Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਮਾਡਲ ਟਾਊਨ ਦੀ ਕਰੋੜਾਂ ਦੀ ਪ੍ਰਾਪਰਟੀ ‘ਤੇ ਵਿਵਾਦ ਗਹਿਰਾਇਆ, ਰਾਜਨ ਸਿੱਧੂ ਨੇ ਫਾਇਨੈਂਸਰ ਅਤੇ ਡਾਕਟਰ ‘ਤੇ ਲਾਏ ਗੰਭੀਰ ਇਲਜ਼ਾਮ

ਜਲੰਧਰ : ਕੰਵਲਜੀਤ ਸਿੰਘ ਮੱਕੜ – ਜਲੰਧਰ ਦੇ ਮਾਡਲ ਟਾਊਨ ਵਿੱਚ ਸਥਿਤ ਕਰੋੜਾਂ ਦੀ ਪ੍ਰਾਪਰਟੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਗਹਿਰਾ ਹੋ ਗਿਆ ਹੈ। ਇਸ ਮਾਮਲੇ ਵਿੱਚ ਰਾਜਨ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਫਾਇਨੈਂਸਰ ਵਿਨੋਦ ਅਰੋੜਾ ਅਤੇ ਡਾ. ਜਸ਼ਨਿਵ ਕਪੂਰ ‘ਤੇ ਗੰਭੀਰ ਇਲਜ਼ਾਮ ਲਗਾਏ ਹਨ।

ਰਾਜਨ ਸਿੱਧੂ ਨੇ ਦੱਸਿਆ ਕਿ ਉਸਨੇ 2022 ਵਿੱਚ ਆਪਣੇ ਪਲਾਟ ਨੰਬਰ 714 ‘ਤੇ ਬੈਂਕ ਲੋਨ ਚੁਕਾਉਣ ਲਈ ਉਪਰੋਕਤ ਦੋਨਾਂ ਤੋਂ ਸਵਾ ਤਿੰਨ ਕਰੋੜ ਰੁਪਏ 17 ਪ੍ਰਤੀਸ਼ਤ ਬਿਆਜ ‘ਤੇ ਲਈ ਸੀ। ਇਸ ਪੈਸੇ ਨਾਲ ਉਸਨੇ ਪਲਾਟ ‘ਤੇ ਬਿਲਡਿੰਗ ਬਣਾਉਣ ਦੀ ਸ਼ੁਰੂਆਤ ਕੀਤੀ। ਹੁਣ ਤਿੰਨ ਸਾਲ ਬਾਅਦ ਇਮਾਰਤ ਤਿਆਰ ਹੋ ਚੁੱਕੀ ਹੈ ਅਤੇ ਉਸਦੀ ਕੀਮਤ ਵੀ ਦੋਗੁਣੀ ਹੋ ਗਈ ਹੈ।

ਸਿੱਧੂ ਨੇ ਇਲਜ਼ਾਮ ਲਗਾਇਆ ਕਿ ਇਸ ਲਾਲਚ ਵਿੱਚ ਉਸਦੀ ਇਮਾਰਤ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸ ‘ਤੇ ਦਬਾਅ ਬਣਾਇਆ ਜਾ ਰਿਹਾ ਹੈ। ਉਸਨੇ ਦਾਅਵਾ ਕੀਤਾ ਕਿ 27 ਅਗਸਤ ਨੂੰ ਜਦੋਂ ਉਹ ਬਿਲਡਿੰਗ ਵਿੱਚ ਗਿਆ ਤਾਂ ਕੁਝ ਲੋਕਾਂ ਵੱਲੋਂ ਉਸ ‘ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ, ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਉਸਦਾ ਕਹਿਣਾ ਹੈ ਕਿ ਕਰਜ਼ੇ ਦੇ ਬਦਲੇ ਗਾਰੰਟੀ ਲਈ ਵਿਨੋਦ ਅਰੋੜਾ ਅਤੇ ਡਾ. ਕਪੂਰ ਨੇ ਇੱਕ ਰਜਿਸਟਰੀ ਕਰਵਾਈ ਸੀ, ਜਿਸਨੂੰ ਕਰਜ਼ਾ ਮੁੜ ਚੁਕਤਾ ਹੋਣ ‘ਤੇ ਰੱਦ ਕਰਨਾ ਸੀ। ਬਾਅਦ ਵਿੱਚ ਉਸਦੇ ਕਜ਼ਨ ਨੇ ਵਿੱਤੀ ਮਦਦ ਕੀਤੀ ਅਤੇ ਰਕਮ ਵਾਪਸ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਸਮੇਂ ਉਸਨੂੰ ਨਵੇਂ ਮਾਮਲੇ ਵਿੱਚ ਫਸਾ ਦਿੱਤਾ ਗਿਆ ਅਤੇ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ।

