼ਨਲ ਚੈਂਪਿਅਨਸ਼ਿਪ ਦੇ ਫਾਈਨਲ ਮੈਚ ਦਾ ਸਫਲ ਪ੍ਰਸਾਰਣ

Read Next

ਦਫਤਰ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦਾ ਵੱਡਾ ਕਦਮ, ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਸਾਂਝੀ ਰਣਨੀਤੀ ਲਈ ਸੰਪਰਕ ਮੀਟਿੰਗ