Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

ਨਾਰੀ ਨਿਕੇਤਨ ‘ਚ ਬਜੀ ਸ਼ਹਣਾਈ : ਕਾਜਲ ਦੀ ਸ਼ਾਦੀ ਸੰਘਰੂਰ ਦੇ ਉਦਮ ਸਿੰਘ ਨਾਲ

ਜਲੰਧਰ (ਕੰਵਲਜੀਤ ਸਿੰਘ ਮੱਕੜ) –  ਨਾਰੀ ਨਿਕੇਤਨ ਦੇ ਆਂਗਣ ਵਿੱਚ ਅੱਜ ਖੁਸ਼ੀਆਂ ਦਾ ਮਾਹੌਲ ਬਣਿਆ ਜਦੋਂ ਇੱਥੇ ਰਹਿ ਰਹੀ ਕੁੜੀ ਕਾਜਲ ਦੀ ਸ਼ਾਦੀ ਸੰਘਰੂਰ ਦੇ ਉਦਮ ਸਿੰਘ ਨਾਲ ਹੋਈ। ਸਵੇਰੇ 11 ਵਜੇ ਬਾਰਾਤ ਪਹੁੰਚੀ ਤਾਂ ਨਾਰੀ ਨਿਕੇਤਨ ਵਿੱਚ ਜਸ਼ਨ ਦਾ ਦ੍ਰਿਸ਼ ਬਣ ਗਿਆ। ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿੱਚ ਦੁਪਹਿਰ 12 ਵਜੇ ਆਨੰਦ ਕਾਰਜ ਹੋਇਆ, ਜਿਸ ਤੋਂ ਬਾਅਦ ਨਾਰੀ ਨਿਕੇਤਨ ਦੇ ਸਟਾਫ ਵੱਲੋਂ ਕਾਜਲ ਦੀ ਵਿਦਾਈ ਕਰਵਾਈ ਗਈ।

ਉਦਮ ਸਿੰਘ ਪੇਸ਼ੇ ਨਾਲ ਮਕੈਨਿਕ ਹਨ ਜਦਕਿ ਕਾਜਲ ਪਾਰਲਰ ਦਾ ਕੰਮ ਕਰਦੀ ਹੈ। ਬਾਰਾਤ ਸੰਘਰੂਰ ਦੇ ਪਿੰਡ ਪੱਟੀ ਖਲੀਲ ਸ਼ੇਰਪੁਰ ਤੋਂ ਆਈ ਸੀ। ਵਿਆਹ ਦੀਆਂ ਸਭ ਰਸਮਾਂ ਟਰਸਟ ਦੇ ਅਹੁਦੇਦਾਰਾਂ ਨੇ ਨਿਭਾਈਆਂ ਅਤੇ ਨਵੇਂ ਜੋੜੇ ਨੂੰ ਅਸੀਸਾਂ ਦਿੱਤੀਆਂ।

25 ਵਿਆਹ ਹੋ ਚੁੱਕੇ ਹਨ ਨਾਰੀ ਨਿਕੇਤਨ ਤੋਂ
ਨਾਰੀ ਨਿਕੇਤਨ ਦੇ ਸਟਾਫ ਮੈਂਬਰ ਜੋਤੀ ਨੇ ਦੱਸਿਆ ਕਿ ਹੁਣ ਤੱਕ ਇੱਥੇ ਰਹਿ ਰਹੀਆਂ 25 ਕੁੜੀਆਂ ਦੀਆਂ ਸ਼ਾਦੀਆਂ ਕਰਵਾਈਆਂ ਜਾ ਚੁੱਕੀਆਂ ਹਨ। ਹਰ ਆਉਣ ਵਾਲੀ ਕੁੜੀ ਨੂੰ ਚੰਗੇ ਸੰਸਕਾਰ ਦੇ ਕੇ ਸਮਾਜ ਵਿੱਚ ਆਪਣਾ ਘਰ ਬਸਾਉਣ ਯੋਗ ਬਣਾਇਆ ਜਾਂਦਾ ਹੈ। ਕਿਸੇ ਵੀ ਰਿਸ਼ਤੇ ਨੂੰ ਤੈਅ ਕਰਨ ਤੋਂ ਪਹਿਲਾਂ ਪਰਿਵਾਰ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਇੱਥੋਂ ਜਾਣ ਵਾਲੀ ਹਰ ਬੇਟੀ ਆਪਣੇ ਪਰਿਵਾਰ ਵਿੱਚ ਖੁਸ਼ ਰਹੇ।

