Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 29, 2026

ਗੂਗਲ ਦੇ ਨਵੇਂ AI ਟੂਲ ‘Nano Banana’ ਨੂੰ ਲੈ ਕੇ ਦੇਹਾਤੀ ਪੁਲਿਸ ਨੇ ਜਾਰੀ ਕੀਤਾ ਚੇਤਾਵਨੀ ਸੰਦੇਸ਼

ਜਲੰਧਰ : ਕੰਵਲਜੀਤ ਸਿੰਘ ਮੱਕੜ -ਜਲੰਧਰ ਗੂਗਲ ਦੇ ਨਵੇਂ AI ਟੂਲ “Nano Banana” ਨੇ ਸੋਸ਼ਲ ਮੀਡੀਆ ‘ਤੇ ਧੂਮ ਮਚਾਈ ਹੋਈ ਹੈ। ਇਸ ਟੂਲ ਦੀ ਮਦਦ ਨਾਲ ਯੂਜ਼ਰ ਆਪਣੇ 2D ਫੋਟੋ ਨੂੰ 3D ਫਿਗਰਿਨ ਦੇ ਰੂਪ ਵਿੱਚ ਤਬਦੀਲ ਕਰ ਰਹੇ ਹਨ। ਕਾਰਟੂਨ ਜਿਹੇ ਤੇ ਚਮਕਦਾਰ ਦਿਖਣ ਵਾਲੇ ਇਹ ਫਿਗਰਿਨ Facebook, Instagram, WhatsApp ਤੇ X (ਪੁਰਾਣਾ Twitter) ਵਰਗੇ ਪਲੇਟਫਾਰਮਾਂ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਖ਼ਾਸ ਕਰਕੇ Gen Z ਵਿਚਕਾਰ ਇਹ ਟ੍ਰੈਂਡ ਬੇਹੱਦ ਲੋਕਪ੍ਰਿਯ ਬਣ ਗਿਆ ਹੈ।

ਪਰ, ਜਿੱਥੇ ਇਹ ਫੀਚਰ ਲੋਕਾਂ ਨੂੰ ਮੋਹ ਰਿਹਾ ਹੈ, ਉੱਥੇ ਹੀ ਸਾਇਬਰ ਸੁਰੱਖਿਆ ਲਈ ਗੰਭੀਰ ਖਤਰੇ ਦੀ ਘੰਟੀ ਵੀ ਵੱਜ ਰਹੀ ਹੈ।

ਪੁਲਿਸ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ

ਜਲੰਧਰ ਦੇਹਾਤੀ ਪੁਲਿਸ ਨੇ ਲੋਕਾਂ ਨੂੰ ਇਸ AI ਟੂਲ ਦੇ ਪ੍ਰਯੋਗ ਤੋਂ ਬਚਣ ਦੀ ਅਪੀਲ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ Google Gemini App ਦੇ Terms and Conditions ਵਿੱਚ ਸਾਫ਼ ਲਿਖਿਆ ਹੈ ਕਿ ਯੂਜ਼ਰ ਵੱਲੋਂ ਅੱਪਲੋਡ ਕੀਤੀਆਂ ਫੋਟੋਆਂ ਨੂੰ ਕੰਪਨੀ Training Purpose ਲਈ ਵਰਤ ਸਕਦੀ ਹੈ।

ਇਸਦਾ ਮਤਲਬ ਹੈ ਕਿ ਤੁਹਾਡੀਆਂ ਪੱਰਸਨਲ ਫੋਟੋਆਂ ਡਾਟਾ ਸਰਵਰਾਂ ‘ਤੇ ਸਟੋਰ ਕੀਤੀਆਂ ਜਾ ਸਕਦੀਆਂ ਹਨ ਅਤੇ ਭਵਿੱਖ ਵਿੱਚ ਇਨ੍ਹਾਂ ਦਾ ਗਲਤ ਪ੍ਰਯੋਗ ਵੀ ਸੰਭਵ ਹੈ। ਪੁਲਿਸ ਅਧਿਕਾਰੀ ਨੇ ਚੇਤਾਵਨੀ ਦਿੰਦਿਆਂ ਕਿਹਾ:

