Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 30, 2026

ਰੂਸ-ਯੂਕਰੇਨ ਜੰਗ ਵਿੱਚ ਫੰਸੇ ਭਾਰਤੀ, ਏਜੰਟ ਧੋਖੇ ਨਾਲ ਕਰਵਾ ਰਹੇ ਰੂਸੀ ਆਰਮੀ ‘ਚ ਭਰਤੀ

ਜਲੰਧਰ : ਕੰਵਲਜੀਤ ਸਿੰਘ ਮੱਕੜ – ਜਲੰਧਰ ਰੂਸ ਅਤੇ ਯੂਕਰੇਨ ਵਿੱਚ ਜੰਗ ਨੂੰ ਤਿੰਨ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਕਈ ਦੇਸ਼ਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਜੰਗ ਅਜੇ ਵੀ ਜਾਰੀ ਹੈ। ਇਸ ਜੰਗ ਦੀ ਮਾਰ ਸਿਰਫ਼ ਉਥੇ ਦੇ ਲੋਕਾਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਪੰਜਾਬ ਸਮੇਤ ਭਾਰਤ ਦੇ ਕਈ ਨੌਜਵਾਨ ਵੀ ਇਸ ਵਿੱਚ ਫਸਦੇ ਜਾ ਰਹੇ ਹਨ। ਜਲੰਧਰ ਦੇ ਇਕ ਨੌਜਵਾਨ ਨੇ ਖੁਲਾਸਾ ਕੀਤਾ ਹੈ ਕਿ ਇਥੋਂ ਦੇ ਕੁਝ ਏਜੰਟ ਪੈਸਿਆਂ ਦੇ ਲਾਲਚ ਵਿੱਚ ਭਾਰਤੀ ਨੌਜਵਾਨਾਂ ਨੂੰ ਠੱਗ ਕੇ ਰੂਸ ਭੇਜ ਰਹੇ ਹਨ ਤੇ ਉਨ੍ਹਾਂ ਦੀ ਜ਼ਬਰਦਸਤੀ ਰੂਸੀ ਆਰਮੀ ਵਿੱਚ ਭਰਤੀ ਕਰਵਾਈ ਜਾ ਰਹੀ ਹੈ।

ਜਲੰਧਰ ਦੇ ਨਿਵਾਸੀ ਰੋਹਿਤ ਕੁਮਾਰ ਨੇ ਦੱਸਿਆ ਕਿ ਉਹ 1 ਜੁਲਾਈ 2025 ਨੂੰ ਇਥੋਂ ਦੇ ਇਕ ਏਜੰਟ ਰਾਹੀਂ ਅਮ੍ਰਿਤਸਰ ਤੋਂ ਦੁਬਈ ਗਿਆ। ਤਿੰਨ ਦਿਨ ਦੁਬਈ ਵਿੱਚ ਰੁਕਣ ਤੋਂ ਬਾਅਦ ਉਸ ਨੂੰ ਮਾਸਕੋ ਭੇਜ ਦਿੱਤਾ ਗਿਆ। ਰੋਹਿਤ ਦੇ ਨਾਲ ਇਕ ਔਰਤ ਤੇ ਹੋਰ ਦੋ ਲੋਕ ਵੀ ਸਨ। ਰੋਹਿਤ ਨੇ ਦੱਸਿਆ ਕਿ ਏਜੰਟ ਨੇ ਪਹਿਲਾਂ ਹੀ ਉਸ ਤੋਂ ਲਗਭਗ 4 ਤੋਂ 5 ਲੱਖ ਰੁਪਏ ਵਸੂਲ ਕੀਤੇ, ਜਿਸ ਵਿੱਚੋਂ ਢਾਈ ਲੱਖ ਨਕਦ ਤੇ ਬਾਕੀ ਗੂਗਲ ਪੇ ਰਾਹੀਂ ਲਏ ਗਏ।

