Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 29, 2026

ਐਨਆਈਟੀ ਜਲੰਧਰ ਦੇ ਵਿਦਿਆਰਥੀ ਨੂੰ ਹਾਂਗਕਾਂਗ ਕੰਪਨੀ ’ਚ 1.16 ਕਰੋੜ ਪੈਕੇਜ ਤੇ ਨੌਕਰੀ

ਜਲੰਧਰ: ਕੰਵਲਜੀਤ ਸਿੰਘ ਮੱਕੜ – ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐਨਆਈਟੀ) ਜਲੰਧਰ ਦੇ ਵਿਦਿਆਰਥੀ ਇਕਮਨਜੋਤ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਹਾਂਗਕਾਂਗ ਦੀ ਪ੍ਰਸਿੱਧ ਕੰਪਨੀ ਫ਼ਲੋ ਟਰੇਡਰਜ਼ ਵਿੱਚ 1.16 ਕਰੋੜ ਰੁਪਏ ਸਾਲਾਨਾ ਦੇ ਪੈਕੇਜ ’ਤੇ ਸਾਫਟਵੇਅਰ ਡਿਵੈਲਪਰ ਵਜੋਂ ਨੌਕਰੀ ਪ੍ਰਾਪਤ ਕੀਤੀ ਹੈ। ਇਕਮਨਜੋਤ ਯੂਪੀ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਮੋਦੀ ਨਗਰ ਨਾਲ ਸੰਬੰਧਤ ਹਨ।

ਐਨਆਈਟੀ ਜਲੰਧਰ ਵਿੱਚ ਇਕਮਨਜੋਤ ਨੂੰ 100% ਸਕਾਲਰਸ਼ਿਪ ਨਾਲ ਕੈਮਿਕਲ ਇੰਜੀਨੀਅਰਿੰਗ ਵਿੱਚ ਦਾਖਲਾ ਮਿਲਿਆ ਸੀ। ਹਾਲਾਂਕਿ ਉਹ ਕੰਪਿਊਟਰ ਸਾਇੰਸ ਵਿਚ ਕਰੀਅਰ ਬਣਾਉਣ ਦਾ ਮਨ ਰੱਖਦੇ ਸਨ। ਇਸ ਲਈ ਉਸਨੇ ਕੈਮਿਕਲ ਇੰਜੀਨੀਅਰਿੰਗ ਦੇ ਨਾਲ-ਨਾਲ ਤਿੰਨ ਸਾਲ ਤੱਕ ਕੰਪਿਊਟਰ ਸਾਇੰਸ ਨੂੰ ਮਾਈਨਰ ਡਿਗਰੀ ਵਜੋਂ ਪੜ੍ਹਿਆ।

ਇਕਮਨਜੋਤ ਨੇ ਇਸ ਤੋਂ ਪਹਿਲਾਂ ਗੁੜਗਾਂਵ ਅਤੇ ਨੋਇਡਾ ਦੀਆਂ ਕੰਪਨੀਆਂ ਵਿੱਚ ਇੰਟਰਨਸ਼ਿਪ ਵੀ ਕੀਤੀਆਂ, ਜਿਸ ਨਾਲ ਉਸਦੇ ਸਕਿਲਜ਼ ਹੋਰ ਨਿਖਰ ਗਏ। ਉਸਦਾ ਕਹਿਣਾ ਹੈ ਕਿ ਸ਼ੁਰੂ ਤੋਂ ਹੀ ਉਹ ਕੰਪਿਊਟਰ ਸਾਇੰਸ ਕਰਨਾ ਚਾਹੁੰਦਾ ਸੀ ਪਰ JEE ਵਿੱਚ 96.2 ਪਰਸੈਂਟਾਈਲ ਮਿਲਣ ਕਰਕੇ ਉਸਨੂੰ ਇਹ ਵਿਸ਼ਾ ਨਹੀਂ ਮਿਲ ਸਕਿਆ।

