Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 30, 2026

ਜਲੰਧਰ ਨੂਰਮਹਲ ‘ਚ ਗੁਰੂਘਰ ਵਿੱਚ ਬੇਅਦਬੀ ਦਾ ਮਾਮਲਾ, ਦੋ ਸੇਵਾਦਾਰ ਗ੍ਰਿਫ਼ਤਾਰ

ਜਲੰਧਰ : ਕੰਵਲਜੀਤ ਸਿੰਘ ਮੱਕੜ – ਜਲੰਧਰ ਦੇ ਨੂਰਮਹਲ ਖੇਤਰ ਦੇ ਪਿੰਡ ਉੱਪਲ ਖਾਲਸਾ ਅਤੇ ਉੱਪਲ ਜਾਗੀਰ ਦੀਆਂ ਸੰਗਤਾਂ ਵਿੱਚ ਗਹਿਰਾ ਰੋਸ਼ ਫੈਲ ਗਿਆ ਹੈ। ਗੁਰੂਘਰ ਨਾਨਕਸਰ ਠਾਠ ਵਿੱਚ ਗ੍ਰੰਥੀ ਅਤੇ ਸੇਵਾਦਾਰ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਗਾਇਬ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਥਾਣਾ ਨੂਰਮਹਲ ਵਿੱਚ ਲਿਖਤੀ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ।

ਸ਼ਿਕਾਇਤ ਅਨੁਸਾਰ, ਗ੍ਰੰਥੀ ਮਨਜੀਤ ਸਿੰਘ ਪੁੱਤਰ ਜਗਤ ਸਿੰਘ ਨਿਵਾਸੀ ਪਿੰਡ ਮੀਰਾਪੁਰ (ਜਲੰਧਰ) ਅਤੇ ਸੇਵਾਦਾਰ ਗੁਰਚਰਨ ਸਿੰਘ ਪੁੱਤਰ ਆਸਰਾ ਸਿੰਘ ਨਿਵਾਸੀ ਪਿੰਡ ਬਰੂੰਦੀ ਠਾਠ (ਲੁਧਿਆਣਾ) ਨੂੰ ਆਨੰਦ ਈਸ਼ਵਰ ਠਾਠ ਗੁਰਦੁਆਰਾ ਸਾਹਿਬ (ਉੱਪਲ ਜਾਗੀਰ, ਉੱਪਲ ਖਾਲਸਾ, ਨਕੋਦਰ ਰੋਡ) ‘ਤੇ ਸੇਵਾ ਲਈ ਨਿਯੁਕਤ ਕੀਤਾ ਗਿਆ ਸੀ।

