Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 30, 2026

ਸੁਲਤਾਨਪੁਰ ਲੋਧੀ : ਬਾੜ੍ਹ ਪੀੜਤਾਂ ਦੀ ਸਹਾਇਤਾ ਲਈ ਪਹੁੰਚੇ ਸੋਨੂ ਸੂਦ, ਲੋਕਾਂ ਦੇ ਦੁੱਖ-ਦਰਦ ਸੁਣ ਕੇ ਦਿੱਤਾ ਭਰੋਸਾ

ਸੁਲਤਾਨਪੁਰ ਲੋਧੀ : ਕੰਵਲਜੀਤ ਸਿੰਘ ਮੱਕੜ – ਪੰਜਾਬ ਦੇ ਇਲਾਕੇ ‘ਚ ਬਾੜ੍ਹ ਕਾਰਨ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਮੰਜ਼ਰ ਵਿਚ ਬਾਲੀਵੁੱਡ ਅਦਾਕਾਰ ਅਤੇ ਸਮਾਜਸੇਵੀ ਸੋਨੂ ਸੂਦ ਆਪਣੀ ਭੈਣ ਮਾਲਵਿਕਾ ਸੂਦ ਦੇ ਨਾਲ ਸੁਲਤਾਨਪੁਰ ਲੋਧੀ ਪਹੁੰਚੇ ਅਤੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ।

ਸੋਨੂ ਸੂਦ ਨੇ ਬਾੜ੍ਹ ਪੀੜਤ ਪਰਿਵਾਰਾਂ ਨਾਲ ਨਾਵ ਰਾਹੀਂ ਮਿਲ ਕੇ ਉਹਨਾਂ ਦੇ ਦੁੱਖ-ਦਰਦ ਸੁਣੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹਨਾਂ ਦੀ ਟੀਮ ਹਮੇਸ਼ਾ ਲੋਕਾਂ ਦੀ ਸੇਵਾ ਲਈ ਤਿਆਰ ਹੈ ਅਤੇ ਜਿੱਥੇ ਵੀ ਜ਼ਰੂਰਤ ਹੋਵੇਗੀ, ਪੂਰੀ ਸਹਾਇਤਾ ਪਹੁੰਚਾਈ ਜਾਵੇਗੀ। ਲੋਕਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ – “ਮੈਂ ਇਥੇ ਸਿਰਫ਼ ਅਦਾਕਾਰ ਵਜੋਂ ਨਹੀਂ, ਸਗੋਂ ਇੱਕ ਭਰਾ ਤੇ ਪੁੱਤਰ ਵਜੋਂ ਆਇਆ ਹਾਂ। ਸਾਡੀ ਕੋਸ਼ਿਸ਼ ਹੈ ਕਿ ਕਿਸੇ ਵੀ ਪਰਿਵਾਰ ਨੂੰ ਅਕੇਲਾ ਮਹਿਸੂਸ ਨਾ ਹੋਣ ਦਿੱਤਾ ਜਾਵੇ।”

ਲੋਕਾਂ ਨੇ ਸੋਨੂ ਸੂਦ ਦੀ ਹਾਜ਼ਰੀ ਨਾਲ ਹੌਂਸਲਾ ਮਹਿਸੂਸ ਕੀਤਾ ਤੇ ਉਨ੍ਹਾਂ ਦੇ ਜਜ਼ਬੇ ਦੀ ਖੁੱਲ੍ਹ ਕੇ ਸਰਾਹਨਾ ਕੀਤੀ।