> “ਆਜਕੱਲ ਲੋਕ ਆਪਣੇ ਮਨੋਰੰਜਨ ਲਈ ਇਸ ਟੂਲ ਨਾਲ 3D ਫੋਟੋ ਬਣਾਕੇ ਸ਼ੇਅਰ ਕਰ ਰਹੇ ਹਨ, ਪਰ ਇਹ ਤੁਹਾਡੇ ਲਈ ਵੱਡਾ ਖ਼ਤਰਾ ਸਾਬਤ ਹੋ ਸਕਦਾ ਹੈ। ਸਾਇਬਰ ਕ੍ਰਾਈਮ, ਡਾਟਾ ਲੀਕ ਜਾਂ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਣਾ ਅਸਾਨੀ ਨਾਲ ਸੰਭਵ ਹੈ।”

 

ਡਾਟਾ ਪ੍ਰਾਈਵੇਸੀ ‘ਤੇ ਸਵਾਲ

ਮਾਹਿਰਾਂ ਅਨੁਸਾਰ, ਕਿਸੇ ਵੀ AI ਟੂਲ ਨੂੰ ਆਪਣੀ ਪਰਸਨਲ ਫੋਟੋ ਜਾਂ ਵੀਡੀਓ ਅੱਪਲੋਡ ਕਰਨ ਤੋਂ ਪਹਿਲਾਂ ਉਸਦੀ Privacy Policy ਤੇ Terms ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ। ਕਈ ਕੰਪਨੀਆਂ ਆਪਣੇ ਡਾਟਾ ਨੂੰ ਮਾਡਲ ਟ੍ਰੇਨਿੰਗ ਲਈ ਵਰਤਦੀਆਂ ਹਨ, ਜਿਸ ਕਾਰਨ ਯੂਜ਼ਰ ਦੀ ਨਿੱਜਤਾ ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।

ਪੁਲਿਸ ਦੀ ਅਪੀਲ

ਪੁਲਿਸ ਨੇ ਸਾਰਿਆਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਲੋਕਾਂ ਨੂੰ ਸੋਸ਼ਲ ਮੀਡੀਆ ਟ੍ਰੈਂਡ ਦੇ ਚੱਕਰ ਵਿੱਚ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਜਨਤਾ ਨੂੰ ਨਿਵੇਦਨ ਹੈ ਕਿ Gemini App ਜਾਂ ਹੋਰ ਕੋਈ ਅਣਜਾਣੀ AI ਐਪ ‘ਤੇ ਆਪਣੀਆਂ ਨਿੱਜੀ ਫੋਟੋਆਂ ਅੱਪਲੋਡ ਨਾ ਕਰਨ ਤਾਂ ਜੋ ਕਿਸੇ ਵੱਡੇ ਧੋਖੇ ਤੋਂ ਬਚਿਆ ਜਾ ਸਕੇ।

Vinkmag ad
Share Our Daily Posts

News Desk

Read Previous

ਜਲੰਧਰ ਨੂਰਮਹਲ ‘ਚ ਗੁਰੂਘਰ ਵਿੱਚ ਬੇਅਦਬੀ ਦਾ ਮਾਮਲਾ, ਦੋ ਸੇਵਾਦਾਰ ਗ੍ਰਿਫ਼ਤਾਰ

Read Next

ਜਲੰਧਰ ’ਚ ਵੱਡੀ ਕਾਰਵਾਈ : ਵਾਹਨ ਚੋਰੀ ਕਰਕੇ ਇਕ ਸ਼ਹਿਰ ਤੋਂ ਦੂਜੇ ਵਿੱਚ ਵੇਚਣ ਵਾਲਾ ਗਿਰੋਹ ਬੇਨਕਾਬ, 4 ਗ੍ਰਿਫ਼ਤਾਰ