ਸੰਗਤਾਂ ਦਾ ਇਲਜ਼ਾਮ , ਸੰਗਤਾਂ ਨੇ ਦੋਸ਼ ਲਗਾਇਆ ਕਿ ਇਨ੍ਹਾਂ ਸੇਵਾਦਾਰਾਂ ਨੇ ਮਿਲ ਕੇ ਪਿਛਲੇ ਕੁਝ ਦਿਨਾਂ ਦੌਰਾਨ ਗੁਰਦੁਆਰੇ ਵਿੱਚ ਰੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਚੋਰੀ ਕਰ ਲਈ। ਮਨਜੀ ਸਾਹਿਬ ਉੱਤੇ ਰੁਮਾਲਾ ਰੱਖ ਕੇ ਧੱਕੇ ਨਾਲ ਕੁਝ ਦਿਨਾਂ ਤਕ ਸੰਗਤਾਂ ਨੂੰ ਭਰਮਾਇਆ ਗਿਆ। ਜਦੋਂ ਸੰਗਤਾਂ ਨੇ ਵੇਖਿਆ ਤਾਂ ਪਵਿੱਤਰ ਸਰੂਪ ਗਾਇਬ ਸਨ। ਇਸ ਨਾਲ ਪੂਰੀ ਸੰਗਤ ਨੂੰ ਭਾਰੀ ਝਟਕਾ ਪਹੁੰਚਿਆ।
ਸ਼ਿਕਾਇਤ ਵਿੱਚ ਦਰਸਾਇਆ ਗਿਆ ਹੈ ਕਿ ਦੋਵੇਂ ਸੇਵਾਦਾਰ ਸਵੇਰ ਦੇ ਹਨੇਰੇ ਵਿੱਚ ਸਰੂਪ ਚੋਰੀ ਕਰਕੇ ਲੈ ਗਏ ਅਤੇ ਹੁਣ ਗੁਰਦੁਆਰੇ ਦਾ ਸਮਾਨ ਵੀ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਸੰਗਤ ਨਾਲ ਟਕਰਾਅ ਵਾਲੀ ਸਥਿਤੀ ਵੀ ਬਣੀ।
ਪੁਲਿਸ ਕਾਰਵਾਈ , ਜਿਵੇਂ ਹੀ ਜਾਣਕਾਰੀ ਮਿਲੀ, ਡੀਐਸਪੀ ਸੁਖਪਾਲ ਸਿੰਘ, ਥਾਣਾ ਮੁਖੀ ਪਰਮਜੀਤ ਸਿੰਘ, ਥਾਣਾ ਮੁਖੀ ਸਦਰ ਸੁਖਦੇਵ ਸਿੰਘ ਨਕੋਦਰ ਅਤੇ ਪੁਲਿਸ ਚੌਕੀ ਇੰਚਾਰਜ ਜਗਤਾਰ ਸਿੰਘ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਦੋਵੇਂ ਇਲਜ਼ਾਮੀਆਂ ਨੂੰ ਟਾਟਾ 709 ਗੱਡੀ (ਨੰਬਰ PB10HX-3897) ਸਮੇਤ ਗੁਰਦੁਆਰੇ ਦਾ ਸਮਾਨ ਲਾਦਦੇ ਹੋਏ ਕਾਬੂ ਕਰ ਲਿਆ।
ਪੁਲਿਸ ਵੱਲੋਂ ਦੋਵੇਂ ਗ੍ਰਿਫ਼ਤਾਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਅੱਗੇ ਦੀ ਜਾਂਚ ਜਾਰੀ ਹੈ।
ਸੰਗਤਾਂ ਦੀ ਮੰਗ , ਪਿੰਡ ਉੱਪਲ ਖਾਲਸਾ ਅਤੇ ਉੱਪਲ ਜਾਗੀਰ ਦੀਆਂ ਸੰਗਤਾਂ ਨੇ ਮੰਗ ਕੀਤੀ ਹੈ ਕਿ ਗੁਰਦੁਆਰੇ ਤੋਂ ਗਾਇਬ ਕੀਤੇ ਗਏ ਪਵਿੱਤਰ ਸਰੂਪ ਜਲਦੀ ਤੋਂ ਜਲਦੀ ਬਰਾਮਦ ਕਰਕੇ ਮਰਿਆਦਾ ਅਨੁਸਾਰ ਗੁਰਦੁਆਰੇ ਵਿੱਚ ਸਨਮਾਨਿਤ ਰੂਪ ਵਿੱਚ ਵਿਖੇ ਬਿਰਾਜਮਾਨ ਕੀਤੇ ਜਾਣ।

Vinkmag ad
Share Our Daily Posts

News Desk

Read Previous

ਫਿਲਲੌਰ ਨੇਸ਼ਨਲ ਹਾਈਵੇ ‘ਤੇ ਵੱਡਾ ਹਾਦਸਾ, ਇਨੋਵਾ ਗੱਡੀ ਖੱਡੇ ਕਾਰਨ ਪਲਟੀ, 5 ਜਖ਼ਮੀ

Read Next

ਗੂਗਲ ਦੇ ਨਵੇਂ AI ਟੂਲ ‘Nano Banana’ ਨੂੰ ਲੈ ਕੇ ਦੇਹਾਤੀ ਪੁਲਿਸ ਨੇ ਜਾਰੀ ਕੀਤਾ ਚੇਤਾਵਨੀ ਸੰਦੇਸ਼