Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

May 30, 2026

ਤੇਗ ਬਹਾਦਰ ਹਾਇਰ ਪਰਚੇਜ਼ ਪ੍ਰਾਈਵੇਟ ਲਿਮਟਿਡ ‘ਚ ਸ਼ੇਅਰਧਾਰਕਾਂ ਦਾ ਵਿਵਾਦ, ਅਦਾਲਤ ਨੇ ਦਿੱਤੇ ਸਖ਼ਤ ਹੁਕਮ

ਜਲੰਧਰ : ਜੇ ਐਸ ਸੰਧੂ ਤੇ ਕੰਵਲਜੀਤ ਸਿੰਘ ਮੱਕੜ – ਤੇਗ ਬਹਾਦਰ ਹਾਇਰ ਪਰਚੇਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧਨ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਅਦਾਲਤੀ ਹੁਕਮਾਂ ਨਾਲ ਇੱਕ ਵੱਡਾ ਮੋੜ ਆ ਗਿਆ ਹੈ। ਮਾਣਯੋਗ ਸ੍ਰੀ ਕੇ.ਕੇ. ਜੈਨ, ਐਡੀਸ਼ਨਲ ਸੈਸ਼ਨ ਜੱਜ ਜਲੰਧਰ ਨੇ 24 ਫਰਵਰੀ 2025 ਨੂੰ ਜਾਰੀ ਕੀਤੇ ਹੁਕਮਾਂ ਅਨੁਸਾਰ ਕੰਪਨੀ ਦੇ ਡਾਇਰੈਕਟਰਾਂ ਦੀ ਨਵੀਂ ਨਿਯੁਕਤੀ ਹੋਈ। ਇਸ ਸੰਬੰਧੀ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ 30 ਅਗਸਤ 2025 ਨੂੰ ਸਵੇਰੇ 11 ਵਜੇ ਹੋਟਲ ਇੰਟਰਨੈਸ਼ਨਲ, ਜਲੰਧਰ ਵਿੱਚ ਕੀਤੀ ਗਈ।

ਅਦਾਲਤੀ ਹੁਕਮਾਂ ਅਨੁਸਾਰ, ਕੰਪਨੀ ਵਿੱਚ ਮੌਜੂਦਾ ਡਾਇਰੈਕਟਰਾਂ ਦੇ ਸ਼ੇਅਰਾਂ ਦੀ ਪੁਸ਼ਟੀ ਕੀਤੀ ਗਈ। ਇਸ ਵਿੱਚ ਕਮਲਜੀਤ ਸਿੰਘ ਤੂਰ 6,590 ਸ਼ੇਅਰਾਂ ਦੇ ਨਾਲ ਸਭ ਤੋਂ ਵੱਡੇ ਹਿੱਸੇਦਾਰ ਵਜੋਂ ਸਾਹਮਣੇ ਆਏ ਹਨ, ਜਦਕਿ ਜਗਜੀਤ ਸਿੰਘ ਤੂਰ ਕੋਲ 1,300 ਸ਼ੇਅਰ ਹਨ। ਇਸ ਪ੍ਰਕਾਰ ਕਮਲਜੀਤ ਸਿੰਘ ਨੂੰ ਕੰਪਨੀ ਚਲਾਉਣ ਦਾ ਮੁੱਖ ਹੱਕ ਮਿਲਦਾ ਹੈ।

ਕੰਪਨੀ ਦੇ ਇਤਿਹਾਸ ਨੂੰ ਖੰਗਾਲਦੇ ਹੋਏ ਅਦਾਲਤ ਨੇ ਦਰਸਾਇਆ ਕਿ 2017 ਵਿੱਚ ਜਗਜੀਤ ਸਿੰਘ ਤੂਰ ਨੇ ਧੋਖਾਧੜੀ ਨਾਲ ਆਪਣੇ ਪੁੱਤਰ ਬਲਜਿੰਦਰ ਸਿੰਘ ਤੂਰ ਨੂੰ ਡਾਇਰੈਕਟਰ ਵਜੋਂ ਸ਼ਾਮਲ ਕੀਤਾ ਅਤੇ ਕਮਲਜੀਤ ਸਿੰਘ ਤੂਰ ਅਤੇ ਪਰਮਵੀਰ ਸਿੰਘ ਤੂਰ ਨੂੰ ਗਲਤ ਤਰੀਕੇ ਨਾਲ ਹਟਾ ਦਿੱਤਾ ਸੀ। ਹੁਣ ਅਦਾਲਤ ਨੇ ਉਸ ਧੋਖਾਧੜੀ ਨੂੰ ਰੱਦ ਕਰਦਿਆਂ ਬਲਜਿੰਦਰ ਸਿੰਘ ਤੂਰ ਨੂੰ ਹਟਾ ਦਿੱਤਾ ਹੈ ਅਤੇ ਕਮਲਜੀਤ ਸਿੰਘ ਤੂਰ ਨੂੰ ਡਾਇਰੈਕਟਰ ਅਤੇ ਮੁੱਖ ਸ਼ੇਅਰਧਾਰਕ ਵਜੋਂ ਦੁਬਾਰਾ ਸ਼ਾਮਲ ਕੀਤਾ ਹੈ।