ਜਸਪ੍ਰੀਤ ਤੋਂ ਬਣਿਆ ਰਿਸ਼ਤੇ ਦਾ ਸਬੰਧ, ਲਗਭਗ 4 ਸਾਲ ਪਹਿਲਾਂ ਨਾਰੀ ਨਿਕੇਤਨ ਦੀ ਰਹਿਣ ਵਾਲੀ ਜਸਪ੍ਰੀਤ ਦੀ ਸ਼ਾਦੀ ਵੀ ਸੰਘਰੂਰ ਵਿੱਚ ਹੋਈ ਸੀ। ਉਦਮ ਸਿੰਘ ਦਾ ਪਰਿਵਾਰ ਜਸਪ੍ਰੀਤ ਦੇ ਰਿਸ਼ਤੇਦਾਰ ਹਨ। ਜਸਪ੍ਰੀਤ ਨੇ ਹੀ ਆਪਣੀ ਸਹੇਲੀ ਕਾਜਲ ਲਈ ਉਦਮ ਸਿੰਘ ਨਾਲ ਰਿਸ਼ਤੇ ਦੀ ਗੱਲ ਕੀਤੀ ਸੀ। ਉਦਮ ਸਿੰਘ ਦੇ ਪਰਿਵਾਰ ਨੇ ਜਦੋਂ ਕਾਜਲ ਨੂੰ ਵੇਖਿਆ ਤਾਂ ਉਹਨਾਂ ਨੂੰ ਉਹ ਪਸੰਦ ਆ ਗਈ ਤੇ ਰਿਸ਼ਤਾ ਪੱਕਾ ਕਰ ਲਿਆ।
ਕਾਜਲ 2019 ਵਿੱਚ ਨਾਰੀ ਨਿਕੇਤਨ ਆਈ ਸੀ। ਉਸ ਵੇਲੇ ਉਹ 10ਵੀਂ ਤੱਕ ਪੜ੍ਹੀ ਸੀ। ਇੱਥੇ ਰਹਿੰਦੇ ਉਸ ਨੇ 11ਵੀਂ ਤੇ 12ਵੀਂ ਦੀ ਪੜ੍ਹਾਈ ਪੂਰੀ ਕੀਤੀ। ਕਾਜਲ ਨੂੰ ਮੇਕਅਪ ਆਰਟਿਸਟ ਦਾ ਬਹੁਤ ਸ਼ੌਂਕ ਸੀ ਜਿਸ ਨੂੰ ਨਾਰੀ ਨਿਕੇਤਨ ਨੇ ਨਿਖਾਰਿਆ ਤੇ ਉਸਨੂੰ ਰੋਜ਼ਗਾਰ ਦੇ ਕਾਬਲ ਬਣਾਇਆ। ਇਸ ਤੋਂ ਬਾਅਦ ਉਸ ਨੇ ਸੈਲੂਨ ਵਿੱਚ ਨੌਕਰੀ ਕੀਤੀ।

ਨਾਰੀ ਨਿਕੇਤਨ ਵਿੱਚ ਅੱਜ ਹੋਈ ਇਹ ਸ਼ਾਦੀ ਇੱਕ ਵਾਰ ਫਿਰ ਸਾਬਤ ਕਰਦੀ ਹੈ ਕਿ ਇੱਥੇ ਰਹਿਣ ਵਾਲੀਆਂ ਕੁੜੀਆਂ ਨਾ ਸਿਰਫ਼ ਸਿੱਖਿਆ ਪ੍ਰਾਪਤ ਕਰਦੀਆਂ ਹਨ, ਸਗੋਂ ਜੀਵਨ ਵਿੱਚ ਅੱਗੇ ਵੱਧ ਕੇ ਆਪਣਾ ਸੁਖੀ ਪਰਿਵਾਰ ਵੀ ਵਸਾਉਂਦੀਆਂ ਹਨ।

Vinkmag ad
Share Our Daily Posts

News Desk

Read Previous

ਸਰਦਾਰ ਬਲਦੇਵ ਸਿੰਘ ਪ੍ਰਧਾਨ ਚੁਣੇ ਗਏ, ਪੁਰਾਣੀ ਬਾਡੀ ਨੇ ਆਪ ਹੀ ਕੀਤੀ ਭੰਗ ਦਾ ਐਲਾਨ, ਨਵੀਂ ਟੀਮ ਨੂੰ ਹਰ ਸਮੇਂ ਰਹੇਗੀ ਸਲਾਹਕਾਰ ਵਜੋਂ ਸਹਾਇਤਾ

Read Next

ਐਨਆਈਟੀ ਜਲੰਧਰ ਦੇ ਵਿਦਿਆਰਥੀ ਨੂੰ ਹਾਂਗਕਾਂਗ ਕੰਪਨੀ ’ਚ 1.16 ਕਰੋੜ ਪੈਕੇਜ ਤੇ ਨੌਕਰੀ