Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਫੈਂਸੀ ਬੇਕਰੀ ‘ਚੋਂ ਫੰਗਸ ਲੱਗਿਆ ਫਰੂਟ ਕੇਕ ਮਿਲਣ ‘ਤੇ ਹੰਗਾਮਾ, ਮਾਲਕ ਨੇ ਮੰਗੀ ਮਾਫ਼ੀ

ਜਲੰਧਰ: (ਕੰਵਲਜੀਤ ਸਿੰਘ ਮੱਕੜ) -ਨਕੋਦਰ ਰੋਡ ‘ਤੇ ਸਥਿਤ ਪ੍ਰਸਿੱਧ ਫੈਂਸੀ ਬੇਕਰੀ ਵਿੱਚ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਇਕ ਮਹਿਲਾ ਗਾਹਕ ਨੇ ਫੰਗਸ ਲੱਗੇ ਫਰੂਟ ਕੇਕ ਨੂੰ ਲੈ ਕੇ ਕੜਾ ਵਿਰੋਧ ਕੀਤਾ।

ਜਾਣਕਾਰੀ ਅਨੁਸਾਰ, ਸੋਨੀਆ ਨਾਮਕ ਮਹਿਲਾ ਨੇ ਆਪਣੇ ਰਿਸ਼ਤੇਦਾਰ ਨੂੰ ਦੇਣ ਲਈ ਫੈਂਸੀ ਬੇਕਰੀ ਤੋਂ ਫਰੂਟ ਕੇਕ ਦਾ ਡੱਬਾ ਖਰੀਦਿਆ ਸੀ। ਜਦੋਂ ਰਿਸ਼ਤੇਦਾਰ ਨੇ ਅਗਲੇ ਦਿਨ ਫਗਵਾੜਾ ‘ਚ ਉਹ ਡੱਬਾ ਖੋਲ੍ਹਿਆ, ਤਾਂ ਉਸ ਦੇ ਅੰਦਰੋਂ ਫੰਗਸ ਲੱਗਿਆ ਕੇਕ ਨਿਕਲਿਆ। ਇਸ ਦੀ ਤਸਵੀਰ ਭੇਜਣ ਉਪਰੰਤ ਮਹਿਲਾ ਨੇ ਜਦੋਂ ਇਹ ਗੱਲ ਬੇਕਰੀ ਮਾਲਕ ਨੂੰ ਦੱਸੀ ਤਾਂ ਉਥੇ ਹੰਗਾਮਾ ਹੋ ਗਿਆ।

ਮਹਿਲਾ ਨੇ ਕਿਹਾ ਕਿ ਉਸ ਕੋਲ ਕੇਕ ਦਾ ਬਿੱਲ ਵੀ ਮੌਜੂਦ ਹੈ। ਉਹ ਕਹਿੰਦੀ ਹੈ ਕਿ “ਜੇ ਇਹ ਫੰਗਸ ਲੱਗਿਆ ਕੇਕ ਕੋਈ ਬੱਚਾ ਖਾ ਲੈਂਦਾ ਅਤੇ ਉਸਨੂੰ ਕੁਝ ਹੋ ਜਾਂਦਾ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲੈਂਦਾ?”

ਹੰਗਾਮੇ ਤੋਂ ਬਾਅਦ ਬੇਕਰੀ ਮਾਲਕ ਨੇ ਦੁਕਾਨ ਤੋਂ ਬਾਹਰ ਆ ਕੇ ਮਾਫ਼ੀ ਮੰਗੀ ਅਤੇ ਗਲਤੀ ਕਬੂਲ ਕੀਤੀ। ਮਹਿਲਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਦੇਣਗੇ ਤਾਂ ਜੋ ਹੋਰ ਲੋਕਾਂ ਦੀ ਸਿਹਤ ਨਾਲ ਖਿਲਵਾਰ ਨਾ ਹੋਵੇ।

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੁਕਾਨ ਨਾਲ ਕੋਈ ਵਿਅਕਤੀਗਤ ਵਿਵਾਦ ਨਹੀਂ ਹੈ, ਪਰ ਉਹ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਨ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਗੁਣਵੱਤਾ ‘ਤੇ ਧਿਆਨ ਦੇਣਾ ਜ਼ਰੂਰੀ ਹੈ।

ਹੁਣ ਇਹ ਦੇਖਣਾ ਰਹਿ ਗਿਆ ਹੈ ਕਿ ਸਿਹਤ ਵਿਭਾਗ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਫੈਂਸੀ ਬੇਕਰੀ ਦੇ ਸੈਂਪਲ ਲੈਂਦਾ ਹੈ ਜਾਂ ਨਹੀਂ।

Vinkmag ad
Share Our Daily Posts

News Desk

Read Previous

ਅਲੀ ਮਹੱਲੇ ‘ਚ ਨਸ਼ਾ ਤਸਕਰ ਅਮਰਜੀਤ ਦੇ ਘਰ ‘ਤੇ ਪ੍ਰਸ਼ਾਸਨ ਦੀ ਵੱਡੀ ਕਾਰਵਾਈ – ਗੈਰਕਾਨੂੰਨੀ ਤਾਮੀਰ ਢਾਹੀ ਗਈ

Read Next

ਜਲੰਧਰ ਦੇ ਭਾਰਗਵ ਕੈਂਪ ’ਚ ਵਿਜੇ ਜੈਵਲਰ ਦੀ ਦੁਕਾਨ ’ਤੇ ਲੁੱਟ – ਪੀੜਤ ਪਰਿਵਾਰ ਦਾ ਥਾਣੇ ਬਾਹਰ ਧਰਨਾ, ਪੁਲਿਸ ’ਤੇ ਮਿਲੀਭੁਗਤ ਦੇ ਦੋਸ਼