ਇਕਮਨਜੋਤ ਨੇ ਦੱਸਿਆ ਕਿ 12ਵੀਂ ਪਾਸ ਕਰਨ ਤੋਂ ਬਾਅਦ ਉਸਨੇ ਕਿਸੇ ਵੀ ਮਹਿੰਗੀ ਕੋਚਿੰਗ ਜਾਂ ਵੱਡੇ ਟਿਊਟਰ ਦੀ ਬਜਾਏ ਯੂਟਿਊਬ ਤੋਂ ਹੀ ਰੋਜ਼ 6 ਘੰਟੇ ਤਿਆਰੀ ਕਰਕੇ JEE ਦੀ ਪਰੀਖਿਆ ਪਾਸ ਕੀਤੀ। ਹਾਲਾਂਕਿ ਉਸਨੂੰ 99 ਪਰਸੈਂਟਾਈਲ ਦੀ ਉਮੀਦ ਸੀ ਪਰ 96.2 ਪ੍ਰਾਪਤ ਹੋਏ। ਇਸ ਤੋਂ ਬਾਅਦ ਉਸਦਾ ਦਾਖਲਾ ਕੈਮਿਕਲ ਇੰਜੀਨੀਅਰਿੰਗ ਵਿੱਚ ਹੋਇਆ, ਪਰ ਕੰਪਿਊਟਰ ਸਾਇੰਸ ਦਾ ਸੁਪਨਾ ਉਸਨੇ ਨਹੀਂ ਛੱਡਿਆ।

ਵੱਡੀ ਭੈਣ ਜੋ ਖੁਦ ਸਾਫਟਵੇਅਰ ਡਿਵੈਲਪਰ ਹੈ, ਉਸਨੇ ਵੀ ਇਕਮਨਜੋਤ ਨੂੰ ਗਾਈਡ ਕੀਤਾ। ਪਹਿਲਾ ਸਾਲ ਪੂਰਾ ਕਰਨ ਤੋਂ ਬਾਅਦ ਉਸਨੇ ਕੰਪਿਊਟਰ ਸਾਇੰਸ ਵਿੱਚ ਮਾਈਨਰ ਡਿਗਰੀ ਚੁਣੀ। ਇਸ ਤੋਂ ਬਾਅਦ ਉਸਨੇ ਯੂਰਪ ਸਮੇਤ ਕਈ ਕੰਪਨੀਆਂ ਵਿੱਚ ਅਨਲਾਈਨ ਅਪਲਾਈ ਕੀਤਾ। ਹਾਂਗਕਾਂਗ ਦੀ ਕੰਪਨੀ ਫ਼ਲੋ ਟਰੇਡਰਜ਼ ਵੱਲੋਂ ਇੰਟਰਵਿਊ ਕਾਲ ਆਈ, ਜਿੱਥੇ ਕਈ ਆਨਲਾਈਨ ਰਾਊਂਡ ਪਾਰ ਕਰਦਿਆਂ ਉਸਨੇ ਇਹ ਵੱਡੀ ਉਪਲਬਧੀ ਹਾਸਲ ਕੀਤੀ।

ਐਨਆਈਟੀ ਜਲੰਧਰ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਵਿਦਿਆਰਥੀ ਨੂੰ ਇੰਨਾ ਵੱਡਾ ਪੈਕੇਜ ਮਿਲਿਆ ਹੈ। ਇਕਮਨਜੋਤ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ।

Vinkmag ad
Share Our Daily Posts

News Desk

Read Previous

ਨਾਰੀ ਨਿਕੇਤਨ ‘ਚ ਬਜੀ ਸ਼ਹਣਾਈ : ਕਾਜਲ ਦੀ ਸ਼ਾਦੀ ਸੰਘਰੂਰ ਦੇ ਉਦਮ ਸਿੰਘ ਨਾਲ

Read Next

ਜਲੰਧਰ ’ਚ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਭਵਿਆ ਸ਼ੋਭਾ ਯਾਤਰਾ ਕੱਢੀ ਗਈ