ਇਸ ਤੋਂ ਇਲਾਵਾ ਅਦਾਲਤ ਨੇ 30 ਸਤੰਬਰ 2017 ਦੀ ਸਥਿਤੀ ਨੂੰ ਜਿਉਂ ਦੀ ਤਿਉਂ ਬਹਾਲ ਕਰਨ ਦੇ ਹੁਕਮ ਦਿੱਤੇ ਹਨ। ਉਸ ਸਮੇਂ ਕਮਲਜੀਤ ਸਿੰਘ ਤੂਰ ਅਤੇ ਉਨ੍ਹਾਂ ਦੇ ਪਰਿਵਾਰ ਕੋਲ 66.6% ਸ਼ੇਅਰ ਸਨ, ਜਗਜੀਤ ਸਿੰਘ ਤੂਰ ਅਤੇ ਪਰਿਵਾਰ ਕੋਲ 16.6% ਅਤੇ ਬਾਕੀ ਭਰਾ ਤੇ ਪਰਿਵਾਰ ਕੋਲ 16.6% ਸ਼ੇਅਰ ਮੌਜੂਦ ਸਨ।

ਕਮਲਜੀਤ ਸਿੰਘ ਦਾ ਦੋਸ਼ ਹੈ ਕਿ ਅਦਾਲਤ ਦੇ ਸਾਫ਼ ਹੁਕਮਾਂ ਦੇ ਬਾਵਜੂਦ ਜਗਜੀਤ ਸਿੰਘ ਤੂਰ ਅਤੇ ਬਲਜਿੰਦਰ ਸਿੰਘ ਤੂਰ ਸਥਾਨਕ ਪੁਲਿਸ ‘ਤੇ ਰਾਜਨੀਤਿਕ ਪ੍ਰਭਾਵ ਰੱਖਦੇ ਹੋਏ ਉਨ੍ਹਾਂ ਨੂੰ ਕੰਮ ਨਹੀਂ ਕਰਨ ਦੇ ਰਹੇ ਅਤੇ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਹੁਣ ਇਹ ਦੋਵੇਂ ਪੁਰਾਣੀ ਬੰਦ ਹੋ ਚੁੱਕੀ ਕੰਪਨੀ ਈਸ਼ਵਰ ਫਾਈਨੈਂਸ਼ੀਅਲ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ ਰਾਹੀਂ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕੰਪਨੀ ਵਿੱਚ ਵੀ 2017 ਤੱਕ ਕਮਲਜੀਤ ਸਿੰਘ ਦੇ ਪਰਿਵਾਰ ਦੇ 66.6% ਸ਼ੇਅਰ ਮੌਜੂਦ ਸਨ।

ਕਮਲਜੀਤ ਸਿੰਘ ਨੇ ਮੀਡੀਆ ਰਾਹੀਂ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਨਿਆਂ ਦਿਵਾਇਆ ਜਾਵੇ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਬੇਲੋੜੀ ਪਰੇਸ਼ਾਨੀ ‘ਤੇ ਰੋਕ ਲਗਾਈ ਜਾਵੇ।

Vinkmag ad
Share Our Daily Posts

News Desk

Read Previous

ਲੁਧਿਆਣਾ ‘ਚ ਜੂਨੀਅਰ ਸਟੇਟ ਐਥਲੈਟਿਕਸ ਦੀ ਧੂਮ, ਦੂਜੇ ਦਿਨ ਦੇ ਨਤੀਜੇ ਐਲਾਨੇ

Read Next

ਪੰਜਾਬ ’ਚ ਇਸ ਵਾਰ ਆਫ਼ਤ ਬਣਿਆ ਮੀਂਹ! 1018 ਪਿੰਡ ਪਾਣੀ ’ਚ ਡੁੱਬੇ, 5 ਦਿਨਾਂ ”ਚ 23 ਲੋਕਾਂ ਦੀ ਮੌਤ