ਦੌਰੇ ਦੌਰਾਨ ਛੋਟੀ ਝੜਪ

ਦੌਰੇ ਦੌਰਾਨ ਇੱਕ ਅਚਾਨਕ ਘਟਨਾ ਵੀ ਵਾਪਰੀ। ਸੋਨੂ ਸੂਦ ਦੇ ਨਾਲ ਨਾਵ ਵਿੱਚ ਸਵਾਰ ਇਕ ਸਹਿਯੋਗੀ ਅਤੇ ਇਕ ਪ੍ਰਾਈਵੇਟ ਚੈਨਲ ਦੇ ਪੱਤਰਕਾਰ ਵਿਚਕਾਰ ਕਹਾਸੁਨੀ ਹੋ ਗਈ। ਮਾਮਲਾ ਕੁਝ ਹੀ ਸਮੇਂ ‘ਚ ਝੜਪ ਵਿੱਚ ਤਬਦੀਲ ਹੋ ਗਿਆ। ਇਸ ਦੌਰਾਨ ਧੱਕਾ-ਮੁੱਕੀ ‘ਚ ਪੱਤਰਕਾਰ ਦੀ ਪਗੜੀ ਉਤਰ ਗਈ, ਜਿਸ ਨਾਲ ਮਾਹੌਲ ਤਣਾਵਪੂਰਨ ਬਣ ਗਿਆ।

ਸਥਿਤੀ ਨੂੰ ਵੇਖਦਿਆਂ ਸੋਨੂ ਸੂਦ ਨੇ ਤੁਰੰਤ ਹਸਤਖੇਪ ਕਰਕੇ ਮਾਮਲੇ ਨੂੰ ਠੰਡਾ ਕੀਤਾ। ਉਨ੍ਹਾਂ ਨੇ ਪੱਤਰਕਾਰ ਕੋਲ ਮਾਫ਼ੀ ਮੰਗੀ ਤੇ ਕਿਹਾ – “ਇਹ ਘਟਨਾ ਬਹੁਤ ਦੁੱਖਦਾਈ ਹੈ। ਸਾਡਾ ਉਦੇਸ਼ ਸਿਰਫ਼ ਸੇਵਾ ਕਰਨਾ ਹੈ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ।”

ਲੋਕਾਂ ਵਿਚ ਉਮੀਦ ਦੀ ਨਵੀਂ ਕਿਰਨ

ਸੋਨੂ ਸੂਦ ਦੀ ਹਾਜ਼ਰੀ ਅਤੇ ਭਰੋਸੇ ਭਰੀਆਂ ਗੱਲਾਂ ਨਾਲ ਬਾੜ੍ਹ ਪ੍ਰਭਾਵਿਤ ਲੋਕਾਂ ਵਿਚ ਨਵੀਂ ਉਮੀਦ ਜਾਗੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਪਰਿਵਾਰ ਮੁਸੀਬਤ ‘ਚ ਹਨ, ਉਹਨਾਂ ਲਈ ਸੂਦ ਫਾਊਂਡੇਸ਼ਨ ਹਮੇਸ਼ਾ ਮੈਦਾਨ ‘ਚ ਖੜ੍ਹਾ ਰਹੇਗਾ।

Vinkmag ad
Share Our Daily Posts

News Desk

Read Previous

ਕੱਲ੍ਹ ਤੋਂ ਬੱਚਿਆਂ ਦੀਆਂ ਗੂੰਜਾਂ ਨਾਲ ਰੌਣਕਾਂ ਨਾਲ ਭਰਣਗੇ ਸਕੂਲ, ਪ੍ਰਸ਼ਾਸਨ ਵੱਲੋਂ ਕੀਤੇ ਗਏ ਪੂਰੇ ਪ੍ਰਬੰਧ

Read Next

ਭਾਰਗਵ ਕੈਂਪ ’ਚ ਬਹਾਦੁਰ ਨੌਜਵਾਨ ਨੇ ਲੁਟੇਰਿਆਂ ਦਾ ਕੀਤਾ ਮੁਕਾਬਲਾ, ਪੁਲਿਸ ਨੇ ਚੋਰੀ ਦੀ ਬਾਈਕ ਤੇ ਹਥਿਆਰ ਕੀਤਾ ਬਰਾਮਦ