ਸਿੱਧੂ ਨੇ ਦੱਸਿਆ ਕਿ ਹੁਣ 4 ਕਰੋੜ ਦੇ ਬਿਆਜ ਨੂੰ ਵਧਾ ਕੇ 14 ਕਰੋੜ ਬਣਾ ਦਿੱਤਾ ਗਿਆ ਹੈ, ਜੋ ਉਸਦੇ ਅਨੁਸਾਰ ਬਲੈਕਮੇਲਿੰਗ ਹੈ, ਤਾਂ ਜੋ ਉਹ ਆਪਣੀ ਜ਼ਮੀਨ ਛੱਡਣ ‘ਤੇ ਮਜਬੂਰ ਹੋ ਜਾਵੇ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਡਾ. ਕਪੂਰ ਅਤੇ ਫਾਇਨੈਂਸਰ ਅਰੋੜਾ ਸ਼ਾਤਿਰ ਢੰਗ ਨਾਲ ਹੋਰ ਲੋਕਾਂ ਨੂੰ ਵੀ ਇਸੇ ਤਰ੍ਹਾਂ ਜਾਲ ਵਿੱਚ ਫਸਾ ਕੇ ਉਹਨਾਂ ਦੀਆਂ ਪ੍ਰਾਪਰਟੀਆਂ ‘ਤੇ ਕਬਜ਼ਾ ਕਰਦੇ ਹਨ।

ਇਸ ਮਾਮਲੇ ਵਿੱਚ ਇੱਕ ਹੋਰ ਪੀੜਤ ਨੇ ਵੀ ਜਲਦ ਹੀ ਖੁਲਾਸਾ ਕਰਨ ਦਾ ਐਲਾਨ ਕੀਤਾ ਹੈ।

ਦੂਜੇ ਪਾਸੇ, ਫਾਇਨੈਂਸਰ ਵਿਨੋਦ ਅਰੋੜਾ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਵਿਆਸਤ ਹਨ ਅਤੇ ਆਪਣਾ ਪੱਖ ਕੱਲ੍ਹ ਰੱਖਣਗੇ। ਡਾ. ਜਸ਼ਨਿਵ ਕਪੂਰ ਸਰਜਰੀ ਕਰ ਰਹੇ ਸਨ ਜਿਸ ਕਾਰਨ ਉਹਨਾਂ ਦਾ ਪੱਖ ਨਹੀਂ ਮਿਲ ਸਕਿਆ। ਦੋਹਾਂ ਪਾਸਿਆਂ ਦੀ ਪ੍ਰਤੀਕ੍ਰਿਆ ਮਿਲਣ ‘ਤੇ ਉਸਨੂੰ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ।

Vinkmag ad
Share Our Daily Posts

News Desk

Read Previous

ਰੂਸ-ਯੂਕਰੇਨ ਜੰਗ ਵਿੱਚ ਫੰਸੇ ਭਾਰਤੀ, ਏਜੰਟ ਧੋਖੇ ਨਾਲ ਕਰਵਾ ਰਹੇ ਰੂਸੀ ਆਰਮੀ ‘ਚ ਭਰਤੀ

Read Next

ਜਲੰਧਰ ਸੜਕ ਹਾਦਸਾ : 23 ਸਾਲਾਂ ਬੇਕਸੂਰ ਕੁੜੀ ਦੀ ਜਾਨ ਲੈ ਗਿਆ ਟਰੱਕ, ਪਰਿਵਾਰ ਰੋ-ਰੋ ਕੇ ਬੇਹਾਲ”