ਰੋਹਿਤ ਨੇ ਕਿਹਾ ਕਿ ਦੁਬਈ ਤੋਂ ਰੂਸ ਤੱਕ ਪਹੁੰਚਣ ਦੇ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਸਾਰੀ ਯੋਜਨਾ ਰੂਸੀ ਆਰਮੀ ਵਿੱਚ ਜ਼ਬਰਦਸਤੀ ਭਰਤੀ ਲਈ ਰਚੀ ਗਈ ਸੀ। ਮਾਸਕੋ ਪਹੁੰਚਣ ਉਪਰੰਤ ਏਜੰਟ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਤੇ ਉਨ੍ਹਾਂ ਨੂੰ ਖ਼ੁਦ ਹੀ 7500 ਰੂਬਲ ਦੇ ਕੇ ਹੋਟਲ ਲੈਣਾ ਪਿਆ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਕੁਝ ਪੰਜਾਬੀਆਂ ਨਾਲ ਹੋਈ ਜਿਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇੱਥੇ ਹਾਲਾਤ ਬਹੁਤ ਖ਼ਤਰਨਾਕ ਹਨ ਅਤੇ ਰੂਸੀ ਆਰਮੀ ਵਿੱਚ ਜਾਣ ਦਾ ਅਰਥ ਹੈ ਜੰਗੀ ਮੋਰਚੇ ‘ਤੇ ਭੇਜਿਆ ਜਾਣਾ।

ਰੋਹਿਤ ਦੇ ਅਨੁਸਾਰ, ਉਨ੍ਹਾਂ ਨੂੰ ਇਕ ਕਾਨਟ੍ਰੈਕਟ ‘ਤੇ ਸਾਈਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਪਰ ਜਦੋਂ ਉਨ੍ਹਾਂ ਨੇ ਸਾਰੀ ਸਥਿਤੀ ਨੂੰ ਸਮਝਿਆ ਤਾਂ ਉਹ ਵਾਪਸ ਆਉਣ ਦੇ ਫ਼ੈਸਲੇ ‘ਤੇ ਅਡਿਗ ਰਹੇ ਅਤੇ ਕਿਸੇ ਤਰ੍ਹਾਂ ਮੁੜ ਭਾਰਤ ਪਰਤ ਆਏ। ਰੋਹਿਤ ਨੇ ਸਾਫ਼ ਕੀਤਾ ਕਿ ਉਸ ਨੇ ਰੂਸੀ ਆਰਮੀ ਜੁਆਇਨ ਨਹੀਂ ਕੀਤੀ, ਪਰ ਉਸ ਨੇ ਆਪਣੀਆਂ ਅੱਖਾਂ ਨਾਲ ਕਈ ਭਾਰਤੀਆਂ ਨੂੰ ਉੱਥੇ ਆਰਮੀ ਵਿੱਚ ਕੰਮ ਕਰਦੇ ਵੇਖਿਆ ਹੈ।

ਰੋਹਿਤ ਨੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਰੂਸ ਜਾਣ ਦੀ ਗ਼ਲਤੀ ਨਾ ਕਰੇ ਕਿਉਂਕਿ ਉੱਥੇ ਹਾਲਾਤ ਬੇਹੱਦ ਨਾਜ਼ੁਕ ਹਨ। ਉਸ ਨੇ ਇਹ ਵੀ ਕਿਹਾ ਕਿ ਜੋ ਭਾਰਤੀ ਨੌਜਵਾਨ ਉੱਥੇ ਫਸੇ ਹੋਏ ਹਨ, ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਲਿਆਂਦਾ ਜਾਵੇ।

Vinkmag ad
Share Our Daily Posts

News Desk

Read Previous

ਫਗਵਾੜਾ : ਸਾਈਕਲ ਸਲਿੱਪ ਹੋਣ ਕਾਰਨ ਭਰਾ-ਭੈਣ ਬੇਈ ‘ਚ ਡੁੱਬੇ, ਦੋਨੋਂ ਦੀ ਦਰਦਨਾਕ ਮੌਤ

Read Next

ਮਾਡਲ ਟਾਊਨ ਦੀ ਕਰੋੜਾਂ ਦੀ ਪ੍ਰਾਪਰਟੀ ‘ਤੇ ਵਿਵਾਦ ਗਹਿਰਾਇਆ, ਰਾਜਨ ਸਿੱਧੂ ਨੇ ਫਾਇਨੈਂਸਰ ਅਤੇ ਡਾਕਟਰ ‘ਤੇ ਲਾਏ ਗੰਭੀਰ ਇਲਜ਼ਾਮ